ਭਾਜਪਾ ਨੇ ਪਟਿਆਲਾ ਨਗਰ ਨਿਗਮ ਚੋਣਾਂ ਲਈ 15 ਉਮੀਦਵਾਰਾਂ ਦੀ ਜਾਰੀ ਕੀਤੀ ਸੂਚੀ

Sunday, Dec 03, 2017 - 10:20 PM (IST)

ਭਾਜਪਾ ਨੇ ਪਟਿਆਲਾ ਨਗਰ ਨਿਗਮ ਚੋਣਾਂ ਲਈ 15 ਉਮੀਦਵਾਰਾਂ ਦੀ ਜਾਰੀ ਕੀਤੀ ਸੂਚੀ

ਪਟਿਆਲਾ—ਭਾਜਪਾ ਪੰਜਾਬ ਦੀ ਸੂਬਾ ਚੋਣ ਕਮੇਟੀ ਦੀ ਇਕ ਬੈਠਕ ਅੱਜ ਦੇਰ ਸ਼ਾਮ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੀ ਪ੍ਰਧਾਨਗੀ 'ਚ ਹੋਈ, ਜਿਸ 'ਚ ਸਭ ਤੋਂ ਪਹਿਲਾਂ ਪਟਿਆਲਾ 'ਤੇ ਵਿਚਾਰ ਕੀਤਾ ਗਿਆ ਅਤੇ ਪਟਿਆਲਾ ਨਗਰ ਨਿਗਮ ਚੋਣ 'ਚ ਭਾਜਪਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ । ਇਸ ਬੈਠਕ 'ਚ ਰਾਸ਼ਟਰੀ ਉਪ-ਪ੍ਰਧਾਨ ਅਵਿਨਾਸ਼ ਰਾਏ ਖੰਨਾ, ਰਾਸ਼ਟਰੀ ਸਕੱਤਰ ਤਰੂਣ ਚੁਘ, ਰਾਜ ਸਭਾ ਸੰਸਦ ਮੈਂਬਰ ਸ਼ਵੇਤ ਮਲਿਕ, ਮਹਾ ਮੰਤਰੀ ਸੰਗਠਨ ਦਿਨੇਸ਼ ਕੁਮਾਰ, ਸਾਬਕਾ ਸੂਬਾ ਪ੍ਰਧਾਨ ਰਾਜਿੰਦਰ ਭੰਡਾਰੀ, ਕਮਲ ਸ਼ਰਮਾ, ਸੂਬਾ ਉਪ-ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਮਹਾਸਕੱਤਰ ਕੇਵਲ ਕੁਮਾਰ, ਜੀਵਨ ਗੁਪਤਾ, ਸਕੱਤਰ ਵਿਨੀਤ ਜੋਸ਼ੀ ਅਤੇ ਸੂਬਾ ਮਹਿਲਾ ਮੋਰਚਾ ਦੀ ਪ੍ਰਧਾਨ ਮੋਨਾ ਜੈਸਵਾਲ ਮੌਜੂਦ ਸੀ ।  
ਸੂਬਾ ਚੋਣ ਕਮੇਟੀ ਦੇ ਫ਼ੈਸਲਾ ਦੀ ਜਾਣਕਾਰੀ ਦਿੰਦੇ ਹੋਏ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਦੱਸਿਆ ਕਿ ਪਟਿਆਲਾ ਨਗਰ ਨਿਗਮ ਚੋਣ ਲਈ ਭਾਜਪਾ ਦੁਆਰਾ ਆਪਣੇ ਹਿੱਸੇ  ਦੇ 18 ਵਾਰਡਾਂ 'ਚੋਂ 14 ਵਾਰਡਾਂ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ 'ਚ ਵਾਰਡ ਨੰਬਰ 1 ਤੋਂ ਰਾਜ ਕੁਮਾਰੀ, ਵਾਰਡ ਨੰਬਰ 6 ਤੋਂ ਨੀਰਜ ਸ਼ਰਮਾ, ਵਾਰਡ 10 ਤੋਂ ਅਰੂਣ ਦੀਪ ਸ਼ੈਲੀ, ਵਾਰਡ ਨੰਬਰ 19 ਤੋਂ ਮਧੂ ਫੁੱਲਾਰਾ, ਵਾਰਡ ਨੰਬਰ 22 ਤੋਂ ਮਨਪ੍ਰੀਤ ਕੌਰ, ਵਾਰਡ ਨੰਬਰ 27 ਤੋਂ ਪਾਇਲ ਮੋਦਗਿਲ, ਵਾਰਡ ਨੰਬਰ 28 ਤੋਂ ਹਰਿੰਦਰ ਕੋਹਲੀ, ਵਾਰਡ ਨੰਬਰ 32 ਤੋਂ ਜਗਦੀਸ਼ ਰਾਏ ਚੌਧਰੀ, ਵਾਰਡ ਨੰਬਰ 33 ਤੋਂ ਕਿਰਣ ਸ਼ਰਮਾ, ਵਾਰਡ ਨੰਬਰ 39 ਤੋਂ ਸ਼ਿੰਦਰ ਕੌਰ, ਵਾਰਡ ਨੰਬਰ 40 ਤੋਂ ਰਾਜਕੁਮਾਰ ਗਿਲ, ਵਾਰਡ ਨੰਬਰ 41 ਤੋਂ ਸੀਮਾ ਸ਼ਰਮਾ, ਵਾਰਡ ਨੰਬਰ 43 ਤੋਂ ਮੰਜੂ ਬਾਲਾ, ਵਾਰਡ ਨੰਬਰ 45 ਤੋਂ ਲਤਾ ਅਗਰਵਾਲ  ਵਾਰਡ ਨੰਬਰ 49 ਤੋਂ ਸਪਨਾ ਜਿੰਦਲ  ਨੂੰ ਭਾਜਪਾ ਉਮੀਦਵਾਰ ਐਲਾਨ ਕੀਤਾ ਗਿਆ ਹੈ । ਜੋਸ਼ੀ ਨੇ ਦੱਸਿਆ ਕਿ ਬਾਕੀ ਬਚੇ ਵਾਰਡ ਨੰਬਰ 7, 44 ਅਤੇ 47 'ਚ ਉਮੀਦਵਾਰਾਂ ਦੀ ਸੂਚੀ ਕੱਲ ਜਾਰੀ ਕੀਤੀ ਜਾਵੇਗੀ ।


Related News