ਪੰਜਾਬ ਦਾ ਵਿੱਤੀ ਬਜਟ ਕਾਗਜ਼ੀ ਤੇ ਅਸਲੀਅਤ ਤੋਂ ਦੂਰ: ਰਾਕੇਸ਼ ਰਾਠੌਰ
Monday, Mar 26, 2018 - 11:48 AM (IST)
ਜਲੰਧਰ (ਰਾਹੁਲ)— ਪੰਜਾਬ ਦਾ ਵਿੱਤੀ ਬਜਟ ਸਿਰਫ ਕਾਗਜ਼ੀ ਅਤੇ ਅਸਲੀਅਤ ਤੋਂ ਦੂਰ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਬਜਟ ਨੂੰ ਬਚਕਾਨਾ ਦੱਸਦਿਆਂ ਭਾਜਪਾ ਪੰਜਾਬ ਦੇ ਉੱਪ-ਪ੍ਰਧਾਨ ਰਾਕੇਸ਼ ਰਾਠੌਰ ਨੇ ਕਿਹਾ ਕਿ ਪ੍ਰੋਫੈਸ਼ਨਲ ਟੈਕਸ ਦਾ ਆਈਡੀਆ ਪੂਰੀ ਤਰ੍ਹਾਂ ਬਚਕਾਨਾ ਅਤੇ ਸਰਕਾਰ ਦੀ ਵਿੱਤੀ ਤਬਾਹੀ ਨੂੰ ਪ੍ਰਦਰਸ਼ਿਤ ਕਰਦਾ ਹੈ।
ਵਿੱਤ ਮੰਤਰੀ ਵੱਲੋਂ ਡੀ. ਏ. ਦੀ ਕਿਸ਼ਤ ਦੇਣ ਲਈ ਸੂਬੇ ਦੀ ਆਰਥਿਕ ਦਸ਼ਾ ਨੂੰ ਪ੍ਰਤੀਕੂਲ ਦੱਸਦਿਆਂ ਫਿਲਹਾਲ ਨਾ ਦੇਣ ਦਾ ਐਲਾਨ ਸਰਕਾਰ ਦੇ ਦੀਵਾਲੀਆਪਨ ਨੂੰ ਪ੍ਰਦਰਸ਼ਿਤ ਕਰਦਾ ਹੈ। ਇਹ ਨਿਰਮਾਣ ਮੁਲਾਜ਼ਮ ਹਿੱਤਾਂ 'ਤੇ ਹਮਲਾ ਹੈ। ਸੂਬੇ ਦੇ ਖੇਡ ਢਾਂਚੇ, ਵਪਾਰੀਆਂ ਅਤੇ ਉਦਯੋਗਪਤੀਆਂ ਲਈ ਕੋਈ ਵੀ ਵਿਸ਼ੇਸ਼ ਯੋਜਨਾ ਸ਼ੁਰੂ ਨਹੀਂ ਕੀਤੀ ਗਈ ਹੈ। ਕੇਂਦਰ ਦੀਆਂ ਯੋਜਨਾਵਾਂ ਨੂੰ ਆਪਣੇ ਨਾਂ ਨਾਲ ਪਰੋਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਰਾਕੇਸ਼ ਰਾਠੌਰ ਨੇ ਕਿਹਾ ਕਿ ਖੇਡ ਨਗਰੀ ਦੇ ਰੂਪ ਵਿਚ ਪ੍ਰਸਿੱਧ ਜਲੰਧਰ ਵਿਚ ਪ੍ਰਸਤਾਵਿਤ ਸਪੋਰਟਸ ਹੱਬ ਲਈ ਕੋਈ ਵੀ ਵਿਵਸਥਾ ਨਾ ਕਰਨਾ ਖੇਡ ਅਤੇ ਖਿਡਾਰੀਆਂ ਪ੍ਰਤੀ ਸਰਕਾਰ ਦੀ ਉਦਾਸੀਨਤਾ ਨੂੰ ਦਰਸਾਉਂਦੀ ਹੈ। ਇਕ ਤਰ੍ਹਾਂ ਨਸ਼ਾ-ਮੁਕਤ ਲਹਿਰ ਚਲਾਈ ਜਾ ਰਹੀ ਹੈ ਪਰ ਨੌਜਵਾਨ ਵਰਗ ਲਈ ਨਾ ਤਾਂ ਖੇਡ ਲਈ ਮੁਢਲਾ ਢਾਂਚਾ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਕੋਈ ਰੋਜ਼ਗਾਰ ਸਿਰਜਣ ਦੇ ਉਪਾਅ ਕੀਤੇ ਜਾ ਰਹੇ ਹਨ।
