ਨਾਭਾ : ਜ਼ਹਿਰੀਲੀ ਸ਼ਰਾਬ ਮਾਮਲੇ ''ਚ ਭਾਜਪਾ ਵੱਲੋਂ ਧਰਮਸੋਤ ਦੀ ਰਿਹਾਇਸ਼ ਬਾਹਰ ਧਰਨਾ
Friday, Aug 07, 2020 - 01:30 PM (IST)
ਨਾਭਾ (ਖੁਰਾਣਾ) : ਪੰਜਾਬ ਦੀ ਕਾਂਗਰਸ ਸਰਕਾਰ ਖਿਲਾਫ਼ ਭਾਜਪਾ ਵੱਲੋਂ ਜ਼ਹਿਰੀਲੀ ਸ਼ਰਾਬ ਮਾਮਲੇ ਸਬੰਧੀ ਯੂਥ ਭਾਜਪਾ ਸਕੱਤਰ ਵਿਸ਼ਾਲ ਸ਼ਰਮਾ ਦੀ ਅਗਵਾਈ 'ਚ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਬਾਹਰ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਰਿੰਦਰ ਗਰਗ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਆਬਕਾਰੀ ਮਹਿਕਮਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਹੋਣ ਦੇ ਬਾਵਜੂਦ ਪੰਜਾਬ 'ਚ ਨਸ਼ੀਲੀ ਸ਼ਰਾਬ ਪੂਰੇ ਜ਼ੋਰਾਂ ਨਾਲ ਵਿਕ ਰਹੀ ਹੈ, ਜਿਸ ਕਾਰਨ ਪਿਛਲੇ ਕੁੱਝ ਦਿਨਾਂ 'ਚ 100 ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ।
ਇਸ ਮੌਕੇ ਯੂਥ ਸਕੱਤਰ ਵਿਸ਼ਾਲ ਸ਼ਰਮਾ ਨੇ ਕਿਹਾ ਇਸ ਕਾਰੋਬਾਰ 'ਚ ਸ਼ਾਮਲ ਵਿਅਕਤੀਆ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਇਸ ਰੋਸ ਪ੍ਰਦਰਸ਼ਨ 'ਚ ਜ਼ਿਲ੍ਹਾ ਭਾਜਪਾ ਜਨਰਲ ਸਕੱਤਰ ਯੋਗੇਸ਼ ਖੱਤਰੀ, ਪ੍ਰੈਸ ਸਕੱਤਰ ਗੁਰਿੰਦਰਜੀਤ ਸਿੰਘ ਸੋਢੀ, ਮੰਡਲ ਭਾਜਪਾ ਨਾਭਾ ਪ੍ਰਧਾਨ ਗੌਰਵ ਜਲੋਟਾ, ਭੂਸ਼ਣ ਬਾਂਸਲ, ਜਨਰਲ ਸਕੱਤਰ ਅਮਰਚੰਦ ਕਥੂਰੀਆ, ਮੀਤ ਪ੍ਰਧਾਨ ਸੁਰੇਸ਼ ਬਾਂਸਲ, ਪਲਵਿੰਦਰ ਸਿੰਘ ਛੀਟਾਵਾਲ ਮੰਡਲ ਪ੍ਰਧਾਨ ਦਿਹਾਤੀ, ਪਰਮਜੀਤ ਬਾਵਾ, ਨਵਦੀਪ ਬਾਵਾ, ਮੋਹਿਤ ਸੂਦ, ਐਡਵੋਕੇਟ ਅਤੁਲ ਬਾਂਸਲ, ਕੁਲਦੀਪ ਬਾਵਾ, ਪ੍ਰੇਮ ਸਾਗਰ ਬਾਂਸਲ ਭਾਦਸੋਂ, ਅਸ਼ਵਨੀ ਚੋਪੜਾ, ਜਤਿੰਦਰ ਸ਼ਰਮਾ, ਮੈਡਮ ਵੰਦਨਾ ਮਿੱਤਲ, ਸੌਰਵ ਮਿੱਤਲ, ਗੁਰਪ੍ਰੀਤ ਸਿੰਘ ਗੋਪੀ ਆਦਿ ਵੀ ਸ਼ਾਮਲ ਹੋਏ।