ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਪਤਨੀ ਸ਼ੁਗਨ ਖੰਨਾ ਨਾਲ ਪੁੱਜੇ ਵੋਟ ਪਾਉਣ

02/20/2022 10:26:09 AM

ਸੰਗਰੂਰ (ਵਿਜੈ ਕੁਮਾਰ ਸਿੰਗਲਾ ) : ਸੰਗੂਰਰ ਹਲਕੇ ਤੋਂ ਅੱਜ ਸਵੇਰੇ ਤੋਂ ਹੀ ਲੋਕਾਂ ’ਚ ਵੋਟ ਪਾਉਣ ਦਾ ਉਤਸ਼ਾਹ ਦਿਖਾਈ ਦੇ ਰਿਹਾ ਹੈ। ਇਸੇ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਗੱਠਜੋੜ ਦੇ ਸਾਂਝੇ ਉਮੀਦਵਾਰ ਅਰਵਿੰਦ ਖੰਨਾ ਸੰਗਰੂਰ ਵਿਖੇ ਆਦਰਸ਼ ਮਾਡਲ ਸਕੂਲ 'ਚ ਆਪਣੀ ਪਤਨੀ ਸੁਮਨ ਖੰਨਾ ਨਾਲ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪੁੱਜੇ। ਖੰਨਾ ਪੋਲਿੰਗ ਬੂਥ ’ਤੇ ਲੱਗੀਆਂ ਲੈਣ ਦੀ ਵਿੱਚ ਵੀ ਖੜ੍ਹੇ ਦਿਖਾਈ ਦਿੱਤੇ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਸ਼ੁਗਨ ਖੰਨਾ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਭੋਗਪੁਰ ਪੋਲਿੰਗ ਬੂਥ ਨੰਬਰ 24 'ਤੇ ਈ. ਵੀ.ਐਮ .'ਚ ਖ਼ਰਾਬੀ ਕਾਰਨ ਪੋਲਿੰਗ ਰੁਕੀ

ਖੰਨਾ ਨੇ ਆਪਣੀਆਂ ਫੋਟੋਆਂ ਵੀ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਅਤੇ ਲਿਖਿਆ ਕਿ ਅੱਜ ਮੈਂ ਅਪਣੀ ਪਤਨੀ ਸ਼ੁਗਨ ਖੰਨਾ ਨਾਲ ਆਦਰਸ਼ ਮਾਡਲ ਸਕੂਲ, ਸੰਗਰੂਰ ਵਿਖੇ ਵੋਟ ਪਾਈ। ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਸਾਰੇ ਵੀ ਜ਼ਰੂਰ ਵੋਟ ਪਾਉਣ ਜ਼ਰੂਰ ਜਾਉ। ਆਉ ਰਲ-ਮਿਲ ਕੇ ਪੰਜਾਬ ਨੂੰ ਖ਼ਾਸਕਰ ਸੰਗਰੂਰ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਈਏ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News