ਵਿਧਾਨ ਸਭਾ 'ਚ 'ਆਪਰੇਸ਼ਨ ਅੰਮ੍ਰਿਤਪਾਲ' ਨੂੰ ਭਾਜਪਾ ਦਾ ਸਮਰਥਨ, ਅਸ਼ਵਨੀ ਸ਼ਰਮਾ ਨੇ ਕਹੀਆਂ ਇਹ ਗੱਲਾਂ

03/22/2023 12:42:00 PM

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਆਖ਼ਰੀ ਦਿਨ ਹੈ। ਆਖ਼ਰੀ ਦਿਨ ਦੀ ਕਾਰਵਾਈ ਦੌਰਾਨ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਵਿਧਾਨ ਸਭਾ ਵਿਚ ਗੂੰਜਿਆ। ਪੰਜਾਬ ਸਰਕਾਰ ਵੱਲੋਂ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਵਿਰੁੱਧ ਚਲਾਏ ਗਏ ਆਪਰੇਸ਼ਨ ਦਾ ਭਾਜਪਾ ਵੱਲੋਂ ਸਮਰਥਨ ਕੀਤਾ ਗਿਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਚਲਾਏ ਗਏ ਆਪਰੇਸ਼ਨ ਅੰਮ੍ਰਿਤਪਾਲ 'ਤੇ ਕਿਹਾ ਕਿ ਸਰਕਾਰ ਇਸ ਮਾਮਲੇ 'ਤੇ ਵਧੀਆ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਵੇਲਾ ਨੁਕਤਾਚੀਨੀ ਕਰਨ ਦਾ ਨਹੀਂ ਅਤੇ ਨਾ ਹੀ ਪ੍ਰਸ਼ਨ ਕਰਨ ਦਾ ਹੈ, ਸਗੋਂ ਇਸ ਵੇਲੇ ਪੰਜਾਬ ਦਾ ਅਮਨ-ਸ਼ਾਂਤੀ ਭਾਈਚਾਰਾ ਸਭ ਤੋਂ ਅਹਿਮ ਹੈ। 

ਇਹ ਵੀ ਪੜ੍ਹੋ : ਕੈਨੇਡਾ 'ਚ 700 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ 'ਚ ਜਲੰਧਰ ਦੇ ਡੀ. ਸੀ. ਦਾ ਸਖ਼ਤ ਐਕਸ਼ਨ
ਉਨ੍ਹਾਂ ਕਿਹਾ ਕਿ ਸਿੱਖ ਬੜੀ ਬਹਾਦਰ ਕੌਮ ਹੈ ਅਤੇ ਸ਼ੂਰਵੀਰਤਾ ਉਸ ਦਾ ਗਹਿਣਾ ਹੈ। ਉਨ੍ਹਾਂ ਕਿਹਾ ਕਿ ਪਰ ਕਿਸੇ ਵੀ ਅਜਿਹੇ ਵਿਅਕਤੀ ਨਾਲ ਨਾਜਾਇਜ਼ ਨਾ ਹੋਵੇ, ਜਿਸ ਦਾ ਕੋਈ ਕਸੂਰ ਨਾ ਹੋਵੇ ਪਰ ਜਿਹੜਾ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦਾ ਹੈ, ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਰਕਾਰ ਜਿਹੜਾ ਵੀ ਕਦਮ ਚੁੱਕੇ ਦ੍ਰਿੜਤਾ ਨਾਲ ਚੁੱਕੇ, ਅਸੀਂ ਸਰਕਾਰ ਦੇ ਨਾਲ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅੰਮ੍ਰਿਤਪਾਲ ਨੂੰ ਲੈਕੇ ਹੁਣ ਤੱਕ ਦੀ ਕੀਤੀ ਗਈ ਉਚਿਤ ਕਾਰਵਾਈ ਸਦਨ ਨੂੰ ਦੇਣੀ ਚਾਹੀਦੀ ਹੈ। 

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਬੰਧੀ ਹੁਣ ਤੱਕ ਦਾ ਵੱਡਾ ਖ਼ੁਲਾਸਾ, ਵਿਸਾਖੀ ’ਤੇ ਹੋਣਾ ਸੀ, ‘ਅਨੰਦਪੁਰ ਖ਼ਾਲਸਾ ਫ਼ੌਜ’ ਦਾ ਰਸਮੀ ਐਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News