ਭਾਜਪਾ ਨੇ ਪੰਜਾਬ ''ਚ ''ਆਪ'' ਨੂੰ ਹਰਾਉਣ ਲਈ ਕਾਂਗਰਸ ਨੂੰ ਵੋਟਾਂ ਕੀਤੀਆ ਟ੍ਰਾਂਸਫਰ : ਨਰੇਸ਼ ਗੁਜਰਾਲ

Friday, Jul 16, 2021 - 12:58 AM (IST)

ਜਲੰਧਰ- ਪੰਜਾਬ ’ਚ ਹੋਈਆਂ 2017 ਦੀਆਂ ਚੋਣਾਂ ਨੂੰ ਲੈ ਕੇ ਇਕ ਵੱਡਾ ਖੁਲਾਸਾ ਹੋਇਆ ਹੈ। ਅਕਾਲੀ ਸੰਸਦ ਮੈਂਬਰ ਨਰੇਸ਼ ਗੁਜਰਾਲ ਨੇ ਖੁਲਾਸਾ ਕਰਦਿਆਂ ਕਿਹਾ ਹੈ ਕਿ ਕੈਪਟਨ ਅਮਰਿੰਦਰ ਨੂੰ 2017 ਦੀਆਂ ਚੋਣਾਂ ਜਿਤਾਉਣ ਵਾਲੀ ਭਾਜਪਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ’ਚ ਭਾਜਪਾ ਨੇ ਆਪਣੀਆਂ ਵੋਟਾਂ ਕਾਂਗਰਸ ਨੂੰ ਟ੍ਰਾਂਸਫਰ ਕਰ ਦਿੱਤੀਆਂ ਸਨ, ਇਸ ਦਾ ਮੁੱਖ ਕਾਰਨ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਨ ਤੋਂ ਰੋਕਣਾ ਸੀ।

ਇਹ ਵੀ ਪੜ੍ਹੋ- ਨਵਜੋਤ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਏ ਜਾਣ ’ਤੇ ਦੇਖੋ ਕੀ ਬੋਲੇ ‘ਹਰੀਸ਼ ਰਾਵਤ’ (ਵੀਡੀਓ)

  ਕਾਂਗਰਸ ਨੂੰ ਵੋਟਾਂ ਟ੍ਰਾਂਸਫਰ ਕਰਨ ’ਤੇ ਪਈ ਅਕਾਲੀ ਤੇ ਭਾਜਪਾ ’ਚ ਫੁੱਟ
ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਰੋਕਣ ਲਈ ਭਾਜਪਾ ਨੇ ਆਪਣੀਆਂ ਵੋਟਾਂ ਕਾਂਗਰਸ ਨੂੰ ਟ੍ਰਾਂਸਫਰ ਕਰ ਦਿੱਤੀਆਂ ਸਨ। ਇਸੇ ਕਾਰਨ ਉਸ ਸਮੇਂ ਅਕਾਲੀ-ਭਾਜਪਾ ਗੱਠਜੋੜ ’ਚ ਫੁੱਟ ਪੈ ਗਈ ਸੀ। ਭਾਜਪਾ ਦੇ ਜਿਹੜੇ ਨੇਤਾ ਇਸ ਸਮੇਂ ਪਾਰਟੀ ਛੱਡ ਰਹੇ ਹਨ, ਉਹ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਨ।

ਇਹ ਵੀ ਪੜ੍ਹੋ-  ਇੱਕੋ ਪਿੰਡ ਤੇ ਇੱਕੋ ਪਰਿਵਾਰ ਦੀਆਂ ਦੋ ਕੁੜੀਆਂ ਨੇ ਆਪਸ 'ਚ ਕਰਵਾਇਆ ਵਿਆਹ, ਇਲਾਕੇ 'ਚ ਛਿੜੇ ਚਰਚੇ

‘ਆਪ’ ਅਤੇ ਅਕਾਲੀਆਂ ਦਾ ਹੋਵੇਗਾ ਮੁਕਾਬਲਾ
ਅਕਾਲੀ ਦਲ ਦੇ ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ’ਚ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ‘ਆਪ’ ਨਾਲ ਮੁਕਾਬਲਾ ਹੋਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੋਵੇਗਾ ਤੇ ਕਾਂਗਰਸ ਇਸ ਵਾਰ ਤੀਜੇ ਸਥਾਨ ’ਤੇ ਰਹੇਗੀ। 

ਸੰਸਦ ਮੈਂਬਰ ਦੇ ਖੁਲਾਸੇ ਤੋਂ ਬਾਅਦ ‘ਆਪ’ ਦਾ ਭਾਜਪਾ ’ਤੇ ਹਮਲਾ
ਅਕਾਲੀ ਦਲ ਸੰਸਦ ਮੈਂਬਰ ਦੇ ਖੁਲਾਸੇ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਿੱਧਾ ਭਾਜਪਾ ’ਤੇ ਹਮਲਾ ਬੋਲਿਆ ਹੈ। ‘ਆਪ’ ਦਾ ਕਹਿਣਾ ਹੈ ਕਿ ਬਾਦਲ ਅਤੇ ਕੈਪਟਨ ਇਕ ਹੀ ਹਨ ਪਰ ਹੁਣ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ‘ਆਪ’ ਨੂੰ ਸਰਕਾਰ ਬਣਾਉਣ ਤੋਂ ਰੋਕਣ ’ਚ ਭਾਜਪਾ ਵੀ ਉਨ੍ਹਾਂ ਦੇ ਨਾਲ ਸੀ। ਇਸੇ ਕਾਰਨ ਕਿਸਾਨ ਵਿਰੋਧੀ ਕਾਨੂੰਨਾਂ ’ਤੇ ਕੈਪਟਨ ਨੇ ਹਮੇਸ਼ਾ ਮੋਦੀ ਦਾ ਸਾਥ ਦਿੱਤਾ ਹੈ ਕਿਉਂਕਿ ਕੈਪਟਨ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਭਾਜਪਾ ਹੀ ਹੈ। 

ਇਹ ਵੀ ਪੜ੍ਹੋ- 11ਵੀਂ ਦੀ ਵਿਦਿਆਰਥਣ ਨੂੰ ਅਗਵਾ ਕਰ ਕੇ ਦੋ ਨੌਜਵਾਨਾਂ ਨੇ ਕੀਤਾ ਬਲਾਤਕਾਰ

ਇਸ ਕਾਰਨ ਹੈ ਕਾਂਗਰਸ ਅਤੇ ਭਾਜਪਾ ਦਾ ਗੱਠਜੋੜ
ਪੰਜਾਬ ’ਚ 2017 ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਅਤੇ ਭਾਜਪਾ ਦਾ ਗੱਠਜੋੜ ਬੇਨਕਾਬ ਹੋਇਆ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਹ ਸਾਰੇ ‘ਆਪ’ ਤੋਂ ਡਰਦੇ ਹਨ। ਇਹ ਜਾਣਦੇ ਹਨ ਕਿ ਜਿਥੇ ਵੀ ‘ਆਪ’ ਦੀ ਸਰਕਾਰ ਬਣੇਗੀ, ਉਥੇ ਦਿੱਲੀ ਵਾਂਗ ਕਾਂਗਰਸ ਅਤੇ ਭਾਜਪਾ ਹਾਸ਼ੀਏ ’ਤੇ ਚਲੀਆਂ ਜਾਣਗੀਆਂ।


Bharat Thapa

Content Editor

Related News