ਫਿਰ ਭਾਜਪਾ ''ਤੇ ਵਰ੍ਹੇ ਹਰੀਸ਼ ਰਾਵਤ, ਕਿਹਾ ਕਾਂਗਰਸ ਕਿਸਾਨਾਂ ਨਾਲ ਖੜ੍ਹੀ

Tuesday, Nov 10, 2020 - 01:22 PM (IST)

ਫਿਰ ਭਾਜਪਾ ''ਤੇ ਵਰ੍ਹੇ ਹਰੀਸ਼ ਰਾਵਤ, ਕਿਹਾ ਕਾਂਗਰਸ ਕਿਸਾਨਾਂ ਨਾਲ ਖੜ੍ਹੀ

ਗੁਰਾਇਆ (ਮੁਨੀਸ਼ ਬਾਵਾ) : ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਖ਼ਿਲਾਫ਼ ਪਾਸ ਕੀਤੇ ਕਾਲੇ ਕਾਨੂੰਨ ਦੇ ਵਿਰੋਧ 'ਚ ਕਾਂਗਰਸ ਪਾਰਟੀ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਲਗਾਤਾਰ ਇਨ੍ਹਾਂ ਬਿੱਲ ਨੂੰ ਰੱਦ ਕਰਵਾਉਣ ਲਈ ਪੰਜਾਬ, ਦਿੱਲੀ ਵਿਚ ਧਰਨੇ, ਰੈਲੀਆਂ ਕੀਤੀਆਂ ਜਾ ਰਹੀਆਂ ਹਨ।

ਰਾਵਤ ਨਕੋਦਰ 'ਚ ਕਿਸਾਨਾਂ ਦੇ ਹੱਕ 'ਚ ਟਰੈਕਰ ਰੈਲੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਫ਼ਿਲੌਰ ਵਿਖੇ ਪਹੁੰਚੇ ਹੋਏ ਸਨ। ਜਿੱਥੇ ਸਤਲੁਜ ਪੁਲ ਕੋਲ ਰੱਖੇ ਸਮਾਗਮ ਦੌਰਾਨ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ, ਹਲਕਾ ਇੰਚਾਰਜ ਵਿਕਰਮਜੀਤ ਸਿੰਘ ਚੌਧਰੀ ਵੱਲੋਂ ਰਾਵਤ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਹਲਕਾ ਫ਼ਿਲੌਰ ਦੇ ਵੱਖ-ਵੱਖ ਪੜਾਵਾਂ 'ਤੇ ਹਰੀਸ਼ ਰਾਵਤ ਦਾ ਭਰਵਾਂ ਸਵਾਗਤ ਕੀਤਾ ਗਿਆ।


author

Gurminder Singh

Content Editor

Related News