ਭਾਜਪਾ ਦਾ ਕਾਂਗਰਸ ਖਿਲਾਫ ਪ੍ਰਦਰਸ਼ਨ, ਪੁਲਸ ਨਾਲ ਧੱਕਾ-ਮੁੱਕੀ
Wednesday, Dec 19, 2018 - 02:52 PM (IST)

ਲੁਧਿਆਣਾ (ਨਰਿੰਦਰ) : ਰਾਫੇਲ ਸਮਝੌਤੇ ਦੇ ਮਾਮਲੇ ਸਬੰਧੀ ਭਾਜਪਾ ਵਲੋਂ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ 'ਚ ਕਾਂਗਰਸ ਦੇ ਮੁੱਖ ਦਫਤਰ ਦਾ ਘਿਰਾਅ ਕੀਤਾ ਗਿਆ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਭਾਜਪਾ ਵਰਕਰਾਂ ਅਤੇ ਪੁਲਸ ਵਿਚਕਾਰ ਜੰਮ ਕੇ ਧੱਕਾ-ਮੁੱਕੀ ਹੋਈ। ਸ਼ਵੇਤ ਮਲਿਕ ਨੇ ਦੋਸ਼ ਲਾਇਆ ਕਿ ਕਾਂਗਰਸ ਰਾਫੇਲ ਡੀਲ ਦੇ ਮੁੱਦੇ 'ਤੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਰਾਫੇਲ ਡੀਲ 'ਤੇ ਸਭ ਸਪੱਸ਼ਟ ਕਰ ਚੁੱਕੀ ਹੈ ਪਰ ਕਾਂਗਰਸ ਇਸ ਨੂੰ ਲੈ ਕੇ ਜੇ. ਪੀ. ਸੀ. ਬਣਾਉਣ ਦੀ ਮੰਗ ਕਰਕੇ ਰੁਕਾਵਟ ਪਾਉਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਾਂਗਰਸ 'ਤੇ ਪਾਕਿਸਤਾਨ ਦੇ ਇਸ਼ਾਰਿਆਂ 'ਤੇ ਚੱਲਣ ਦਾ ਦੋਸ਼ ਲਾਇਆ। ਇਸ ਮੌਕੇ ਕਾਂਗਰਸ ਪ੍ਰਧਾਨ ਗੁਰਪ੍ਰੀਤ ਗੋਗੀ ਨੇ ਭਾਜਪਾ ਦੇ ਪ੍ਰਦਰਸ਼ਨ ਨੂੰ ਜ਼ੁਮਲੇਬਾਜ਼ੀ ਕਰਾਰ ਦਿੱਤਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਜਪਾ ਰਾਫੇਲ ਡੀਲ 'ਤੇ ਆਪਣੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਨੌਟੰਕੀ ਕਰ ਰਹੀ ਹੈ, ਜਿਸ ਨੇ ਬੀਤੇ ਸਾਢੇ 4 ਸਾਲਾਂ 'ਚ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਅਤੇ ਹੁਣ ਰਾਫੇਲ ਸਮਝੌਤੇ ਦੇ ਮੁੱਦੇ 'ਤੇ ਵੀ ਝੂਠ ਬੋਲ ਰਹੀ ਹੈ।