ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਅੱਜ (ਪੜ੍ਹੋ 22 ਮਾਰਚ ਦੀਆਂ ਖਾਸ ਖਬਰਾਂ)

Friday, Mar 22, 2019 - 02:48 AM (IST)

ਨਵੀਂ ਦਿੱਲੀ (ਵੈੱਬ ਡੈਸਕ)—ਲੋਕਸਭਾ ਚੋਣਾਂ ਨੂੰ ਲੈ ਕੇ ਹਲ-ਚਲ ਵਧ ਗਈ ਹੈ। ਸੱਤਾਰੂੜ ਬੀ.ਜੇ.ਪੀ. ਦੀ ਕੇਂਦਰੀ ਚੋਣ ਕਮੇਟੀ ਦੀ ਅੱਜ ਸ਼ਾਮ ਨੂੰ ਫਿਰ ਬੈਠਕ ਹੋਵੇਗੀ। ਸੰਭਾਵਨਾ ਹੈ ਕਿ ਬੈਠਕ 'ਚ ਉਨ੍ਹਾਂ ਸੀਟਾਂ 'ਤੇ ਉਮਦਵਾਰਾਂ ਦੇ ਨਾਂ 'ਤੇ ਅੰਤਿਮ ਮੁਹਿੰਮ ਲਗੇਗੀ, ਜਿਥੇ ਅਜੇ ਤੱਕ ਉਮੀਦਵਾਰ ਐਲਾਨ ਨਹੀਂ ਕੀਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀ.ਜੇ.ਪੀ. ਨੇ ਵੀਰਵਾਰ ਨੂੰ ਲੋਕਸਭਾ ਚੋਣ ਲਈ ਆਪਣੇ 184 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ।

ਬਿਹਾਰ 'ਚ ਗਠਬੰਧਨ ਦੀ ਪ੍ਰੈੱਸ ਕਾਨਫਰੰਸ ਅੱਜ, ਹੋ ਸਕਦਾ ਹੈ ਸੀਟਾਂ ਦਾ ਐਲਾਨ

PunjabKesari
ਲੋਕਸਭਾ ਚੋਣਾਂ 2019 ਲਈ ਸੀਟਾਂ ਦੀ ਵੰਡ ਨੂੰ ਲੈ ਕੇ ਬਿਹਾਰ 'ਚ ਮਹਾਗਬੰਧਨ ਦਾ ਮਾਮਲਾ ਸੁਲਝ ਗਿਆ ਹੈ। ਸੂਤਰਾਂ ਮੁਤਾਬਕ ਸ਼ੁੱਕਰਵਾਰ ਨੂੰ ਗਠਬੰਧਨ ਦੀ ਪ੍ਰੈੱਸ ਕਾਨਫਰੰਸ ਹੋਵੇਗੀ ਜਿਸ 'ਚ ਸੀਟਾਂ ਦਾ ਐਲਾਨ ਹੋ ਸਕਦਾ ਹੈ। ਕਾਂਗਰਸ ਅਤੇ ਆਰ.ਜੇ.ਡੀ. ਸਹਿਯੋਗੀਆਂ ਨਾਲ ਇਕੱਠੇ ਹੋ ਕੇ ਚੋਣ ਲੜਨਗੀਆਂ।

ਦਿੱਲੀ 'ਚ ਐੱਨ.ਡੀ.ਏ. ਦੀ ਬੈਠਕ ਅੱਜ

PunjabKesari
ਲੋਕਸਭਾ ਚੋਣਾਂ ਲਈ ਐਨ.ਡੀ.ਏ.-ਯੂ.ਪੀ.ਏ. ਦੋਵਾਂ 'ਚ ਉਮੀਦਵਾਰਾਂ ਨੂੰ ਲੈ ਕੇ ਸਰਗਰਮੀ ਤੇਜ਼ ਹੈ। ਅੱਜ ਮੁੱਖਮੰਤਰੀ ਰੁਘਵਰ ਦਾਸ ਸਮੇਤ ਪ੍ਰਦੇਸ਼ ਦੇ ਨੇਤਾ ਕੇਂਦਰੀ ਨੇਤਾਵਾਂ ਨਾਲ ਵਿਚਾਰ-ਸਾਂਝਾ ਕਰਨਗੇ। ਦਾਸ ਬੈਠਕ ਨੂੰ ਲੈ ਮੰਗਲਵਾਰ ਨੂੰ ਦਿੱਲੀ ਗਏ ਸਨ। ਪ੍ਰਦੇਸ਼ ਪ੍ਰਧਾਨ ਲੱਛਮਣ ਗਿਲੁਵਾ ਅਤੇ ਸੰਗਠਨ ਮਹਾਮੰਤਰੀ ਧਰਮਪਾਲ ਸਿੰਘ ਪਹਿਲੇ ਤੋਂ ਹੀ ਉੱਥੇ ਮੌਜੂਦ ਸਨ। ਪਰ ਕੇਂਦਰੀ ਅਗੁਵਾਈ ਵੱਲੋਂ ਮੰਗਲਵਾਰ ਨੂੰ ਵੱਡੇ ਸੂਬਿਆਂ ਦੇ ਮਾਮਲਿਆਂ 'ਚ ਵਿਚਾਰ-ਸਾਂਝਾ ਕੀਤਾ ਗਿਆ। ਝਾਰਖੰਡ ਦੇ ਸੰਦਰਭ 'ਚ ਵਿਚਾਰ-ਸਾਂਝਾ ਕਰਨ ਨੂੰ ਲੈ ਕੇ 22 ਮਾਰਚ ਦੀ ਤਾਰਿਕ ਭਾਵ ਅੱਜ ਦਾ ਦਿਨ ਤੈਅ ਕੀਤਾ ਗਿਆ ਹੈ।

ਹਿਮਾਚਲ: ਲੋਕਸਭਾ ਸੀਟਾਂ ਨੂੰ ਲੈ ਕੇ ਅੱਜ ਹੋ ਸਕਦਾ ਹੈ ਐਲਾਨ

PunjabKesari
ਹਿਮਾਚਲ ਦੀਆਂ ਲੋਕਸਭਾ ਦੀਆਂ ਚਾਰ ਸੀਟਾਂ 'ਤੇ ਬੀ.ਜੇ.ਪੀ. ਕੋਰ ਗਰੁੱਪ ਭਲੇ ਹੀ ਸਿਟਿੰਗ ਐੱਮ.ਪੀ. ਨੂੰ ਟਿਕਟ ਚਾਹੁੰਦਾ ਹੈ ਪਰ ਇਸ 'ਤੇ ਆਖਰੀ ਫੈਸਲਾ ਬੀ.ਜੇ.ਪੀ. ਕੇਂਦਰੀ ਚੋਣ ਕਮੇਟੀ ਨੂੰ ਹੀ ਲੈਣਾ ਹੈ। ਹਿਮਾਚਲ ਦੀਆਂ ਚਾਰੋ ਸੀਟਾਂ 'ਤੇ ਟਿਕਟ ਦਾ ਫੈਸਲਾ ਸ਼ੁੱਕਰਵਾਰ ਨੂੰ ਹੋ ਸਕਦਾ ਹੈ। ਬੀ.ਜੇ.ਪੀ. ਕੇਂਦਰੀ ਅਗੁਵਾਈ ਨੇ ਬੀ.ਜੇ.ਪੀ. ਪ੍ਰਦੇਸ਼ ਪ੍ਰਧਾਨ ਸੱਤਪਾਲ ਸਿੰਘ ਸੱਤੀ ਅਤੇ ਸੰਗਠਨ ਮੰਤਰੀ ਪਵਨ ਰਾਣਾ ਨੂੰ ਦਿੱਲੀ ਬੁਲਾਇਆ ਹੈ।

ਯੋਗੀ ਆਦਿਤਿਆਨਾਥ ਅੱਜ ਰਹਿਣਗੇ ਬਰੇਲੀ ਦੌਰੇ 'ਤੇ

PunjabKesari
ਯੂ.ਪੀ. ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਸ਼ੁੱਕਰਵਾਰ ਨੂੰ ਬਰੇਲੀ ਦੌਰੇ 'ਤੇ ਆ ਰਹੇ ਹਨ। ਇਥੇ ਉਹ ਅਹੁਦਾਧਾਰਕਾਂ ਅਤੇ ਜਨਪ੍ਰਤੀਨਿਧੀਆਂ ਆਦਿ ਨਾਲ ਬੈਠਕ ਕਰਕੇ ਉਮੀਦਵਾਰਾਂ ਦੀ ਸਥਿਤੀ ਜਾਣਨਗੇ ,ਉਨ੍ਹਾਂ ਦੇ ਚੋਣ ਅਭਿਆਨ ਨੂੰ ਗਤੀ ਵੀ ਦੇਣਗੇ ਅਤੇ ਨਾਲ ਹੀ ਉਹ ਉਨ੍ਹਾਂ ਨੂੰ ਜਿੱਤ ਦਾ ਸੱਦਾ ਵੀ ਦੇਣਗੇ। 

ਐੱਸ.ਬੀ.ਆਈ. ਲੋਨ ਡਿਫਾਲਟਰਸ ਦੇ 6,169 ਕਰੋੜ ਰੁਪਏ ਦੀ ਜਾਇਦਾਦ ਕਰੇਗਾ ਨੀਲਾਮ

PunjabKesari
ਸਟੇਟ ਬੈਂਕ ਆਫ ਇੰਡੀਆ ਇਸ ਮਹੀਨੇ ਲੋਨ ਡਿਫਾਲਟਰਸ ਦੀ 6,169 ਕਰੋੜ ਰੁਪਏ ਦੀ ਜਾਇਦਾਦ ਨੀਲਾਮ ਕਰੇਗਾ। ਇਹ ਡਿਫਾਲਟਰਸ ਦੀਆਂ ਜਾਇਦਾਦਾਂ ਦੀ ਅਨੁਮਾਨਿਤ ਵੈਲਿਊ ਹੈ। ਅਸਲ ਰਕਮ ਰਿਜ਼ਰਵ ਪ੍ਰਾਈਸ ਅਤੇ ਬੋਲੀਆਂ ਮਿਲਣ ਦੇ ਆਧਾਰ 'ਤੇ ਤੈਅ ਹੋਵੇਗੀ। ਐੱਸ.ਬੀ.ਆਈ. 22 ਤੋਂ 30 ਮਾਰਚ ਤੱਕ ਐਕਸ਼ਨ ਕਰੇਗਾ। ਜਿਨ੍ਹਾਂ ਜਾਇਦਾਦਾਂ ਦੀ ਨੀਲਾਮੀ ਕੀਤੀ ਜੀਵੇਗੀ ਬੈਂਕ ਨੇ ਉਨ੍ਹਾਂ ਦੀ ਲਿਸਟ ਵੀ ਜਾਰੀ ਕੀਤੀ ਹੈ।


Karan Kumar

Content Editor

Related News