ਸੁਖਬੀਰ ਬਾਦਲ ''ਤੇ ਹਮਲੇ ਬਾਰੇ ਭਾਜਪਾ ਦਾ ਪਹਿਲਾ ਬਿਆਨ
Wednesday, Dec 04, 2024 - 11:04 AM (IST)
ਚੰਡੀਗੜ੍ਹ/ਅੰਮ੍ਰਿਤਸਰ (ਵੈੱਬ ਡੈਸਕ): ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ 'ਤੇ ਭਾਰਤੀ ਜਨਤਾ ਪਾਰਟੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਇਸ ਹਮਲੇ ਦੀ ਜਿੰਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਵੇ ਉਹ ਘੱਟ ਹੈ। ਇਹ ਘਟਨਾ ਬਹੁਤ ਮੰਦਭਾਗੀ ਤੇ ਡਰਪੋਕ ਹੈ। ਜਾਖੜ ਨੇ ਕਿਹਾ ਹੈ ਕਿ ਗੁਰੂ ਦੀ ਆੜ ਵਿਚ ਅਜਿਹਾ ਕਾਰਾ ਕਰਨ ਵਾਲਾ ਸ਼ਖਸ ਸਿੱਖ ਹੋ ਹੀ ਨਹੀਂ ਸਕਦਾ, ਭਾਵੇਂ ਉਸ ਨੇ ਕੋਈ ਵੀ ਬਾਣਾ ਪਾਇਆ ਹੋਵੇ।
ਇਹ ਖ਼ਬਰ ਵੀ ਪੜ੍ਹੋ - ਨਹੀਂ ਮਿਲੇਗੀ ਸ਼ਰਾਬ! 3 ਦਿਨ ਬੰਦ ਰਹਿਣਗੇ ਪੰਜਾਬ ਦੇ ਇਹ ਠੇਕੇ
ਉਨ੍ਹਾਂ ਕਿਹਾ ਕਿ ਇਸ ਹਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਕੇਂਦਰ ਦੀਆਂ ਏਜੰਸੀਆਂ ਨੂੰ ਵੀ ਇਸ 'ਤੇ ਗੌਰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰਾ ਪੰਜਾਬ ਜਾਣਨਾ ਚਾਹੁੰਦਾ ਹੈ ਕਿ ਕਿਸ ਨੇ ਇਹ ਡਰਪੋਕ ਹਰਕਤ ਕੀਤੀ ਤੇ ਕਿਸ ਦੇ ਇਸ਼ਾਰੇ 'ਤੇ ਇਹ ਹਮਲਾ ਹੋਇਆ। ਉਨ੍ਹਾਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਕਿ ਸੁਖਬੀਰ ਬਾਦਲ, ਸੁਰੱਖਿਆ ਮੁਲਾਜ਼ਮ ਜਾਂ ਕਿਸੇ ਵੀ ਸ਼ਰਧਾਲੂ ਦੇ ਗੋਲ਼ੀ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੇ ਬੜੀ ਮੁਸਤੈਦੀ ਨਾਲ ਹਮਲਾਵਰ ਨੂੰ ਕਾਬੂ ਕੀਤਾ, ਇਹ ਸ਼ਲਾਘਾਯੋਗ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਲਈ ਵੱਡਾ ਕਦਮ ਚੁੱਕਣ ਜਾ ਰਹੀ ਸਰਕਾਰ, ਹੋ ਗਿਆ ਐਲਾਨ
ਸੁਨੀਲ ਜਾਖੜ ਨੇ ਇਹ ਵੀ ਕਿਹਾ ਕਿ ਖ਼ਬਰਾਂ ਤੋਂ ਸੁਣਨ ਵਿਚ ਆਇਆ ਹੈ ਕਿ ਕਿਸੇ ਕਾਂਗਰਸੀ ਆਗੂ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ। ਪਰ ਬਿਨਾ ਕਿਸੇ ਜਾਂਚ ਦੇ ਕਿਸੇ 'ਤੇ ਅਜਿਹੇ ਇਲਜ਼ਾਮ ਨਹੀਂ ਲਗਾਏ ਜਾਣੇ ਚਾਹੀਦੇ। ਭਾਵੇਂ ਉਸ ਲੀਡਰ ਦੇ ਗੈਂਗਸਟਰਾਂ ਨਾਲ ਸਬੰਧ ਰਹੇ ਹੋਣ ਜਾਂ ਨਾਂ ਪਰ ਬਿਨਾ ਜਾਂਚ ਦੇ ਅਜਿਹੇ ਇਲਜ਼ਾਮ ਲਗਾਉਣਾ ਗਲਤ ਹੈ। ਸੁਨੀਲ ਜਾਖੜ ਨੇ ਕਿਹਾ ਕਿ ਭਾਵੇਂ ਮੇਰੇ ਉਕਤ ਕਾਂਗਰਸੀ ਲੀਡਰ ਨਾਲ ਜਿੰਨੇ ਮਰਜ਼ੀ ਵਖਰੇਵੇਂ ਹੋਣ ਜਾਂ ਉਸ ਦਾ ਪਿਛੋਕੜ ਜਿਹੋ ਜਿਹਾ ਮਰਜ਼ੀ ਹੋਵੇ, ਪਰ ਬਿਨਾ ਕਿਸੇ ਸਬੂਤ ਜਾਂ ਜਾਂਚ ਦੇ ਕਿਸੇ 'ਤੇ ਅਜਿਹੇ ਦੋਸ਼ ਨਹੀਂ ਲਗਾਏ ਜਾਣੇ ਚਾਹੀਦੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8