ਗੋਲੁਕਾ ਮੋੜ ''ਚ ਮਨਾਇਆ ਜਾਵੇਗਾ ਸ਼ਹੀਦ ਓਧਮ ਸਿੰਘ ਦਾ ਜਨਮ ਦਿਹਾੜਾ
Sunday, Dec 24, 2017 - 02:42 PM (IST)
ਗੁਰੂਹਰਸਹਾਏ (ਆਵਲਾ) - ਜਲ੍ਹਿਆਂ ਵਾਲਾ ਬਾਗ ਵਿਖੇ ਹੋਏ ਖੂਨਾ ਕਾਂਡ ਦਾ ਬਦਲਾ ਲੈਣ ਵਾਲੇ ਰਾਸ਼ਟਰੀ ਸ਼ਹੀਦ ਓਧਮ ਸਿੰਘ ਦਾ ਜਨਮ ਦਿਹਾੜਾ 25 ਦਸੰਬਰ ਨੂੰ ਗੋਲੁਕਾ ਮੋੜ 'ਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸ਼ਹੀਦ ਓਧਮ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੋਲੁਕਾ ਮੋੜ ਦੇ ਮੈਨੇਜਰ ਬਲਦੇਵ ਰਾਜ ਥਿੰਦ ਨੇ ਦੱਸਿਆ ਕਿ ਸਕੂਲ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਸਵੇਰੇ 10 ਵਜੇ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ। ਇਸ ਦੌਰਾਨ ਸ਼ਹੀਦ ਓਧਮ ਸਿੰਘ ਜੀ ਨੂੰ 11 ਵਜੇ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਇਸ ਮੌਕੇ ਵਿਦਿਆ ਦੇ ਖੇਤਰ ਤੋਂ ਇਲਾਵਾ ਖੇਡਾਂ 'ਚ ਪ੍ਰਾਪਤੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
