ਭਾਜਪਾ ਦੇ ਬੋਰਡ ’ਤੇ ਲੱਗੀ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਦੇ ਚਿਹਰੇ ’ਤੇ ਸ਼ਰਾਰਤੀ ਅਨਸਰਾਂ ਨੇ ਮਲੀ ਕਾਲਖ
Wednesday, Feb 09, 2022 - 01:53 PM (IST)
ਬਟਾਲਾ (ਮਠਾਰੂ) - ਅੰਮ੍ਰਿਤਸਰ-ਪਠਾਨਕੋਟ ਮੁੱਖ ਮਾਰਗ ਉੱਪਰ ਸੜਕ ਦੇ ਕਿਨਾਰੇ ਭਾਜਪਾ ਵੱਲੋਂ ਲਗਾਏ ਗਏ ਹੋਰਡਿੰਗ ਬੋਰਡ ’ਚ ਲੱਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਦੇ ਚਿਹਰੇ ’ਤੇ ਸ਼ਰਾਰਤੀ ਅਨਸਰ ਵੱਲੋਂ ਕਾਲੀ ਸਿਆਹੀ (ਕਾਲਖ਼) ਲਗਾ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਇਸ ਬੋਰਡ ’ਤੇ ਕਈ ਕੇਂਦਰੀ ਮੰਤਰੀਆਂ, ਭਾਜਪਾ ਦੇ ਸੀਨੀਅਰ ਨੇਤਾ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਹਨ, ਜਿਨ੍ਹਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ। ਸਿਰਫ਼ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਦੇ ਚਿਹਰੇ ਉੱਪਰ ਕਾਲਖ਼ ਮੱਲ ਦਿੱਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ਤੋਂ ਵੱਡੀ ਖ਼ਬਰ: ਪਤੀ-ਪਤਨੀ ਨੇ ਪਾੜੇ ਗੁਟਕਾ ਸਾਹਿਬ ਦੇ ਅੰਗ
ਭਾਰਤੀ ਜਨਤਾ ਪਾਰਟੀ ਵੱਲੋਂ ਇਸ ਬੋਰਡ ’ਤੇ ‘ਭਾਜਪਾ ਦਾ ਨਾਅਰਾ, ਖੁਸ਼ਹਾਲੀ ਅਤੇ ਭਾਈਚਾਰਾ’, ‘ਨਵਾਂ ਪੰਜਾਬ ਭਾਜਪਾ ਦੇ ਨਾਲ’ ਦਾ ਸਲੋਗਨ ਲਿਖਿਆ ਗਿਆ ਹੈ, ਜਦਕਿ ਇਹ ਬੋਰਡ ਬਟਾਲਾ ਤੋਂ ਅੰਮ੍ਰਿਤਸਰ ਨੂੰ ਜਾਂਦੇ ਸਮੇਂ ਕੱਥੂਨੰਗਲ ਦੇ ਨਜ਼ਦੀਕ ਸੜਕ ਦੇ ਕਿਨਾਰੇ ਖੇਤਾਂ ’ਚ ਲੱਗਿਆ ਹੋਇਆ ਹੈ। ਜਿੱਥੇ ਕਿਸੇ ਅਣਪਛਾਤੇ ਅਨਸਰ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਦੇ ਚਿਹਰੇ ਤੇ ਕਾਲੀ ਸਿਆਹੀ ਮਲੱਣ ਦੇ ਕੰਮ ਨੂੰ ਅੰਜ਼ਾਮ ਦਿੱਤਾ ਗਿਆ ਹੈ ਪਰ ਭਾਜਪਾ ਦੇ ਉਕਤ ਬੋਰਡ ਨੂੰ ਨਾ ਤਾਂ ਪਾੜ੍ਹਿਆ ਗਿਆ ਹੈ ਅਤੇ ਨਾਂ ਹੀ ਉਤਾਰਿਆ ਗਿਆ ਹੈ। ਸਿਰਫ਼ ਅਤੇ ਸਿਰਫ਼ ਗੁੱਸਾ ਤੇ ਨਫ਼ਰਤ ਪ੍ਰਧਾਨ ਮੰਤਰੀ ਮੋਦੀ ਪ੍ਰਤੀ ਪ੍ਰਗਟਾਉਂਦਿਆਂ ਉਨ੍ਹਾਂ ਦਾ ਅਪਮਾਨ ਕੀਤਾ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)