ਭਾਜਪਾ ਆਗੂ ਪਰਮਿੰਦਰ ਬਰਾੜ ਨੇ ਪੰਜਾਬ ਭਾਜਪਾ ਇੰਚਾਰਜ ਬਣਨ ’ਤੇ ਵਿਜੇ ਰੂਪਾਣੀ ਨੂੰ ਦਿੱਤੀ ਵਧਾਈ

Friday, Sep 09, 2022 - 08:02 PM (IST)

ਭਾਜਪਾ ਆਗੂ ਪਰਮਿੰਦਰ ਬਰਾੜ ਨੇ ਪੰਜਾਬ ਭਾਜਪਾ ਇੰਚਾਰਜ ਬਣਨ ’ਤੇ ਵਿਜੇ ਰੂਪਾਣੀ ਨੂੰ ਦਿੱਤੀ ਵਧਾਈ

ਚੰਡੀਗੜ੍ਹ (ਬਿਊਰੋ) : ਭਾਜਪਾ ਆਗੂ ਪਰਮਿੰਦਰ ਸਿੰਘ ਬਰਾੜ ਨੇ ਪੰਜਾਬ ਭਾਜਪਾ ਦੇ ਇੰਚਾਰਜ ਬਣਾਉਣ ’ਤੇ ਭਾਜਪਾ ਵਿਧਾਇਕ ਵਿਜੇ ਰੂਪਾਣੀ ਨੂੰ ਵਧਾਈ ਦਿੱਤੀ ਹੈ। ਬਰਾੜ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਸੀਨੀਅਰ ਭਾਜਪਾ ਨੇਤਾ ਵਿਜੇ ਰੂਪਾਣੀ ਨੂੰ ਪੰਜਾਬ ਭਾਜਪਾ ਦਾ ਇੰਚਾਰਜ ਨਿਯੁਕਤ ਕਰਨ ’ਤੇ ਵਧਾਈ ਦਿੰਦਾ ਹਾਂ। ਪਾਰਟੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਮੌਜੂਦਗੀ ਅਤੇ ਉਨ੍ਹਾਂ ਦੇ ਵਿਆਪਕ ਤਜਰਬੇ ਨਾਲ ਪਾਰਟੀ ਦੇ ਕੇਡਰ ਦਾ ਮਨੋਬਲ ਵਧੇਗਾ।

ਇਹ ਵੀ ਪੜ੍ਹੋ : ਫ਼ਿਰੋਜ਼ਪੁਰ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, 2 ਦੀ ਹੋਈ ਮੌਤ

PunjabKesari

ਭਾਜਪਾ ਆਗੂ ਬਰਾੜ ਨੇ ਕਿਹਾ ਕਿ ਪੰਜਾਬ ’ਚ ਉਨ੍ਹਾਂ ਦਾ ਨਿੱਘਾ ਸੁਆਗਤ ਕਰਦਾ ਹਾਂ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਵੱਲੋਂ ਅੱਜ ਪੰਜਾਬ ਸਮੇਤ 15 ਸੂਬਿਆਂ ਦੇ ਇੰਚਾਰਜ ਨਿਯੁਕਤ ਕੀਤੇ ਗਏ ਹਨ। ਭਾਜਪਾ ਵਿਧਾਇਕ ਵਿਜੇ ਰੂਪਾਣੀ ਨੂੰ ਪੰਜਾਬ ਦੇ ਇੰਚਾਰਜ ਤੇ ਨਰਿੰਦਰ ਸਿੰਘ ਰੈਨਾ ਸਹਿ ਇੰਚਾਰਜ ਨਿਯੁਕਤ ਕੀਤੇ ਗਏ ਹਨ।


author

Manoj

Content Editor

Related News