ਮਾਮਲਾ ਕੌਂਸਲਰ ਦੇ ਕਤਲ ਦਾ : ਸਾਬਕਾ ਜ਼ਿਲਾ ਭਾਜਪਾ ਪ੍ਰਧਾਨ ਨੂੰ ਮਿਲੀ ਜ਼ਮਾਨਤ
Thursday, Aug 03, 2017 - 10:58 AM (IST)

ਫਿਰੋਜ਼ਪੁਰ (ਕੁਮਾਰ)-ਫਿਰੋਜ਼ਪੁਰ ਸ਼ਹਿਰ ਦੇ ਸੰਨ 2010 ਵਿਚ ਚਰਚਿਤ ਰਹੇ ਕੌਂਸਲਰ ਕੁਲਵੰਤ ਸਿੰਘ ਮੱਗੋ ਦੇ ਕਤਲ ਦੇ ਮਾਮਲੇ ਵਿਚ ਪੰਜਾਬ ਪੁਲਸ ਦੀ ਕਾਰਵਾਈ ਦੇ ਬਾਅਦ ਸੀ. ਬੀ. ਆਈ. ਨੇ ਇਹ ਕੇਸ ਆਪਣੇ ਹੱਥ ਵਿਚ ਲੈਂਦੇ ਕਰੀਬ 25 ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਫਿਰੋਜ਼ਪੁਰ ਸ਼ਹਿਰ ਦੇ ਸਾਬਕਾ ਸਰਕਲ ਪ੍ਰਧਾਨ ਜਤਿੰਦਰ ਮੋਹਨ ਕੁੱਕੂ ਪ੍ਰਧਾਨ, ਸਾਬਕਾ ਜ਼ਿਲਾ ਫਿਰੋਜ਼ਪੁਰ ਭਾਜਪਾ ਪ੍ਰਧਾਨ ਚਰਨ ਦਾਸ ਹਾਂਡਾ ਤੇ ਸੀਤਾ ਤਾਰੇ ਵਾਲਾ ਨੂੰ ਗ੍ਰਿਫਤਾਰ ਕੀਤਾ ਸੀ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸਾਬਕਾ ਜ਼ਿਲਾ ਭਾਜਪਾ ਪ੍ਰਧਾਨ ਚਰਨਦਾਸ ਹਾਂਡਾ ਦੇ ਇਸ ਕੇਸ ਵਿਚ ਪਟਿਆਲਾ ਸੀ. ਬੀ. ਆਈ. ਕੋਰਟ ਤੋਂ ਜ਼ਮਾਨਤ ਦੀ ਅਰਜੀ ਖਾਰਜ ਹੋਣ ਦੇ ਬਾਅਦ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਚ ਜ਼ਮਾਨਤ ਦੀ ਅਰਜੀ ਲਗਾਈ ਗਈ ਸੀ ਅਤੇ ਮਾਣਯੋਗ ਹਾਈਕੋਰਟ ਦੇ ਜਸਟਿਸ ਸੁਰਿੰਦਰ ਗੁਪਤਾ ਨੇ ਸੀ. ਬੀ. ਆਈ. ਦੇ ਵਕੀਲ ਅਤੇ ਚਰਨਦਾਸ ਹਾਂਡਾ ਦੇ ਵਕੀਲ ਦੀ ਬਹਿਸ ਸੁਣਨ ਦੇ ਬਾਅਦ ਚਰਨਦਾਸ ਹਾਂਡਾ ਨੂੰ ਜ਼ਮਾਨਤ ਦੇ ਦਿੱਤੀ ਹੈ ਅਤੇ ਅਦਾਲਤੀ ਕਾਰਵਾਈਆਂ ਪੂਰੀ ਕਰਨ ਦੇ ਬਾਅਦ ਅਗਲੇ 1-2 ਦਿਨਾਂ ਵਿਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ।