ਭਾਜਪਾ ਵੱਲੋਂ ਅਹੁਦੇਦਾਰਾਂ ਦੀ ਇਕ ਹੋਰ ਸੂਚੀ ਜਾਰੀ, 15 ਆਗੂਆਂ ਨੂੰ ਸੌਂਪੀ ਗਈ ਜ਼ਿੰਮੇਵਾਰੀ

Wednesday, Nov 25, 2026 - 01:45 PM (IST)

ਭਾਜਪਾ ਵੱਲੋਂ ਅਹੁਦੇਦਾਰਾਂ ਦੀ ਇਕ ਹੋਰ ਸੂਚੀ ਜਾਰੀ, 15 ਆਗੂਆਂ ਨੂੰ ਸੌਂਪੀ ਗਈ ਜ਼ਿੰਮੇਵਾਰੀ

ਚੰਡੀਗੜ੍ਹ : ਭਾਜਪਾ ਵੱਲੋਂ ਐਕਸ-ਸਰਵਿਸਮੈਨ ਸੈੱਲ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਨਵੀਂ ਸੂਚੀ ਦਾ ਐਲਾਨ ਕੀਤਾ ਹੈ। ਇਹ ਨਿਯੁਕਤੀਆਂ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਜਨਰਲ ਸਕੱਤਰ (ਸੰਗਠਨ) ਮੰਤਰੀ ਸ਼੍ਰੀਨਿਵਾਸੁਲੂ ਅਤੇ ਬਿਕਰਮਜੀਤ ਸਿੰਘ ਚੀਮਾ ਦੀ ਪ੍ਰਵਾਨਗੀ ਨਾਲ ਕੀਤੀਆਂ ਗਈਆਂ ਹਨ। ਇਸ ਸੂਚੀ ਵਿਚ ਸੂਬਾ ਕਨਵੀਨਰ ਕਰਨਲ ਸੁਭਾਸ਼ ਡਢਵਾਲ (ਰਿਟਾ.) ਦੀ ਅਗਵਾਈ ਹੇਠ ਸਾਬਕਾ ਫੌਜੀਆਂ ਨੂੰ ਸੈੱਲ ਦੇ ਮੈਂਬਰ ਅਤੇ ਬੁਲਾਰਿਆਂ ਦਾ ਐਲਾਨ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਸੀਨੀਅਰ ਅਕਾਲੀ ਆਗੂ ਤੇ ਸੰਭਾਵੀ ਉਮੀਦਵਾਰ ਦੇ ਘਰ ਈ. ਡੀ. ਦੀ ਰੇਡ

ਜਾਰੀ ਕੀਤੀ ਗਈ ਸੂਚੀ ਮੁਤਾਬਕ ਕੈਪਟਨ ਸੁਭਾਸ਼ ਚੰਦਰ ਸਿੰਘ (ਰਿਟਾ.). ਹੌਲਦਾਰ ਗੁਰਪਾਲ ਸਿੰਘ (ਰਿਟਾ.) ਅਜਨਾਲਾ, ਹੌਲਦਾਰ ਮੋਹਨ ਸਿੰਘ (ਰਿਟਾ.) – ਜਲੰਧਰ, ਹੌਲਦਾਰ ਸੁਰਿੰਦਰ ਸਿੰਘ (ਰਿਟਾ.) – ਜਲੰਧਰ, ਨਾਇਕ ਚਮਨ ਲਾਲ (ਰਿਟਾ.) – ਜਲੰਧਰ, ਨਾਇਬ ਸੂਬੇਦਾਰ ਭਯਾਨ ਸਿੰਘ (ਰਿਟਾ.) – ਜਲੰਧਰ, ਕੈਪਟਨ ਹਰਦਿਆਲ ਸਿੰਘ (ਰਿਟਾ.) – ਖਡੂਰ ਸਾਹਿਬ, ਕੈਪਟਨ ਤਰਸੇਮ ਸਿੰਘ (ਰਿਟਾ.) – ਖਡੂਰ ਸਾਹਿਬ, ਕੈਪਟਨ ਜਸਵੀਰ ਸਿੰਘ (ਰਿਟਾ.) – ਫ਼ਤਹਿਗੜ੍ਹ, ਕੈਪਟਨ ਬਲਬੀਰ ਸਿੰਘ (ਰਿਟਾ.) – ਪਟਿਆਲਾ, ਵਾਰੰਟ ਅਫ਼ਸਰ ਨੀਰਜ ਚੋਪੜਾ (ਰਿਟਾ.) – ਹਰਿਆਣਾ, ਸੂਬੇਦਾਰ ਡੀ. ਐੱਸ. ਭਾਟੀ (ਰਿਟਾ.) – ਫਰੀਦਕੋਟ, ਕੈਪਟਨ ਇੰਦਰਜੀਤ ਸਿੰਘ (ਰਿਟਾ.) – ਪਟਿਆਲਾ, ਕੈਪਟਨ ਕਸ਼ਮੀਰ ਸਿੰਘ (ਰਿਟਾ.) – ਹੁਸ਼ਿਆਰਪੁਰ, ਹੌਲਦਾਰ ਸੁਰਿੰਦਰ ਸਿੰਘ (ਰਿਟਾ.) – ਜਲੰਧਰ ਦਿਹਾਤੀ (ਉੱਤਰ) ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਭਾਜਪਾ-ਅਕਾਲੀ ਗੱਠਜੋੜ ਤੋਂ ਬਾਅਦ ਪੰਜਾਬ ’ਚ 2027 ਦੀਆਂ ਚੋਣਾਂ ਲਈ ਵਿਛ ਗਈ ਬਿਸਾਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News