ਭਾਜਪਾ ਵੱਲੋਂ ਡੀ. ਸੀ. ਦਫਤਰ ਮੂਹਰੇ ਧਰਨਾ ਪ੍ਰਦਰਸ਼ਨ
Wednesday, Jan 17, 2018 - 07:52 AM (IST)

ਤਰਨਤਾਰਨ, (ਆਹਲੂਵਾਲੀਆ)- ਭਾਜਪਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਧਰਨਾ ਪ੍ਰਦਰਸ਼ਨ ਜ਼ਿਲਾ ਪ੍ਰਧਾਨ ਜਸਵੰਤ ਸਿੰਘ ਪੱਡਾ ਦੀ ਅਗਵਾਈ 'ਚ ਕੀਤਾ ਗਿਆ। ਇਸ ਦੌਰਾਨ ਇਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਂ ਸਹਾਇਕ ਕਮਿਸ਼ਨਰ ਟੂ. ਡੀ. ਸੀ. ਤਰਨਤਾਰਨ ਹਰਚਰਨ ਸਿੰਘ ਨੂੰ ਸੌਂਪਿਆ ਗਿਆ। ਇਸ ਦੌਰਾਨ ਭਾਜਪਾ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਉਨ੍ਹਾਂ ਕਿਹਾ ਕਿ ਸਰਕਾਰ ਬਣੀ ਨੂੰ 10 ਮਹੀਨੇ ਹੋ ਗਏ ਹਨ ਪਰ ਲੋਕਾਂ ਨਾਲ ਕੀਤੇ ਵਾਅਦੇ ਅੱਜ ਤੱਕ ਪੂਰੇ ਨਹੀਂ ਕੀਤੇ ਗਏ। ਇਸ ਸਮੇਂ ਜ਼ਿਲਾ ਜਨਰਲ ਸਕੱਤਰ ਭੁਪਿੰਦਰ ਸਿੰਘ ਪੱਡਾ, ਸੁਭਾਸ਼ ਬਾਠ, ਗੁਰਬਚਨ ਸਿੰਘ ਬਾਗੜੀਆ, ਦਲਜੀਤ ਸਿੰਘ, ਜਸਪਾਲ ਸਿੰਘ, ਭੁਪਿੰਦਰ ਸਿੰਘ ਮੰਡ, ਜਤਿੰਦਰ ਸਿੰਘ, ਰੇਸ਼ਮ ਕੈਰੋਂ, ਕਪਿਲ ਦੇਵ, ਸਤੀਸ਼ ਭਨੋਟ, ਸੁਸ਼ੀਲ ਕੁਮਾਰ, ਰਾਕੇਸ਼ ਕੁਮਾਰ, ਅਰੁਣ ਕੁਮਾਰ, ਤਜਿੰਦਰ ਸਿੰਘ, ਪ੍ਰਵੀਨ ਸੂਦ, ਬਲਵਿੰਦਰ ਕਾਜੀਕੋਟ ਤੇ ਰਣਜੀਤ ਰਾਣਾ ਆਦਿ ਹਾਜ਼ਰ ਸਨ।