ਪੰਜਾਬ ''ਚ ਅਕਾਲੀ ਦਲ ਤੋਂ ਇਲਾਵਾ ਇਸ ਪਾਰਟੀ ਨਾਲ ਹੋ ਸਕਦੈ ਭਾਜਪਾ ਦਾ ਸਮਝੌਤਾ, ਗੁਪਤ ਮੀਟਿੰਗਾਂ ਜਾਰੀ

Monday, Mar 25, 2024 - 10:50 AM (IST)

ਪੰਜਾਬ ''ਚ ਅਕਾਲੀ ਦਲ ਤੋਂ ਇਲਾਵਾ ਇਸ ਪਾਰਟੀ ਨਾਲ ਹੋ ਸਕਦੈ ਭਾਜਪਾ ਦਾ ਸਮਝੌਤਾ, ਗੁਪਤ ਮੀਟਿੰਗਾਂ ਜਾਰੀ

ਅੰਮ੍ਰਿਤਸਰ (ਲਖਬੀਰ)- ਲੋਕ ਸਭਾ ਚੋਣਾਂ ਸਬੰਧੀ ਜਿੱਥੇ ‘ਆਪ’ ਨੇ ਆਪਣੀ ਪਹਿਲੀ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਕੇ ਚੋਣ ਮੈਦਾਨ ਨੂੰ ਭਖਾਉਣ ਵਿਚ ਪਹਿਲ ਕਦਮੀ ਕੀਤੀ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਵਿਚ ਪਏ ਕਾਟੋ ਕਲੇਸ਼ ਕਰ ਕੇ ਉਮੀਦਵਾਰਾਂ ਦੇ ਨਾਂ ਅਜੇ ਤੱਕ ਜਾਰੀ ਨਹੀਂ ਕਰ ਸਕੀ। ਇਸੇ ਤਰ੍ਹਾਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਵਿਚਕਾਰ ਗਠਜੋੜ ਹੋਣ ਦੀਆਂ ਖਬਰਾਂ ਨਾਲ ਬਾਜ਼ਾਰ ਕਾਫੀ ਗਰਮ ਹੋਣ ਕਾਰਨ ਬਹੁਜਨ ਸਮਾਜ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਕੀਤਾ ਸਮਝੌਤਾ ਖ਼ਤਮ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਭਾਜਪਾ ਹਰ ਜੋੜ-ਤੋੜ ਲਈ ਤਿਆਰ, ਅਕਾਲੀ ਦਲ ਪੂਰੀ ਰਣਨੀਤੀ ਨਾਲ ਚੁੱਕ ਰਿਹੈ ਕਦਮ

ਉੱਧਰ ਬਸਪਾ (ਅੰਬੇਡਕਰ) ਪਾਰਟੀ ਦਲਿਤ ਵੋਟਰਾਂ ਨੂੰ ਆਪਣੇ ਨਾਲ ਜੋੜਣ ਅਤੇ ਗਰੀਬ ਸਮਾਜ ਵਿਚ ਦਿਨੋਂ-ਦਿਨ ਵੱਧ ਰਹੇ ਗ੍ਰਾਫ ਨੂੰ ਲੈ ਸਫਲ ਹੋਈ ਹੈ, ਜਿਸ ਕਰ ਕੇ ਭਾਜਪਾ ਦੀ ਬਸਪਾ (ਅੰਬੇਡਕਰ) ਦੇ ਪੰਜਾਬ ਪ੍ਰਧਾਨ ਕੰਵਲਜੀਤ ਸਿੰਘ ਸਹੋਤਾ ਨਾਲ ਅੰਦਰਖਾਤੇ ਗੁਪਤ ਮੀਟਿੰਗਾਂ ਚੱਲ ਰਹੀਆਂ ਹਨ ਅਤੇ ਭਾਜਪਾ ਨੇਤਾ ਬਸਪਾ (ਅੰਬੇਡਕਰ) ਪਾਰਟੀ ਨਾਲ ਸਮਝੌਤਾ ਕਰ ਕੇ ਦਲਿਤ ਵੋਟ ਨੂੰ ਆਪਣੇ ਕਬਜ਼ੇ ਵਿਚ ਕਰਨਾ ਚਾਹੁੰਦੀ ਹੈ। ਬਸਪਾ (ਅੰਬੇਡਕਰ) ਪਾਰਟੀ ਨਾਲ ਗਠਜੋੜ ਕਰ ਕੇ ਭਾਜਪਾ ਲਈ ਲਾਹੇਵੰਦ ਸਾਬਤ ਹੋਵੇਗਾ। ਜ਼ਿਕਰਯੋਗ ਹੈ ਕਿ ਬਸਪਾ (ਅੰਬੇਡਕਰ) ਪਾਰਟੀ ਦੇ ਪ੍ਰਧਾਨ ਸਵ. ਦੇਵੀਦਾਸ ਨਾਹਰ ਦੇ ਅਕਾਲ ਚਲਾਣਾ ਕਰਨ ਮਗਰੋਂ ਉਨ੍ਹਾਂ ਦੇ ਸਪੁੱਤਰ ਮਨੋਜ ਕੁਮਾਰ ਨਾਹਰ ਵੱਲੋਂ ਨੌਜਵਾਨ ਤੇ ਸੂਝਵਾਨ ਆਗੂ ਕੰਵਲਜੀਤ ਸਿੰਘ ਸਹੋਤਾ ਨੂੰ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਸੀ।

ਇਹ ਖ਼ਬਰ ਵੀ ਪੜ੍ਹੋ - ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਮਗਰੋਂ ਭਾਜਪਾ ਨਾਲ ਗਠਜੋੜ ਨੂੰ ਲੈ ਕੇ ਢੀਂਡਸਾ ਦਾ ਵੱਡਾ ਬਿਆਨ

ਭਾਵੇਂ ਕਾਂਗਰਸ ਪਾਰਟੀ ਦੀ ਅੱਖ ਵੀ ਹੁਣ ਬਸਪਾ (ਅੰਬੇਡਕਰ) ਪਾਰਟੀ 'ਤੇ ਹੈ, ਪਰ ਬੀ. ਜੇ. ਪੀ. ਨਾਲ ਸਮਝੌਤਾ ਹੋਣਾ ਲੱਗਭਗ ਤੈਅ ਹੈ। ਇਹ ਖ਼ਬਰ ਨਿਕਲ ਕੇ ਆ ਰਹੀ ਹੈ ਕਿ ਬੀ. ਜੇ. ਪੀ. ਕਿਸੇ ਵੇਲੇ ਵੀ ਬਸਪਾ (ਅੰਬੇਡਕਰ) ਪਾਰਟੀ ਦੇ ਕੌਮੀ ਪ੍ਰਧਾਨ ਮਨੋਜ ਕੁਮਾਰ ਨਾਹਰ ਅਤੇ ਪੰਜਾਬ ਪ੍ਰਧਾਨ ਕੰਵਲਜੀਤ ਸਿੰਘ ਸਹੋਤਾ ਨੂੰ ਕੋਈ ਵੱਡੀ ਜਿੰਮੇਵਾਰੀ ਸੋਂਪ ਸਕਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News