ਭਾਜਪਾ ਤੇ ਕਾਂਗਰਸ ਨੇ ਜਾਰੀ ਕਰ ਦਿੱਤਾ ਇਕੋ ਜਿਹਾ ਪ੍ਰੈੱਸ ਨੋਟ, ਅਕਾਲੀ ਆਗੂ ਦਾ ਸਵਾਲ - ਕਿੱਥੋਂ ਹੋ ਰਹੀ ਹੈ ਫੀਡਿੰਗ

Tuesday, Aug 09, 2022 - 06:44 PM (IST)

ਜਲੰਧਰ (ਵਿਸ਼ੇਸ਼) : ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਲਈ ਭਾਜਪਾ ਤੇ ਕਾਂਗਰਸ ਵੱਲੋਂ ਕੋਈ ਕਮੀ ਨਹੀਂ ਛੱਡੀ ਜਾਂਦੀ। ਬੇਸ਼ੱਕ ਰਾਸ਼ਟਰੀ ਪੱਧਰ ’ਤੇ ਭਾਜਪਾ ਨੂੰ ਕਾਂਗਰਸ ’ਚ ਵੱਡੀਆਂ ਕਮੀਆਂ ਦਿਖਦੀਆਂ ਹੋਣਗੀਆਂ ਪਰ ਪੰਜਾਬ ’ਚ ਆ ਕੇ ਪਾਰਟੀ ਨੂੰ ਕਾਂਗਰਸ ਦੀ ਬਜਾਏ ਆਮ ਆਦਮੀ ਪਾਰਟੀ ਕੁਝ ਜ਼ਿਆਦਾ ਗ਼ਲਤ ਦਿਖਦੀ ਹੈ।

ਇਹ ਵੀ ਪੜ੍ਹੋ:  15 ਅਗਸਤ ਨੂੰ ਘਰਾਂ ’ਤੇ ਕੇਸਰੀ ਝੰਡਾ ਲਹਿਰਾਉਣ ਦੇ ਸੱਦੇ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ

ਇਹੀ ਕਾਰਨ ਹੈ ਕਿ ਪਾਰਟੀ ਪੰਜਾਬ ’ਚ ਕਾਂਗਰਸ ਨਾਲ ਅੰਦਰਖਾਤੇ ਮਿਲ ਕੇ ਆਮ ਆਦਮੀ ਪਾਰਟੀ ਨੂੰ ਘੇਰਨ ’ਚ ਲੱਗੀ ਹੋਈ ਹੈ । ਇਸ ਦਾ ਇਕ ਉਦਾਹਰਨ ਹਾਲ ਹੀ ’ਚ ਦੇਖਣ ਨੂੰ ਮਿਲਿਆ ਜਦੋਂ ਭਾਜਪਾ ਤੇ ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਖ਼ਿਲਾਫ਼ ਇਕ ਹੀ ਪ੍ਰੈੱਸ ਨੋਟ ਜਾਰੀ ਕਰ ਦਿੱਤਾ ਗਿਆ। ਇਸ ਪ੍ਰੈੱਸ ਨੋਟ ’ਚ ਸਿਰਫ਼ ਨਾਂ ਦਾ ਅੰਤਰ ਸੀ ਜਦਕਿ ਇਸ ਦੀ ਭਾਸ਼ਾ ਤੋਂ ਲੈ ਕੇ ਸ਼ਬਦਾਵਲੀ ਤੱਕ ਹੂ-ਬ-ਹੂ ਇਕੋ ਜਿਹੀ ਸੀ।

ਇਹ ਵੀ ਪੜ੍ਹੋ: ਭਾਜਪਾ ਆਗੂ ਆਰ. ਪੀ. ਸਿੰਘ ਦੇ ਵਿਵਾਦਤ ਬਿਆਨ 'ਤੇ ਐਡਵੋਕੇਟ ਧਾਮੀ ਦੀ ਤਿੱਖੀ ਪ੍ਰਤੀਕਿਰਿਆ

ਇਨ੍ਹਾਂ ਦੋਵੇਂ ਪ੍ਰੈੱਸ ਨੋਟਾਂ ਨੂੰ ਲੈ ਕੇ ਅੱਜ-ਕੱਲ੍ਹ ਪੰਜਾਬ ਭਰ ’ਚ ਚਰਚਾ ਦਾ ਬਾਜ਼ਾਰ ਗਰਮ ਹੈ । ਭਗਵੰਤ ਮਾਨ ਸਰਕਾਰ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਵੀ. ਸੀ. ਡਾ. ਰਾਜ ਬਹਾਦੁਰ ਨਾਲ ਵਿਵਹਾਰ ਨੂੰ ਲੈ ਕੇ ਇਹ ਪ੍ਰੈੱਸ ਨੂੰ ਜਾਰੀ ਕੀਤਾ ਗਿਆ ਸੀ, ਜਿਸ ’ਚ ਭਗਵੰਤ ਮਾਨ ਸਰਕਾਰ ’ਤੇ ਤਰ੍ਹਾਂ-ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਸਨ। ਦੋਵੇਂ ਪਾਰਟੀਆਂ ਵੱਲੋਂ ਇਕ ਹੀ ਪ੍ਰੈੱਸ ਨੋਟ ਜਾਰੀ ਹੋਇਆ। ਇਕ ਵਿਚ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਦਾ ਨਾਂ ਲਿਖਿਆ ਗਿਆ ਹੈ ਅਤੇ ਦੂਜੇ ’ਚ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦਾ ਨਾਂ ਲਿਖਿਆ ਗਿਆ ਸੀ। ਇਸ ਪੂਰੇ ਮਾਮਲੇ ਸਬੰਧੀ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਵਿਅੰਗ ਵੀ ਕੀਤਾ ਹੈ । ਸੋਸ਼ਲ ਮੀਡੀਆ ’ਤੇ ਉਨ੍ਹਾਂ ਨੇ ਦੋਵੇਂ ਪ੍ਰੈੱਸ ਨੋਟਾਂ ਨੂੰ ਪਾ ਕੇ ਵੱਡਾ ਸਵਾਲ ਕੀਤਾ ਕਿ ਆਖਿਰ ਦੋਵੇਂ ਪਾਰਟੀਆਂ ਨੂੰ ਕੌਣ ਫੀਡ ਕਰ ਰਿਹਾ ਹੈ, ਜਿਸ ਕਾਰਨ ਇਕ ਹੀ ਪ੍ਰੈੱਸ ਨੋਟ ਦੋ ਵੱਖ-ਵੱਖ ਆਗੂਆਂ ਵੱਲੋਂ ਜਾਰੀ ਕੀਤਾ ਗਿਆ। ਰੋਮਾਣਾ ਨੇ ਤਾਂ ਇਹ ਵੀ ਕਿਹਾ ਹੈ ਕਿ ਸ਼ਾਇਦ ਇਹ ਵੱਡਾ ਸਵਾਲ ਹੈ ਕਿ ਭਾਜਪਾ ’ਚ ਅਗਲੀ ਵਾਰ ਇੰਪੋਰਟ ਹੋਣ ਵਾਲੇ ਆਗੂ ਸੁਖਪਾਲ ਖਹਿਰਾ ਹੋ ਸਕਦੇ ਹਨ।

ਇਹ ਵੀ ਪੜ੍ਹੋ:  ਸੁਨੀਲ ਜਾਖੜ ਦੇ ਰਵੱਈਏ 'ਤੇ ਛਲਕਿਆ ਹਰਮਿੰਦਰ ਗਿੱਲ ਦਾ ਦਰਦ, ਦਿੱਤੀ ਇਹ ਨਸੀਹਤ

ਨੋਟ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ


Harnek Seechewal

Content Editor

Related News