ਭਾਜਪਾ ਵੱਡੇ ਪੱਧਰ ’ਤੇ ਲੋਕ ਸਭਾ ਮੈਂਬਰਾਂ ਦੀਆਂ ਟਿਕਟਾਂ ਕੱਟਣ ਦੀ ਤਿਆਰੀ ’ ਚ

Wednesday, Feb 28, 2024 - 06:50 PM (IST)

ਭਾਜਪਾ ਵੱਡੇ ਪੱਧਰ ’ਤੇ ਲੋਕ ਸਭਾ ਮੈਂਬਰਾਂ ਦੀਆਂ ਟਿਕਟਾਂ ਕੱਟਣ ਦੀ ਤਿਆਰੀ ’ ਚ

ਜਲੰਧਰ (ਵਿਸ਼ੇਸ਼) : ਭਾਰਤੀ ਜਨਤਾ ਪਾਰਟੀ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਉਨ੍ਹਾਂ ਸੂਬਿਆਂ ’ਚ ਵੱਡੀ ਗਿਣਤੀ ’ਚ ਸੰਸਦ ਮੈਂਬਰਾਂ ਦੀਆਂ ਟਿਕਟਾਂ ਕੱਟਣ ਦੀ ਤਿਆਰੀ ਕਰ ਰਹੀ ਹੈ ਜਿਹੜੇ ਸੂਬਿਆਂ ਪਿਛਲੀਆਂ ਚੋਣਾਂ ਦੌਰਾਨ ਭਾਜਪਾ ਦਾ ਸਟ੍ਰਾਈਕ ਰੇਟ 85 ਤੋਂ 90 ਫੀਸਦੀ ਸੀ। ਇਨ੍ਹਾਂ ਰਾਜਾਂ ’ਚ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਗੁਜਰਾਤ ਆਦਿ ਸ਼ਾਮਲ ਹਨ। ਕਰਨਾਟਕ ’ਚ ਵੀ ਭਾਜਪਾ ਦਾ ਸਟ੍ਰਾਈਕ ਰੇਟ ਕਾਫੀ ਚੰਗਾ ਹੈ ਪਰ ਉੱਥੇ ਟਿਕਟਾਂ ਘੱਟ ਕੱਟੀਆਂ ਜਾਣਗੀਆਂ ਕਿਉਂਕਿ ਪਾਰਟੀ ਦੇ ਨੇਤਾ ਉੱਥੇ ਦੀ ਸਥਿਤੀ ਨੂੰ ਲੈ ਕੇ ਬਹੁਤੇ ਭਰੋਸੇ ’ਚ ਨਹੀਂ ਦਿਸ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ 3 ਵਾਰ ਤੋਂ ਲਗਾਤਾਰ ਚੋਣ ਜਿੱਤ ਰਹੇ ਲੋਕ ਸਭਾ ਮੈਂਬਰਾਂ ਨੂੰ ਟਿਕਟ ਨਹੀਂ ਮਿਲੇਗੀ। ਮੋਦੀ ਲਹਿਰ ’ਚ 2 ਵਾਰ ਤੋਂ ਜਿੱਤ ਰਹੇ ਸੰਸਦ ਮੈਂਬਰ ਵੀ ਖ਼ਤਰੇ ਦੇ ਘੇਰੇ ’ਚ ਹਨ। ਜੇਕਰ ਸਰਵੇਖਣ ਕਰਨ ਵਾਲੀਆਂ ਏਜੰਸੀਆਂ ਅਤੇ ਨਮੋ ਐਪ ’ਤੇ ਹੋਏ ਸਰਵੇ ’ਚ ਉਨ੍ਹਾਂ ਬਾਰੇ ਕੋਈ ਨਾਪੱਖੀ ਫੀਡਬੈਕ ਮਿਲਦੀ ਹੈ ਤਾਂ ਉਨ੍ਹਾਂ ਦੀ ਟਿਕਟ ਕੱਟੀ ਜਾਵੇਗੀ। ਉਨ੍ਹਾਂ ਦੀ ਥਾਂ ਨਵੇਂ ਲੋਕਾਂ ਨੂੰ ਮੌਕਾ ਮਿਲੇਗਾ। ਦਰਅਸਲ, ਭਾਜਪਾ ਦੀ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ਦੇ ਪਹਿਲੇ ਹੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਭਾਜਪਾ ਵੱਲੋਂ ਕੋਈ ਵਿਅਕਤੀ ਉਮੀਦਵਾਰ ਨਹੀਂ ਹੈ। ਪਿਛਲੇ ਸਾਲ ਇਕ ਵਿਧਾਨ ਸਭਾ ਚੋਣ ਦੌਰਾਨ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਭਾਜਪਾ ਉਮੀਦਵਾਰ ਕੋਈ ਵਿਅਕਤੀ ਨਹੀਂ ਸਗੋਂ ‘ਕਮਲ ਦਾ ਫੁੱਲ’ ਹੈ ਅਤੇ ਇਸ ਤੋਂ ਬਾਅਦ ਭਾਜਪਾ ਨੇ ਆਪਣੇ ਕਈ ਵਿਧਾਇਕਾਂ ਦੀਆਂ ਟਿਕਟਾਂ ਰੱਦ ਕੱਟ ਦਿੱਤੀਆਂ ਸਨ। ਕੁਝ ਦਿਨ ਪਹਿਲਾਂ ਸੰਸਦ ’ਚ ਪ੍ਰਧਾਨ ਮੰਤਰੀ ਨੇ ਰਾਜ ਸਭਾ ਦੇ ਸੰਸਦ ਮੈਂਬਰਾਂ ਨੂੰ ਜਨਤਕ ਮੀਟਿੰਗ ’ਚ ਜਾਣ ਦਾ ਸੁਝਾਅ ਦਿੱਤਾ ਸੀ ਅਤੇ ਨਤੀਜਾ ਇਹ ਹੋਇਆ ਕਿ ਭਾਜਪਾ ਨੇ ਆਪਣੇ ਦੋ ਦਰਜਨ ਰਾਜ ਸਭਾ ਮੈਂਬਰਾਂ ਦੀਆਂ ਟਿਕਟਾਂ ਰੱਦ ਕੱਟ ਦਿੱਤੀਆਂ। ਹੁਣ ‘ਕਮਲ ਦੇ ਫੁੱਲ’ ਨੂੰ ਉਮੀਦਵਾਰ ਬਣਾ ਕੇ ਚੋਣ ਲੜਨ ਦੀ ਚਰਚਾ ਤੋਂ ਬਾਅਦ ਇਹ ਤੈਅ ਹੈ ਕਿ ਲੋਕ ਸਭਾ ਦੇ ਪੁਰਾਣੇ ਆਗੂਆਂ ਅਤੇ ਕਈ ਵਾਰ ਦੇ ਸੰਸਦ ਮੈਂਬਰਾਂ ਦਾ ਬੇਟਿਕਟ ਹੋਣਾ ਤੈਅ ਹੋ ਗਿਆ ਹੈ।

ਇਹ ਵੀ ਪੜ੍ਹੋ : ਅਮਰੀਕਾ ’ਚ ਭਾਰਤੀ ਵਿਦਿਆਰਥੀਆਂ ਤੇ ਹੋਰਨਾਂ ਲੋਕਾਂ ’ਤੇ ਹਮਲੇ ਅੰਤਰਰਾਸ਼ਟਰੀ ਸਾਜ਼ਿਸ਼ ਦਾ ਹਿੱਸਾ

ਐਂਟੀ-ਇਨਕੰਬੈਂਸੀ ਨੂੰ ਘਟਾਉਣ ਲਈ ਕੱਟੀਆਂ ਜਾਣਗੀਆਂ ਟਿਕਟਾਂ
ਦੱਸਿਆ ਜਾ ਰਿਹਾ ਹੈ ਕਿ ਭਾਜਪਾ ਤਿੰਨ ਵਾਰ ਲਗਾਤਾਰ ਚੋਣ ਜਿੱਤੇ 70 ਸਾਲ ਦੀ ਉਮਰ ਪਾਰ ਕਰ ਚੁੱਕੇ ਲੋਕ ਸਭਾ ਮੈਂਬਰਾਂ ਦੀ ਇਸ ਵਾਰ ਟਿਕਟ ਕੱਟ ਸਕਦੀ ਹੈ। ਪਾਰਟੀ ’ਚ 3 ਵਾਰ ਤੋਂ ਵੱਧ ਚੋਣ ਜਿੱਤਣ ਵਾਲੇ ਸੰਸਦ ਮੈਂਬਰਾਂ ਦੀਆਂ ਸੀਟਾਂ ਬਦਲਣ ਦੀ ਰਣਨੀਤੀ ’ਤੇ ਵੀ ਵਿਚਾਰ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੇ ਕਈ ਸੰਸਦ ਮੈਂਬਰਾਂ ’ਚ ਪਿਛਲੇ 10 ਜਾਂ 15 ਸਾਲਾਂ ਤੋਂ ਐਂਟੀ-ਇਨਕੰਬੈਂਸੀ ਹੈ ਅਤੇ ਇਸ ਐਂਟੀ-ਇਨਕੰਬੈਂਸੀ ਨੂੰ ਘੱਟ ਕਰਨ ਲਈ ਇਸ ਰਣਨੀਤੀ ’ਤੇ ਵਿਚਾਰ ਹੋ ਰਿਹਾ ਹੈ। ਭਾਜਪਾ ਦਿੱਲੀ ’ਚ ਆਪਣੇ ਵਧੇਰੇ ਸੰਸਦ ਮੈਂਬਰਾਂ ਦੀਆਂ ਟਿਕਟਾਂ ਕੱਟ ਸਕਦੀ ਹੈ ਜਾਂ ਸੀਟ ਬਦਲ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਪੁਲਸ ਨੂੰ ਵੱਡੀ ਸੌਗਾਤ, 410 ਨਵੇਂ ਹਾਈ-ਟੈੱਕ ਵਾਹਨ ਕੀਤੇ ਜਾਰੀ

ਵਿਰੋਧੀ ਧਿਰ ਦੇ ਵੱਡੇ ਚਿਹਰਿਆਂ ਨੂੰ ਘਰ ’ਚ ਘੇਰੇਗੀ ਭਾਜਪਾ
ਇਸ ਚੋਣ ’ਚ ਭਾਜਪਾ ਨੇ ਵਿਰੋਧੀ ਪਾਰਟੀਆਂ ਦੇ ਸਾਰੇ ਵੱਡੇ ਆਗੂਆਂ ਨੂੰ ਉਨ੍ਹਾਂ ਦੇ ਹਲਕਿਆਂ ’ਚ ਹੀ ਘੇਰਨ ਦੀ ਰਣਨੀਤੀ ਬਣਾਈ ਹੈ ਅਤੇ 20 ਅਜਿਹੀਆਂ ਲੋਕ ਸਭਾ ਸੀਟਾਂ ਦੀ ਪਛਾਣ ਕੀਤੀ ਗਈ ਹੈ ਜਿੱਥੇ ਭਾਜਪਾ ਵਿਰੋਧੀ ਧਿਰ ਦੇ ਵੱਡੇ ਚਿਹਰਿਆਂ ਦੇ ਮੁਕਾਬਲੇ ਆਪਣੇ ਵੱਡੇ ਚਿਹਰਿਆਂ ਨੂੰ ਮੈਦਾਨ ’ਚ ਉਤਾਰੇਗੀ। ਇਸ ਰਣਨੀਤੀ ਅਧੀਨ ਭਾਜਪਾ ਨੇ ਆਪਣੇ ਕਈ ਸੀਨੀਅਰ ਆਗੂਆਂ ਨੂੰ ਰਾਜ ਸਭਾ ਵਿਚ ਨਹੀਂ ਭੇਜਿਆ ਅਤੇ ਕਈ ਮੰਤਰੀਆਂ ਦੀਆਂ ਰਾਜ ਸਭਾ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ। ਭਾਜਪਾ ਨੇ ਮੱਧ ਪ੍ਰਦੇਸ਼ ਤੋਂ ਧਰਮਿੰਦਰ ਪ੍ਰਧਾਨ ਨੂੰ ਟਿਕਟ ਨਹੀਂ ਦਿੱਤੀ, ਜਦਕਿ ਮੀਡੀਆ ਇੰਚਾਰਜ ਅਨਿਲ ਬਲੂਨੀ ਦੀ ਜਗ੍ਹਾ ਉੱਤਰਾਖੰਡ ਤੋਂ ਮਹਿੰਦਰ ਭੱਟ ਨੂੰ ਉੱਚ ਸਦਨ ਭੇਜਿਆ ਗਿਆ ਹੈ। ਬਿਹਾਰ ’ਚ ਵੀ ਪਾਰਟੀ ਨੇ ਸੁਸ਼ੀਲ ਕੁਮਾਰ ਮੋਦੀ ਨੂੰ ਰਾਜ ਸਭਾ ਦੀ ਟਿਕਟ ਨਹੀਂ ਦਿੱਤੀ ਹੈ। ਕੇਂਦਰੀ ਮੰਤਰੀ ਭੂਪੇਂਦਰ ਯਾਦਵ ਵੀ ਰਾਜ ਸਭਾ ਵਿੱਚ ਜਾਣ ਦੀ ਬਜਾਏ ਲੋਕ ਸਭਾ ਚੋਣ ਲੜਨਗੇ। ਪੀਯੂਸ਼ ਗੋਇਲ, ਅਸ਼ਵਨੀ ਵੈਸ਼ਨਵ ਵਰਗੇ ਮੰਤਰੀਆਂ ਦੇ ਵੀ ਚੋਣ ਲੜਨ ਦੀ ਚਰਚਾ ਹੈ। 1984 ਦੀਆਂ ਲੋਕ ਸਭਾ ਚੋਣਾਂ ਦੌਰਾਨ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਭਾਜਪਾ ਦੇ ਸਾਰੇ ਸੀਨੀਅਰ ਆਗੂਆਂ ਦੇ ਮੁਕਾਬਲੇ ਵੱਡੇ ਚਿਹਰੇ ਮੈਦਾਨ ਵਿੱਚ ਉਤਾਰੇ ਸਨ।

ਇਹ ਵੀ ਪੜ੍ਹੋ : ਪਿੰਡਾਂ ਅਤੇ ਲਾਲ ਲਕੀਰ ਦਾਇਰੇ ’ਚ ਆਉਣ ਵਾਲੀ ਪ੍ਰਾਪਰਟੀ ਦੀ ਰਜਿਸਟਰੀ ’ਤੇ ਨਹੀਂ ਮਿਲੇਗੀ ਐੱਨ. ਓ. ਸੀ. ਤੋਂ ਛੋਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


author

Anuradha

Content Editor

Related News