ਮਾਨਸਾ 'ਚ ਚੋਣ ਪ੍ਰਚਾਰ ਕਰਨ ਆਏ ਭਾਜਪਾ ਆਗੂਆਂ ਨੂੰ ਪਈਆਂ ਭਾਜਡ਼ਾਂ, ਵਾਹਨ ਛੱਡ ਜਾਣਾ ਪਿਆ ਵਾਪਸ
Sunday, Jan 17, 2021 - 10:47 PM (IST)
ਮਾਨਸਾ (ਜੱਸਲ)- ਅੱਜ ਮਾਨਸਾ ਦੇ ਵਾਰਡ ਨੰਬਰ 27 ਵਿਚ ਭਾਜਪਾ ਵੱਲੋਂ ਫਰਵਰੀ ਵਿਚ ਹੋਣ ਵਾਲੀਆਂ ਮਿਊਸੀਪਲ ਚੋਣਾਂ ਦੇ ਚਲਦਿਆਂ ਚੋਣ ਰੈਲੀ ਕਰਨ ਪਹੁੰਚੇ ਭਾਜਪਾ ਦੇ ਲੀਡਰਾਂ ਦਾ ਸਮੂਹ ਕਿਸਾਨ ਜੱਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਕਿਸਾਨ ਮਜ਼ਦੂਰਾਂ ਅਤੇ ਵਾਰਡ ਵਾਸੀਆਂ ਵੱਲੋਂ ਵਿਰੋਧ ਦੇ ਚੱਲਦਿਆਂ ਭਾਜਪਾ ਆਗੂ ਸੂਰਜ ਛਾਵੜਾ ਅਤੇ ਹੋਰਾਂ ਨੂੰ ਬਿਨਾ ਰੈਲੀ ਕੀਤੇ ਹੀ ਆਪਣੇ ਵਾਹਨ ਛੱਡਕੇ ਵਾਪਿਸ ਜਾਣਾ ਪਿਆ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕੀਤਾ ਏ. ਐੱਸ. ਆਈ., ਜਾਣੋ ਕੀ ਹੈ ਪੂਰਾ ਮਾਮਲਾ
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ, ਗੁਰਜੰਟ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਐਡਵੋਕੇਟ ਬਲਵੀਰ ਕੌਰ ਤੇ ਬਲਵਿੰਦਰ ਸ਼ਰਮਾਂ, ਜਮਹੂਰੀ ਕਿਸਾਨ ਸਭਾ ਦੇ ਆਗੂ ਮੇਜ਼ਰ ਸਿੰਘ ਦੂਲੋਵਾਲ, ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਆਗੂ ਤੇਜ਼ ਸਿੰਘ ਚਕੇਰੀਆਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਲਿਆਂਦੇ ਤਿੰਨ ਲੋਕ ਮਾਰੂ ਕਾਨੂੰਨ ਜਿਸ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਅੱਜ 52 ਦਿਨ ਹੋ ਗਏ ਧਰਨਾ ਚਲਦੇ ਅਤੇ ਸੰਘਰਸ਼ ਕਰ ਰਹੇ ਕਿਸਾਨ ਮਜ਼ਦੂਰਾਂ ਦੀਆਂ ਲਗਾਤਾਰ ਸ਼ਹੀਦੀਆਂ ਹੋ ਰਹੀਆਂ ਹਨ ਪਰ ਦੂਸਰੇ ਪਾਸੇ ਸੈਂਕੜੇ ਕਿਸਾਨ ਮਜ਼ਦੂਰਾਂ ਦੀ ਮੌਤ ਦੀ ਜ਼ਿੰਮੇਵਾਰ ਭਾਜਪਾ ਪੰਜਾਬ ਅੰਦਰ ਮਿਊਸੀਪਲ ਚੋਣਾਂ ਦੀ ਤਿਆਰੀ ਕਰਕੇ ਰੈਲੀਆਂ ਕਰਨ ਜਾ ਰਹੀ ਹੈ। ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਦੇ ਬੀ.ਜੇ.ਪੀ ਰੈਲੀ ਕਰਨ ਦੀ ਕੋਸ਼ੀਸ਼ ਕਰੇਗੀ ਤਾਂ ਉਨ੍ਹਾਂ ਦਾ ਉਹੀ ਹਾਲ ਹੋਵੇਗਾ ਜੋ ਕਰਨਾਲ ਵਿਚ ਖੱਟਰ ਦੀ ਰੈਲੀ ਦਾ ਹੋਇਆ ਸੀ।
ਇਹ ਵੀ ਪੜ੍ਹੋ : ਅਕਾਲੀ ਦਲ ਵੱਡਾ ਝਟਕਾ, ਕੁਲਵੰਤ ਸਿੰਘ ਨੂੰ ਪਾਰਟੀ 'ਚੋਂ ਕੱਢਣ ਦੇ ਵਿਰੋਧ 'ਚ 28 ਆਗੂਆਂ ਨੇ ਦਿੱਤੇ ਅਸਤੀਫ਼ੇ
ਉਨ੍ਹਾਂ ਕਿਹਾ ਕਿ ਭਾਜਪਾ ਆਪਣੀ ਡਰਾਮੇਬਾਜ਼ੀ ਬੰਦ ਕਰੇ। ਲੋਕ ਹੁਣ ਸਭ ਸਮਝ ਚੁੱਕੇ ਹਨ ਕਿ ਨਰਿੰਦਰ ਮੋਦੀ ਨੂੰ ਹੁਣ ਬਸ ਅੰਬਾਨੀ,ਅਡਾਨੀ ਦੀ ਚਿੰਤਾ ਹੈ ਲੋਕਾ ਦੀ ਨਹੀਂ। ਇਸ ਲਈ ਦੇਸ਼ ਅੰਦਰ ਲੱਖਾਂ ਲੋਕਾ ਨੂੰ ਸੜਕਾਂ 'ਤੇ ਰੁਲਣ ਅਤੇ ਮਰਨ ਲਈ ਮਜਬੂਰ ਕਰ ਦਿੱਤਾ ਹੈ। ਆਗੂਆਂ ਨੇ ਐਲਾਨ ਕੀਤਾ ਕਿ ਭਾਜਪਾ ਨੇਤਾਵਾਂ ਨੂੰ ਸ਼ਹਿਰ ਵਿਚ ਚੋਣ ਪ੍ਰਚਾਰ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਹਰ ਵਾਰਡ 'ਚ ਇਸੇ ਤਰ੍ਹਾਂ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਸੁਖਚਰਨ ਸਿੰਘ ਦਾਨੇਵਾਲੀਆ, ਮਨਜੀਤ ਸਿੰਘ ਸੋਢੀ, ਮੱਖਣ ਮਾਨ, ਅਮਨ ਬਾਜਵਾ, ਬਲਜੀਤ ਸਿੰਘ, ਹਰਦਮ ਸਿੰਘ, ਜਗਤਾਰ ਸਿੰਘ ਗੁਰਮੇਲ ਸਿੰਘ ਆਦਿ ਆਗੂ ਹਾਜ਼ਰ ਸਨ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਐੱਨ. ਆਈ. ਏ. ਵਲੋਂ ਨੋਟਿਸ ਭੇਜੇ ਜਾਣ 'ਤੇ ਲੋਹਾ-ਲਾਖਾ ਹੋਏ ਰੰਧਾਵਾ, ਦਿੱਤਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?