ਭਾਜਪਾ ਆਗੂ ''ਤੇ ਭਰਜਾਈ ਨੇ ਕਰਵਾਇਆ ਛੇੜਖਾਨੀ ਦਾ ਮਾਮਲਾ ਦਰਜ

Monday, Aug 14, 2017 - 08:44 AM (IST)

ਭਾਜਪਾ ਆਗੂ ''ਤੇ ਭਰਜਾਈ ਨੇ ਕਰਵਾਇਆ ਛੇੜਖਾਨੀ ਦਾ ਮਾਮਲਾ ਦਰਜ

ਡੇਰਾਬੱਸੀ (ਅਨਿਲ)-ਇਥੋਂ ਦੇ ਵਾਰਡ ਨੰਬਰ 7 ਦੀ ਕੌਂਸਲਰ ਪਰਮਜੀਤ ਕੌਰ ਦੇ ਪਤੀ ਤੇ ਭਾਜਪਾ ਆਗੂ ਸ਼ਿਵ ਕੁਮਾਰ ਟੋਨੀ ਖਿਲਾਫ ਕਾਂਗਰਸੀ ਆਗੂ ਭਰਜਾਈ ਨੇ ਛੇੜਖਾਨੀ ਤੇ ਮਾਰਕੁੱਟ ਦਾ ਮਾਮਲਾ ਦਰਜ ਕਰਵਾਇਆ ਹੈ। ਟੋਨੀ ਸੈਣੀ ਰਿਸ਼ਤੇ ਵਿਚ ਸ਼ਿਕਾਇਤਕਰਤਾ ਸੁਦਾ ਸੈਣੀ ਦਾ ਦਿਓਰ ਹੈ। ਸੁਦਾ ਸੈਣੀ ਨੇ ਟੋਨੀ ਸੈਣੀ ਖਿਲਾਫ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਮਾਰਕੁੱਟ ਤੇ ਛੇੜਖਾਨੀ ਦਾ ਦੋਸ਼ ਲਾਇਆ ਹੈ। ਇਸ ਮਾਮਲੇ ਨੂੰ ਸੈਣੀ ਨੇ ਕਾਂਗਰਸ ਦੀ ਧੱਕੇਸ਼ਾਹੀ ਕਰਾਰ ਦਿੱਤਾ।  
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸੁਦਾ ਨੇ ਦੱਸਿਆ ਕਿ 10 ਅਗਸਤ ਦੀ ਸ਼ਾਮ ਨੂੰ ਉਹ ਆਪਣੇ ਪਤੀ ਨਾਲ ਘਰ ਦੇ ਬਾਹਰ ਪਾਣੀ ਵਾਲੇ ਪਾਈਪ ਦੀ ਰਿਪੇਅਰ ਕਰਵਾ ਰਹੀ ਸੀ। ਗੁਆਂਢੀ ਸੂਰਜ ਗੁਪਤਾ ਨੂੰ ਲੱਗਾ ਕਿ ਉਹ ਉਸਦੇ ਪਾਣੀ ਦਾ ਕੁਨੈਕਸ਼ਨ ਕੱਟ ਰਹੇ ਹਨ। ਉਨ੍ਹਾਂ ਮਾਮਲਾ ਟਾਲਣ ਦੀ ਕੋਸ਼ਿਸ਼ ਕੀਤੀ ਪਰ ਟੋਨੀ ਨੇ ਸਾਨੂੰ ਘੇਰ ਲਿਆ ਤੇ ਜਦੋਂ ਮੈਂ ਸਾਈਡ ਤੋਂ ਨਿਕਲਣ ਲੱਗੀ ਤਾਂ ਉਸਨੇ ਮੇਰੀ ਬਾਂਹ ਫੜ ਕੇ ਜ਼ਬਰਦਸਤੀ ਮੈਨੂੰ ਰੋਕ ਲਿਆ।
ਟੋਨੀ ਨੇ ਆਪਣੀ ਭਰਜਾਈ ਦੇ ਦੋਸ਼ਾਂ ਨੂੰ ਮਨਘੜਤ ਤੇ ਸੱਤਾ ਦੇ ਨਸ਼ੇ 'ਚ ਆ ਕੇ ਸਿਆਸੀ ਬਦਲਾਖੋਰੀ ਤਹਿਤ ਕੇਸ ਦਰਜ ਕਰਵਾਉਣ ਦਾ ਦੋਸ਼ ਲਾਇਆ ਹੈ। ਸੈਣੀ ਨੇ ਕਿਹਾ ਕਿ ਇਸ ਮਾਮਲੇ 'ਚ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ, ਸਗੋਂ ਸੂਰਜ ਗੁਪਤਾ ਦੀ ਪਤਨੀ ਤੇ ਲੜਕੀ ਅਨੀਤਾ, ਜੋ ਕਿ ਹਸਪਤਾਲ 'ਚ ਦਾਖ਼ਲ ਹਨ, ਨੇ ਸੁਦਾ ਸੈਣੀ ਤੇ ਜਸਵੀਰ ਸੈਣੀ ਖ਼ਿਲਾਫ ਮਾਰਕੁੱਟ ਤੇ ਧਮਕਾਉਣ ਬਾਰੇ ਆਪਣੀ ਸ਼ਿਕਾਇਤ ਪੁਲਸ ਨੂੰ ਦਿੱਤੀ ਹੋਈ ਹੈ।


Related News