ਭਾਜਪਾ ਦੇ ਸੌਰਭ ਜੋਸ਼ੀ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ, ਪਿਤਾ ਨੂੰ ਯਾਦ ਕਰਦਿਆਂ ਹੋਏ ਭਾਵੁਕ
Thursday, Jan 29, 2026 - 12:51 PM (IST)
ਚੰਡੀਗੜ੍ਹ : ਚੰਡੀਗੜ੍ਹ ਸ਼ਹਿਰ ਨੂੰ ਨਵਾਂ ਮੇਅਰ ਮਿਲ ਗਿਆ ਹੈ। ਅੱਜ ਹੋਈ ਮੇਅਰ ਦੀ ਚੋਣ ਦੌਰਾਨ ਭਾਜਪਾ ਦੇ ਸੌਰਭ ਜੋਸ਼ੀ ਨਵੇਂ ਮੇਅਰ ਬਣੇ ਹਨ। ਮੇਅਰ ਦੀ ਚੋਣ ਲਈ ਹੱਥ ਖੜ੍ਹੇ ਕਰਕੇ ਵੋਟਿੰਗ ਕਰਵਾਈ ਗਈ। ਭਾਜਪਾ ਦੇ 18 ਕੌਂਸਲਰਾਂ ਨੇ ਪਾਰਟੀ ਦੇ ਉਮੀਦਵਾਰ ਸੌਰਭ ਜੋਸ਼ੀ ਨੂੰ ਵੋਟਾਂ ਪਾਈਆਂ। ਇਸੇ ਤਰ੍ਹਾਂ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗਾਬੀ ਨੂੰ ਕਾਂਗਰਸੀ ਕੌਂਸਲਰਾਂ ਅਤੇ ਇਕ ਸੰਸਦ ਮੈਂਬਰ ਸਣੇ ਕੁੱਲ 6 ਵੋਟਾਂ ਮਿਲੀਆਂ, ਜਦੋਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਯੋਗੇਸ਼ ਢੀਂਗਰਾ ਨੂੰ ਪਾਰਟੀ ਕੌਂਸਲਰਾਂ ਨੇ 11 ਵੋਟਾਂ ਪਾਈਆਂ ਅਤੇ ਭਾਜਪਾ ਦੀ ਜਿੱਤ ਹੋਈ।
ਇਹ ਵੀ ਪੜ੍ਹੋ : ਪੰਜਾਬ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਰਵਾਇਆ ਗਿਆ ਖ਼ਾਲੀ, ਪੁਲਸ ਜਾਂਚ 'ਚ ਜੁੱਟੀ
ਸੈਕਟਰ-17 ਸਥਿਤ ਵਿਧਾਨ ਸਭਾ ਹਾਲ 'ਚ ਅੱਜ ਵੀਰਵਾਰ ਸਵੇਰੇ 11 ਵਜੇ ਵੋਟਿੰਗ ਸ਼ੁਰੂ ਹੋਈ ਅਤੇ ਪ੍ਰਧਾਨਗੀ ਨਾਮਜ਼ਦ ਕੌਂਸਲਰ ਡਾ. ਰਮਨੀਕ ਸਿੰਘ ਬੇਦੀ ਵਲੋਂ ਕੀਤੀ ਗਈ। ਮੰਨਿਆ ਜਾ ਰਿਹਾ ਹੈ ਕਿ 'ਆਪ' ਅਤੇ ਕਾਂਗਰਸ ਵਿਚਾਲੇ ਗਠਜੋੜ ਟੁੱਟਣ ਦਾ ਫ਼ਾਇਦਾ ਮੇਅਰ ਚੋਣ ਦੌਰਾਨ ਭਾਜਪਾ ਨੂੰ ਮਿਲਿਆ ਕਿਉਂਕਿ ਇਸ ਵਾਰ ਮੇਅਰ ਚੋਣ ਲਈ ਤਿਕੋਣਾ ਮੁਕਾਬਲਾ ਹੋਇਆ।
ਇਹ ਵੀ ਪੜ੍ਹੋ : ਪੰਜਾਬ ਦੇ 23 ਜ਼ਿਲ੍ਹਿਆਂ 'ਚੋਂ ਸਿਰਫ 6 'ਚ ਹੀ MRI ਮਸ਼ੀਨਾਂ, ਹਾਈਕੋਰਟ ਦੇ ਪੰਜਾਬ ਸਰਕਾਰ ਨੂੰ ਸਖ਼ਤ ਹੁਕਮ
ਪਿਤਾ ਨੂੰ ਯਾਦ ਕਰਦਿਆਂ ਹੋਏ ਭਾਵੁਕ
ਇਸ ਮੌਕੇ ਸੌਰਭ ਜੋਸ਼ੀ ਨੇ ਭਾਵੁਕ ਹੁੰਦਿਆਂ ਆਪਣੇ ਪਿਤਾ ਬਾਰੇ ਗੱਲਾਂ ਦੱਸੀਆਂ ਅਤੇ ਕਿਹਾ ਕਿ ਪਿਤਾ ਜੀ ਮੁਤਾਬਕ ਜੇਕਰ ਕਿਸੇ ਦੀਆਂ ਅੱਖਾਂ 'ਚ ਹੰਝੂ ਹਨ ਅਤੇ ਰਾਜਨੀਤੀ ਨਹੀਂ, ਸਗੋਂ ਇਨਸਾਨੀਅਤ ਨੂੰ ਅੱਗੇ ਰੱਖੋ। ਅੱਜ ਜੇਕਰ ਮੈਂ ਇੱਥੇ ਖੜ੍ਹਾ ਹਾਂ ਤਾਂ ਇਹ ਮੇਰੀ ਉਡਾਣ ਨਹੀਂ, ਸਗੋਂ ਉਨ੍ਹਾਂ ਦੀ ਜ਼ਮੀਰ ਨਾਲ ਜੁੜੀ ਤਪੱਸਿਆ ਦਾ ਫਲ ਹੈ। ਮੇਰੇ 14 ਸਾਲ ਸੌਖੇ ਨਹੀਂ ਸਨ, ਨਾਂ ਨਹੀਂ ਪੁਕਾਰਿਆ ਗਿਆ ਅਤੇ ਮੰਚ ਨਹੀਂ ਮਿਲਿਆ ਪਰ ਉਨ੍ਹਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਪਿਤਾ ਜੀ ਦੀ ਆਵਾਜ਼ ਆਉਂਦੀ ਸੀ ਕਿ ਬੇਟਾ ਸਹੀ ਰਸਤਾ ਦੇਰ ਨਾਲ ਪਹੁੰਚਾਉਂਦਾ ਹੈ। ਸੌਰਭ ਜੋਸ਼ੀ ਨੇ ਕਿਹਾ ਕਿ ਔਖੇ ਦਿਨਾਂ 'ਚ ਮੇਰਾ ਪਰਿਵਾਰ ਮੇਰੀ ਢਾਲ ਬਣ ਕੇ ਖੜ੍ਹਾ ਰਿਹਾ। ਮੇਰੇ ਦੋਸਤ ਮੇਰੀ ਹਿੰਮਤ ਬਣੇ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਕਦਮ ਅੱਜ ਵੀ ਮੇਰੀ ਜ਼ਮੀਰ ਨਾਲ ਜੁੜੇ ਹਨ ਤਾਂ ਮੇਰੇ ਪਿਤਾ ਦੀਆਂ ਦੁਆਵਾਂ ਦਾ ਅਸਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
