ਕਿਸਾਨ ਅੰਦੋਲਨ ਦਰਮਿਆਨ 'ਭਾਜਪਾ' ਨੂੰ ਇਕ ਹੋਰ ਝਟਕਾ, ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ
Monday, Dec 21, 2020 - 08:54 AM (IST)
ਲੁਧਿਆਣਾ (ਗੁਪਤਾ) : ਲੁਧਿਆਣਾ ਭਾਜਪਾ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਾ, ਜਦ ਭਾਰਤੀ ਜਨਤਾ ਯੁਵਾ ਮੋਰਚਾ ਲੁਧਿਆਣਾ ਦੇ ਸਾਬਕਾ ਪ੍ਰਧਾਨ, ਸਾਬਕਾ ਮੰਡਲ ਪ੍ਰਧਾਨ ਅਤੇ ਵਰਤਮਾਨ ’ਚ ਪੰਜਾਬ ਭਾਜਪਾ ਦੇ ਲੀਗਲ ਐਂਡ ਲੈਜਿਸਲੇਟਿਵ ਸੈੱਲ ਦੇ ਪ੍ਰਦੇਸ਼ ਸੰਯੋਜਕ ਐਡਵੋਕੇਟ ਸੰਦੀਪ ਕਪੂਰ ਨੇ ਕਿਸਾਨ ਅੰਦੋਲਨ ਦੇ ਸਮਰਥਨ ’ਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਇਹ ਵੀ ਪੜ੍ਹੋ : ਕੁੜੀ ਨੇ ਪਹਿਲਾਂ ਬਹਾਨੇ ਨਾਲ ਹੋਟਲ 'ਚ ਸੱਦਿਆ ਸਰਕਾਰੀ ਮੁਲਾਜ਼ਮ, ਫਿਰ ਕੀਤੀ ਘਟੀਆ ਕਰਤੂਤ
ਮੀਡੀਆ ਨੂੰ ਜਾਰੀ ਪ੍ਰੈੱਸ ਨੋਟ ’ਚ ਸੰਦੀਪ ਕਪੂਰ ਨੇ ਕਿਹਾ ਕਿ ਪਿਛਲੇ 25 ਦਿਨਾਂ ਤੋਂ ਕਿਸਾਨ ਦਿੱਲੀ ਬਾਰਡਰ ’ਤੇ ਆਪਣੀਆਂ ਮੰਗਾਂ ਦੇ ਸਮਰਥਨ ’ਚ ਸ਼ਾਂਤਮਈ ਅੰਦੋਲਨ ਚਲਾ ਰਹੇ ਹਨ। ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਨੂੰ ਜ਼ਰੂਰ ਮੰਨਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵਿਆਹੁਤਾ ਨਾਲ ਵੱਡੀ ਵਾਰਦਾਤ, ਬੰਦ ਕੋਠੀ 'ਚ 5 ਨੌਜਵਾਨਾਂ ਨੇ ਕੀਤਾ ਸਮੂਹਿਕ ਜਬਰ-ਜ਼ਿਨਾਹ
ਉਨ੍ਹਾਂ ਨੇ ਕਿਹਾ ਕਿ ਮੇਰੀ ਅੰਤਰ ਆਤਮਾ ਕਿਸਾਨਾਂ ਦੀ ਦੁਰਦਸ਼ਾ ਨੂੰ ਦੇਖ ਕੇ ਖੁਸ਼ ਨਹੀਂ ਹੈ। ਇਸ ਲਈ ਮੈਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ। ਕਪੂਰ ਨੇ ਕਿਹਾ ਕਿ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ’ਚ ਰਹਿੰਦੇ ਹੋਏ ਉਨ੍ਹਾਂ ਨੇ ਕਈ ਅੰਦੋਲਨਾਂ ’ਚ ਹਿੱਸਾ ਲਿਆ ਅਤੇ ਜਨਮਾਨਸ ਦਾ ਸਮਰਥਨ ਜੁਟਾਉਣ ਲਈ ਕਾਮਯਾਬ ਰਹੇ।
ਭਾਜਪਾ ਤੋਂ ਕੌਂਸਲਰ ਦੀ ਚੋਣ ਵੀ ਉਨ੍ਹਾਂ ਨੇ 2 ਵਾਰ ਲੜੀ ਤੇ ਕਾਂਗਰਸ ਦੇ ਵਰਤਮਾਨ ਕੈਬਨਿਟ ਮੰਤਰੀ ਨੂੰ ਕੌਂਸਲਰ ਦੀ ਚੋਣ ’ਚ ਕਰਾਰੀ ਟੱਕਰ ਦਿੱਤੀ।
ਨੋਟ : ਭਾਜਪਾ ਆਗੂਆਂ ਵੱਲੋਂ ਕਿਸਾਨ ਅੰਦੋਲਨ ਦੇ ਸਮਰਥਨ 'ਚ ਦਿੱਤੇ ਜਾ ਰਹੇ ਅਸਤੀਫ਼ਿਆਂ ਬਾਰੇ ਦਿਓ ਆਪਣੀ ਰਾਏ