2024 ਤੋਂ ਪਹਿਲਾਂ ਕਈ ਤਰ੍ਹਾਂ ਦੇ ਐਕਸਪੈਰੀਮੈਂਟ ਕਰਨ ਦੀ ਤਿਆਰੀ ''ਚ ਭਾਜਪਾ

Monday, Oct 09, 2023 - 09:26 PM (IST)

2024 ਤੋਂ ਪਹਿਲਾਂ ਕਈ ਤਰ੍ਹਾਂ ਦੇ ਐਕਸਪੈਰੀਮੈਂਟ ਕਰਨ ਦੀ ਤਿਆਰੀ ''ਚ ਭਾਜਪਾ

ਜਲੰਧਰ (ਅਨਿਲ ਪਾਹਵਾ) : 5 ਰਾਜਾਂ 'ਚ ਚੋਣਾਂ ਨੂੰ ਲੈ ਕੇ ਤਾਰੀਖਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਚੋਣ ਸੰਗਰਾਮ ਸ਼ੁਰੂ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਜਿੱਥੇ ਇਨ੍ਹਾਂ ਪੰਜਾਂ ਰਾਜਾਂ ਵਿੱਚ ਆਪਣੇ-ਆਪ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ 'ਚ ਜੁਟੀ ਹੈ, ਉੱਥੇ ਹੀ ਇਸ ਨੇ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਇਸ ਵਾਰ ਪਾਰਟੀ ਚੋਣਾਂ ਵਿੱਚ ਕਈ ਤਰ੍ਹਾਂ ਦੇ ਤਜਰਬੇ ਕਰਨ ਦੀ ਤਿਆਰੀ 'ਚ ਹੈ।

ਐਕਸਪੈਰੀਮੈਂਟ ਕਰਨ 'ਚ ਮਾਹਿਰ ਹੈ ਭਾਜਪਾ

ਪਹਿਲੇ ਪ੍ਰਯੋਗ ਦੇ ਤੌਰ 'ਤੇ ਭਾਜਪਾ ਨੇ ਹਾਲ ਹੀ 'ਚ ਕੁਝ ਸੂਬਿਆਂ ਵਿੱਚ ਚੋਣ ਪ੍ਰਚਾਰ 'ਚ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚ ਕਈ ਮੌਜੂਦਾ ਸੰਸਦ ਮੈਂਬਰਾਂ ਨੂੰ ਵਿਧਾਨ ਸਭਾ ਹਲਕਿਆਂ 'ਚ ਉਤਾਰਿਆ ਗਿਆ ਹੈ। ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਵਜੋਂ ਮੈਦਾਨ 'ਚ ਉਤਰ ਕੇ ਇਹ ਲੋਕ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ। ਉਂਝ ਭਾਜਪਾ ਐਕਸਪੈਰੀਮੈਂਟ ਕਰਨ ਦੇ ਮਾਮਲੇ ਵਿੱਚ ਹੋਰਨਾਂ ਸਿਆਸੀ ਪਾਰਟੀਆਂ ਨਾਲੋਂ ਕਿਤੇ ਅੱਗੇ ਹੈ ਅਤੇ ਇਸ ਵਾਰ ਕੀਤਾ ਜਾ ਰਿਹਾ ਤਜਰਬਾ ਕਿੰਨਾ ਕੁ ਕਾਰਗਰ ਸਾਬਤ ਹੋਵੇਗਾ, ਇਹ ਤਾਂ ਸਮਾਂ ਹੀ ਦੱਸੇਗਾ।

ਇਹ ਵੀ ਪੜ੍ਹੋ : ਜਲੰਧਰ ਸਿਲੰਡਰ ਬਲਾਸਟ: ਅੱਗ ਨਾਲ ਝੁਲਸੇ ਪਰਿਵਾਰ ਦਾ ਦਾਦੀ ਦੀਆਂ ਅੱਖਾਂ ਸਾਹਮਣੇ ਹੋਇਆ ਸਸਕਾਰ (ਵੀਡੀਓ)

ਪਿਛਲੇ 2 ਸਾਲਾਂ ਤੋਂ ਪਲਾਨਿੰਗ 'ਚ ਜੁਟੀ ਹੋਈ ਹੈ ਭਾਜਪਾ

ਪਾਰਟੀ ਇਸ ਵਾਰ ਜਿੱਥੇ ਵਿਧਾਨ ਸਭਾ ਚੋਣਾਂ 'ਚ ਮੌਜੂਦਾ ਸੰਸਦ ਮੈਂਬਰਾਂ ਨੂੰ ਮੈਦਾਨ 'ਚ ਉਤਾਰ ਰਹੀ ਹੈ, ਉੱਥੇ ਹੀ ਆਉਣ ਵਾਲੇ ਸਮੇਂ 'ਚ ਲੋਕ ਸਭਾ ਚੋਣਾਂ ਲਈ ਵੀ ਕੁਝ ਮੌਜੂਦਾ ਵਿਧਾਇਕਾਂ ਨੂੰ ਮੈਦਾਨ 'ਚ ਉਤਾਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਲੰਬੇ ਸਮੇਂ ਤੋਂ ਸੂਬਿਆਂ ਵਿੱਚ ਰਾਜਨੀਤੀ ਕਰ ਰਹੇ ਆਗੂਆਂ ਨੂੰ ਵੀ ਲੋਕ ਸਭਾ ਚੋਣਾਂ ਵਿੱਚ ਅੱਗੇ ਲਿਆ ਕੇ ਟਿਕਟਾਂ ਦਿੱਤੀਆਂ ਜਾ ਸਕਦੀਆਂ ਹਨ। ਜਿੱਥੇ ਵੀ ਪਾਰਟੀ ਸੱਤਾ ਵਿੱਚ ਹੈ, ਮੰਤਰੀ ਮੰਡਲ ਦੇ ਗਠਨ ਸਮੇਂ ਵੀ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਜਿਨ੍ਹਾਂ ਆਗੂਆਂ ਨੂੰ ਐਡਜਸਟ ਨਹੀਂ ਕੀਤਾ ਗਿਆ, ਉਨ੍ਹਾਂ ਨੂੰ ਲੋਕ ਸਭਾ ਲਈ ਤਿਆਰ ਕੀਤਾ ਜਾਵੇ। ਇਹ ਸਿਲਸਿਲਾ ਕਰੀਬ 2 ਸਾਲਾਂ ਤੋਂ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਰਾਜਨੀਤੀ ਦੀ ਸੈਂਟਰ ਸਟੇਜ 'ਤੇ ਪਹੁੰਚਿਆ 'SYL' ਦਾ ਮੁੱਦਾ, ਹੋਰ ਮੁੱਦੇ ਹੋਏ ਨਜ਼ਰਅੰਦਾਜ਼

ਕਿੰਗਮੇਕਰਜ਼ ਦੀ ਭਾਲ 'ਚ ਭਾਜਪਾ

ਭਾਜਪਾ ਸੂਤਰਾਂ ਤੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਰਟੀ ਕੇਂਦਰ ਅਤੇ ਸੂਬਾ ਪੱਧਰ 'ਤੇ ਵੱਡੇ ਬਦਲਾਅ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਕਈ ਅਜਿਹੇ ਚਿਹਰਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕੁਝ ਅਜਿਹੇ ਚਿਹਰਿਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ, ਜੋ ਚੋਣਾਂ ਲੜਨ ਦੀ ਬਜਾਏ ਇਲਾਕਿਆਂ 'ਚ ਕਿੰਗਮੇਕਰ ਵਜੋਂ ਕੰਮ ਕਰ ਸਕਣ। ਅਜਿਹੇ ਲੋਕਾਂ ਨੂੰ ਵੀ ਸੰਗਠਨ ਵਿੱਚ ਅਹਿਮ ਸਥਾਨ ਦਿੱਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਇਜ਼ਰਾਈਲ-ਹਮਾਸ ਸੰਘਰਸ਼ ਨੂੰ ਰੋਕਣ ਲਈ ਅਮਰੀਕਾ ਨੇ ਬੀਜਿੰਗ ਤੋਂ ਮੰਗੀ ਮਦਦ, ਕਿਹਾ- ਈਰਾਨ ਨਾਲ ਗੱਲ ਕਰੇ ਚੀਨ

ਦੂਜੀਆਂ ਪਾਰਟੀਆਂ ਤੋਂ ਆਏ ਲੋਕਾਂ ਨੂੰ ਮਿਲ ਸਕਦੀਆਂ ਹਨ ਅਹਿਮ ਜ਼ਿੰਮੇਵਾਰੀਆਂ

ਇਸ ਵਾਰ ਵੀ ਪਾਰਟੀ ਵੱਲੋਂ ਦੂਜੀਆਂ ਪਾਰਟੀਆਂ ਤੋਂ ਆਏ ਲੋਕਾਂ ਨੂੰ ਅਹਿਮ ਜ਼ਿੰਮੇਵਾਰੀਆਂ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੀ ਇਕ ਵੱਡੀ ਮਿਸਾਲ ਹਾਲ ਹੀ 'ਚ ਪੰਜਾਬ ਵਿੱਚ ਦੇਖਣ ਨੂੰ ਮਿਲੀ ਹੈ, ਜਿੱਥੇ ਪਾਰਟੀ ਨੇ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਆਗੂਆਂ ਨੂੰ ਸੰਗਠਨ ਵਿੱਚ ਥਾਂ ਦਿੱਤੀ ਹੈ। ਪਾਰਟੀ ਸੋਚਦੀ ਹੈ ਕਿ ਇਸ ਨਾਲ ਪਾਰਟੀ ਅਤੇ ਲੀਡਰ ਦੋਵਾਂ ਪੱਧਰਾਂ 'ਤੇ ਫਾਇਦਾ ਹੋਵੇਗਾ। ਅਜਿਹੇ ਕਦਮ ਚੁੱਕ ਕੇ ਪਾਰਟੀ ਕੁਝ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣ ਤੇ ਪੁਰਾਣੇ ਚਿਹਰਿਆਂ ਨੂੰ ਪਾਰਟੀ 'ਚ ਐਡਜਸਟ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News