ਭਾਜਪਾ ਆਗੂ ਤੇ ਸਾਬਕਾ ਕੌਂਸਲਰ ਨੂੰ ਦਿੱਤੀ AK-47 ਨਾਲ ਗੋਲ਼ੀ ਮਾਰਨ ਦੀ ਧਮਕੀ
Wednesday, May 03, 2023 - 04:53 AM (IST)
ਲੁਧਿਆਣਾ (ਅਨਿਲ)- ਵਿਧਾਨ ਸਭਾ ਹਲਕਾ ਪੂਰਬੀ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਨੇਤਾ ਵਰਿੰਦਰ ਸਹਿਗਲ ਨੂੰ ਇਕ ਅਕਾਲੀ ਦਲ ਦੇ ਵਰਕਰ ਨੇ ਏ. ਕੇ.-47 ਨਾਲ ਗੋਲ਼ੀ ਮਾਰਨ ਦੀ ਧਮਕੀ ਦਿੱਤੀ ਗਈ।
ਇਹ ਖ਼ਬਰ ਵੀ ਪੜ੍ਹੋ - ਹੁਣ GST ਦੇ ਘੇਰੇ 'ਚ ਆਵੇਗੀ ਆਨਲਾਈਨ ਗੇਮਿੰਗ! ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦਿੱਤੇ ਸੰਕੇਤ
ਅੱਜ ਵਾਰਡ ਨੰ. 5 ਦੇ ਸਾਬਕਾ ਕੌਂਸਲਰ ਵਰਿੰਦਰ ਸਹਿਗਲ ਨੇ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਉਸ ਦੇ ਦੋਸਤ ਕਮਲ ਵਰਮਾ ਹੈਪੀ ਦੀ ਗੱਡੀ ਕੁਝ ਦਿਨ ਪਹਿਲਾਂ ਹੈਪੀ ਦਾ ਇਕ ਜਾਣਕਾਰ ਘਰੋਂ ਚਾਬੀ ਚੁੱਕ ਕੇ ਚੋਰੀ ਕਰ ਕੇ ਲੈ ਗਿਆ ਸੀ। ਜਦੋਂ ਹੈਪੀ ਉਨ੍ਹਾਂ ਕੋਲ ਆਇਆ ਤਾਂ ਉਨ੍ਹਾਂ ਨੇ ਕਾਰ ਚੋਰੀ ਕਰਨ ਵਾਲੇ ਅਕਾਲੀ ਨੇਤਾ ਨੂੰ ਮੋਬਾਇਲ ਫ਼ੋਨ ’ਤੇ ਕਾਲ ਕੀਤੀ, ਜਿਸ ਤੋਂ ਬਾਅਦ ਪੂਜੇ ਪਾਸਿਓਂ ਗੱਡੀ ਚੋਰੀ ਕਰਨ ਵਾਲੇ ਨੇ ਫ਼ੋਨ ’ਤੇ ਵਰਿੰਦਰ ਸਹਿਗਲ ਅਤੇ ਇਕ ਹੋਰ ਸਾਬਕਾ ਕੌਂਸਲਰ ਨੂੰ ਏ. ਕੇ.-47 ਨਾਲ ਗੋਲ਼ੀ ਮਾਰਨ ਦੀ ਧਮਕੀ ਦਿੱਤੀ। ਫ਼ੋਨ ਕਰਨ ਵਾਲੇ ਅਕਾਲੀ ਨੇਤਾ ਨੇ ਇਹ ਵੀ ਧਮਕੀ ਦਿੱਤੀ ਕਿ ਉਹ ਕਿਸੇ ਵੀ ਹਾਲਤ ’ਚ ਵਰਿੰਦਰ ਸਹਿਗਲ ਨੂੰ ਕੌਂਸਲਰ ਦੀ ਚੋਣ ਜਿੱਤਣ ਨਹੀਂ ਦੇਵੇਗਾ।
ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨ ਦੀ ਸ਼ੈਅ 'ਤੇ ਜੰਮੂ-ਕਸ਼ਮੀਰ 'ਚ ਅੱਤਵਾਦੀ ਸਾਜ਼ਿਸ਼! NIA ਨੇ 12 ਥਾਵਾਂ 'ਤੇ ਕੀਤੀ ਛਾਪੇਮਾਰੀ
ਸਹਿਗਲ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਕਤ ਅਕਾਲੀ ਨੇਤਾ ਨੇ ਸ਼ਰਾਬ ਪੀ ਕੇ ਇਕ ਮੰਦਰ ’ਤੇ ਇੱਟਾਂ ਵਰ੍ਹਾਈਆਂ ਤੇ ਗਾਲੀ-ਗਲੋਚ ਵੀ ਕੀਤਾ ਸੀ, ਜਿਸ ਦੀ ਸਾਰੀ ਪੈਰਵਾਈ ਖੁਦ ਸਹਿਗਲ ਕਰ ਰਹੇ ਸਨ। ਬਾਅਦ ’ਚ ਉਕਤ ਵਿਅਕਤੀ ਨੇ ਮੰਦਰ ਕਮੇਟੀ ਤੋਂ ਮੁਆਫੀ ਮੰਗ ਕੇ ਰਾਜ਼ੀਨਾਮਾ ਕਰ ਲਿਆ ਸੀ ਅਤੇ ਉਸੇ ਰੰਜਿਸ਼ ਕਾਰਨ ਉਕਤ ਅਕਾਲੀ ਨੇਤਾ ਉਸ ਨੂੰ ਗੋਲ਼ੀ ਮਾਰਨ ਦੀ ਧਮਕੀ ਦੇ ਰਿਹਾ ਹੈ। ਅਕਾਲੀ ਨੇਤਾ ਵੱਲੋਂ ਸਹਿਗਲ ਨੂੰ ਗੋਲ਼ੀ ਮਾਰਨ ਦੀ ਦਿੱਤੀ ਧਮਕੀ ਦੀ ਆਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜੋ ਪੁਲਸ ਨੂੰ ਸ਼ਿਕਾਇਤ ਦੇ ਨਾਲ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ! ਪਤਨੀ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
ਜਦੋਂ ਇਸ ਸਬੰਧੀ ਥਾਣਾ ਮੁਖੀ ਗੁਰਮੁਖ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੇ ਫ਼ੋਨ ਕਮਲ ਵਰਮਾ ਦੀ ਪਤਨੀ ਨੂੰ ਕੀਤਾ ਸੀ, ਜਿਸ ਬਾਰੇ ਕਮਲ ਵਰਮਾ ਦਾ ਉਸ ਵਿਅਕਤੀ ਨਾਲ ਪੈਸਿਆਂ ਦਾ ਲੈਣ-ਦੇਣ ਹੈ। ਹਾਲ ਦੀ ਘੜੀ ਪੁਲਸ ਉਕਤ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।