ਭਾਜਪਾ ਵੱਲੋਂ ਮਲੋਟ ਬੰਦ ਦਾ ਐਲਾਨ, ਜਾਣੋ ਕੀ ਹੈ ਤਾਜ਼ਾ ਹਾਲਾਤ (ਤਸਵੀਰਾਂ)

03/29/2021 6:04:23 PM

ਮਲੋਟ (ਜੁਨੇਜਾ, ਕਾਠਪਾਲ) : ਭਾਜਪਾ ਵਿਧਾਇਕ ’ਤੇ ਹਮਲੇ ਤੋਂ ਬਾਅਦ ਅੱਜ ਪਾਰਟੀ ਵੱਲੋਂ ਮਲੋਟ ਬੰਦ ਦੇ ਦਿੱਤੇ ਸੱਦੇ ਦਾ ਰਲਵਾਂ-ਮਿਲਵਾਂ ਹੁੰਗਾਰਾਂ ਮਿਲਿਆ। ਪਹਿਲਾਂ ਪੂਰੇ ਦਿਨ ਦੇ ਬੰਦ ਤੋਂ ਬਾਅਦ ਵਪਾਰ ਮੰਡਲ ਨੇ 2 ਵਜੇ ਤੱਕ ਰੱਖਣ ਦਾ ਫ਼ੈਸਲਾ ਕੀਤਾ। ਅੱਜ ਦਿਨ ਚੜ੍ਹਦਿਆਂ ਹੀ ਭਾਜਪਾ ਵਰਕਰਾਂ ਵੱਲੋਂ ਸ਼ਹਿਰ ਅੰਦਰ ਦੁਕਾਨਾਂ ਬੰਦ ਕਰਾਉਣ ਲਈ ਇਕ ਮਾਰਚ ਕੱਢਿਆ ਅਤੇ ਦੁਕਾਨਦਾਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਪਰ ਇਸ ਦੇ ਬਾਵਜੂਦ ਮੇਨ ਬਾਜ਼ਾਰ ਅਤੇ ਅਨਾਜ ਮੰਡੀ ਸਮੇਤ ਜਿੱਥੇ ਕਈ ਬਾਜ਼ਾਰਾਂ ਵਿਚ ਅੱਧੀਆਂ ਦੁਕਾਨਾਂ ਖੁੱਲੀਆਂ ਰਹੀਆਂ।

ਇਹ ਵੀ ਪੜ੍ਹੋ : ਬੰਦ ਦੇ ਸੱਦੇ ਤੋਂ ਬਾਅਦ ਮਲੋਟ ’ਚ ਸਥਿਤੀ ਤਣਾਅਪੂਰਨ, ਪੁਲਸ ਛਾਉਣੀ ’ਚ ਹੋਇਆ ਤਬਦੀਲ

PunjabKesari

ਇਸ ਤੋਂ ਇਲਾਵਾ ਇੰਦਰਾ ਰੋਡ, ਖੇਸਾਂ ਵਾਲੀ ਗਲੀ ਵਿਚਲੇ ਦੁਕਾਨਦਾਰਾਂ ਨੇ ਦੁਕਾਨਾਂ ਨਾ ਬੰਦ ਕਰਨ ਦਾ ਫ਼ੈਸਲਾ ਕਰਦਿਆਂ ਆਪਣੀਆਂ ਦੁਕਾਨਾਂ ਖੁੱਲ੍ਹੀਆਂ ਰੱਖੀਆਂ। ਉਧਰ ਇਸ ਬੰਦ ਨੂੰ ਲੈ ਕੇ ਜ਼ਿਲ੍ਹਾ ਪੁਲਸ ਅਧਿਕਾਰੀਆਂ ਸਮੇਤ ਸੈਂਕੜੇ ਦੀ ਗਿਣਤੀ ਵਿਚ ਮੁਲਾਜ਼ਮ ਬਾਜ਼ਾਰ ਵਿਚ ਤਾਇਨਾਤ ਕੀਤੇ ਜਿਹੜੇ ਭਾਜਪਾ ਵਰਕਰਾਂ ਦੇ ਮਾਰਚ ਦੇ ਨਾਲ ਰਹੇ।

ਇਹ ਵੀ ਪੜ੍ਹੋ : ਭਾਜਪਾ ਵਿਧਾਇਕ ਦੀ ਕੁੱਟਮਾਰ ਤੋਂ ਬਾਅਦ ਪੰਜਾਬ ਪੁਲਸ ਦੀ ਵੱਡੀ ਕਾਰਵਾਈ

PunjabKesari

ਉਧਰ ਕਿਸਾਨਾਂ ਨੇ ਪੁਲਸ ਵਲੋਂ ਕੀਤੀਆ ਜਾ ਰਹੀਆਂ ਗ੍ਰਿਫ਼ਤਾਰੀਆਂ ਦੇ ਵਿਰੋਧ ਵਿਚ ਬਠਿੰਡਾ ਚੌਂਕ ਵਿਚ ਪੁੱਜ ਕੇ ਰੋਸ ਪ੍ਰਗਟ ਕੀਤਾ । ਕਿਸਾਨਾਂ ਦੀ ਗਿਣਤੀ ਨੂੰ ਵੇਖਦਿਆਂ ਪੁਲਸ ਨੇ ਵੱਡੇ ਸੁਰੱਖਿਆ ਪ੍ਰਬੰਧ ਕੀਤੇ ਹਨ । ਜਿਸ ਕਰਕੇ ਮਲੋਟ ਨੂੰ ਪੁਲਸ ਦੀ ਛਾਉਣੀ ਵਿਚ ਤਬਦੀਲ ਕਰ ਦਿੱਤਾ ਹੈ। ਵਿਭਾਗ ਦੇ ਸੂਤਰਾਂ ਅਨੁਸਾਰ ਸ਼ੁਰੂਆਤੀ ਸਟੇਜ ਵਿਚ ਮਲੋਟ ਵਿਖੇ 700 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਸਨ ਪਰ ਬਾਅਦ ਵਿਚ ਇਹ ਗਿਣਤੀ ਹੋਰ ਵਧਾ ਦਿੱਤੀ। ਇਸ ਕਾਰਨ ਤਨਾਅ ਦੀ  ਸਥਿਤੀ ਬਣੀ ਹੋਈ ਹੈ।

ਇਹ ਵੀ ਪੜ੍ਹੋ : ਭਾਜਪਾ ਵਿਧਾਇਕ ਨਾਲ ਕੁੱਟਮਾਰ ਦੇ ਮਾਮਲੇ ’ਚ ਰਾਜਪਾਲ ਸਖ਼ਤ, ਪੰਜਾਬ ਸਰਕਾਰ ਤੋਂ ਮੰਗੀ ਰਿਪੋਰਟ

PunjabKesari

ਪੰਜਾਬ ਕਿਸਾਨ ਸਭਾ ਦੇ ਆਗੂ ਅਲਬੇਲ ਸਿੰਘ ਘੁਮਿਆਰਾ ਨੇ ਕਿਹਾ ਕਿ ਜਿੰਨਾ ਦੇਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਅਤੇ ਪੁਲਸ ਬਿਨਾਂ ਕਾਰਨ ਕਿਸਾਨਾਂ ਦੀ ਗ੍ਰਿਫ਼ਤਾਰੀ ’ਤੇ ਰੋਕ ਲਾਉਣ ਦਾ ਭਰੋਸਾ ਨਹੀਂ ਦਿੰਦੀ, ਉਨੀ ਦੇਰ ਸੰਘਰਸ਼ ਨੂੰ ਖ਼ਤਮ ਨਹੀਂ ਕਰਨਗੇ।  ਉਨ੍ਹਾਂ ਭਾਜਪਾ ਦੇ ਚੰਦ ਕੁ ਬੰਦਿਆਂ ਵੱਲੋਂ ਜ਼ਬਰੀ ਦੁਕਾਨਾਂ ਬੰਦ ਕਰਾਉਣ ਦੀ ਵੀ ਨਿੰਦਾ ਕੀਤੀ।

ਇਹ ਵੀ ਪੜ੍ਹੋ : ਮਲੋਟ ’ਚ ਭਾਜਪਾ ਵਿਧਾਇਕ ਦੀ ਕੁੱਟਮਾਰ ਦੇ ਮਾਮਲੇ ’ਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ

PunjabKesari

PunjabKesari

PunjabKesari

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News