ਭਾਜਪਾ ਪ੍ਰਧਾਨ ''ਤੇ ਹੋਏ ਹਮਲੇ ''ਤੇ ਬਾਜਵਾ ਦਾ ਵੱਡਾ ਬਿਆਨ

Tuesday, Oct 13, 2020 - 06:05 PM (IST)

ਭਾਜਪਾ ਪ੍ਰਧਾਨ ''ਤੇ ਹੋਏ ਹਮਲੇ ''ਤੇ ਬਾਜਵਾ ਦਾ ਵੱਡਾ ਬਿਆਨ

ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ) : ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਬੀਤੇ ਕੱਲ ਹੋਏ ਹਮਲੇ ਦਾ ਦੋਸ਼ ਕਾਂਗਰਸ 'ਤੇ ਲਾਉਣ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਨੂੰ ਭਾਜਪਾ ਦੀ ਗਲ਼ਤ ਸੋਚ ਦੀ ਨਤੀਜਾ ਦੱਸਿਆ ਹੈ। ਬਾਜਵਾ ਨੇ ਇਸ ਹਮਲੇ ਦੀ ਨਿਖੇਧੀ ਕਰਦਿਆਂ ਆਖਿਆ ਕਿ ਕਾਂਗਰਸ ਅਜਿਹਾ ਕਿਉਂ ਕਰੇਗੀ ਅਤੇ ਕਾਂਗਰਸ ਦਾ ਹਮਲੇ ਨਾਲ ਕੋਈ ਸਬੰਧ ਨਹੀਂ। 

ਇਹ ਵੀ ਪੜ੍ਹੋ :  ਭਾਜਪਾ ਨੂੰ ਪੰਜਾਬ 'ਚ ਝਟਕੇ 'ਤੇ ਝਟਕਾ, ਲੱਗੀ ਅਸਤੀਫ਼ਿਆਂ ਦੀ ਝੜੀ

ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਹੰਸਲੀ ਨੂੰ ਨਵੇ ਇਨਲੈਟ ਵਿਚ ਤਬਦੀਲ ਕਰਨ ਦੇ ਕੰਮ ਦਾ ਉਦਘਾਟਨ ਕੀਤਾ। ਇਸ ਕੰਮ ਲਈ ਇਕ ਕਰੋੜ ਸੱਠ ਲੱਖ ਰੁਪਏ ਦਾ ਚੈਕ ਡਿਪਟੀ ਕਮਿਸ਼ਨਰ ਐੱਮ. ਕੇ. ਅਰਵਿੰਦ ਕੁਮਾਰ ਨੂੰ ਸੌਂਪਿਆ ਗਿਆ। ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਨ੍ਹਾਂ ਭਾਜਪਾ ਪ੍ਰਧਾਨ ਤੇ ਹਮਲੇ ਦੀ ਨਿਖੇਧੀ ਕੀਤੀ। 

ਇਹ ਵੀ ਪੜ੍ਹੋ :  ਪੰਜਾਬ ਭਾਜਪਾ ਪ੍ਰਧਾਨ 'ਤੇ ਹੋਏ ਹਮਲੇ ਦੇ ਮਾਮਲੇ 'ਚ ਨਵਾਂ ਮੋੜ, ਕਾਂਗਰਸ 'ਤੇ ਲੱਗੇ ਦੋਸ਼

ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ 'ਤੇ ਪੁੱਛੇ ਗਏ ਸਵਾਲ 'ਤੇ ਬਾਜਵਾ ਨੇ ਕਿਹਾ ਕਿ ਸਿੱਧੂ ਕੋਈ ਵੀ ਫ਼ੈਸਲਾ ਕਾਂਗਰਸ ਹਾਈਕਮਾਨ ਹੀ ਲਵੇਗੀ।  ਉਨ੍ਹਾਂ ਰੇਲ ਟਰੈਕ ਜਾਮ ਹੋਣ ਕਾਰਨ ਮੁਸ਼ਕਿਲਾਂ ਪੇਸ਼ ਆਉਣ ਦਾ ਖਦਸ਼ਾ ਜਤਾਇਆ ਅਤੇ ਕਿਹਾ ਕਿ ਕੋਲੇ ਦਾ ਸਟਾਕ ਸਿਰਫ ਤਿੰਨ ਦਿਨ ਦਾ ਹੈ। ਲੁਧਿਆਣਾ ਵਿਚ ਬਾਸਮਤੀ ਪਈ ਹੋਈ ਹੈ ਜਿਹੜੀ ਰੇਲ ਰਾਹੀਂ ਹੀ ਬਾਹਰ ਜਾਣੀ ਹੈ। ਖਾਦ ਦਾ ਵੀ ਸਟੋਰ ਘੱਟ ਹੈ।

ਇਹ ਵੀ ਪੜ੍ਹੋ :  ਵਿਧਾਨ ਸਭਾ ਚੋਣਾਂ ਤੋਂ 17 ਮਹੀਨੇ ਪਹਿਲਾਂ ਕੇਂਦਰ ਸਰਕਾਰ ਨੂੰ ਲੈ ਕੇ ਬਦਲੇ ਕੈਪਟਨ ਦੇ ਤੇਵਰ


author

Gurminder Singh

Content Editor

Related News