ਲੁਧਿਆਣਾ ''ਚ ''ਬਰਡ ਫਲੂ'' ਨੂੰ ਲੈ ਕੇ ਅਲਰਟ ਜਾਰੀ, ਸੀਲ ਕੀਤਾ ਗਿਆ ਇਲਾਕਾ

Saturday, May 08, 2021 - 01:34 PM (IST)

ਲੁਧਿਆਣਾ ''ਚ ''ਬਰਡ ਫਲੂ'' ਨੂੰ ਲੈ ਕੇ ਅਲਰਟ ਜਾਰੀ, ਸੀਲ ਕੀਤਾ ਗਿਆ ਇਲਾਕਾ

ਲੁਧਿਆਣਾ (ਨਰਿੰਦਰ) : ਲੁਧਿਆਣਾ ਜ਼ਿਲ੍ਹੇ ਦੇ ਕਿਲ੍ਹਾ ਰਾਏਪੁਰ ਅਧੀਨ ਪੈਂਦੇ ਡੇਹਲੋਂ ਬਲਾਕ 'ਚ ਇਕ ਪੋਲਟਰੀ ਫਾਰਮ 'ਚ ਬੋਰਡ ਫਲੂ ਦੇ ਸੈਂਪਲ ਮਿਲਣ ਮਗਰੋਂ ਸਬੰਧਿਤ ਵਿਭਾਗਾਂ 'ਚ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ। ਇਸ ਸਬੰਧੀ ਅਲਰਟ ਕਰਦਿਆਂ ਪੰਜਾਬ ਦੇ ਐਨੀਮਲ ਐਂਡ ਹਸਬੈਂਡਰੀ ਵਿਭਾਗ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਵਿਭਾਗ ਵੱਲੋਂ ਪੋਲਟਰੀ ਫਾਰਮ ਦੇ ਇਕ ਕਿਲੋਮੀਟਰ ਤੱਕ ਦੇ ਖੇਤਰ ਨੂੰ ਇਨਫੈਕਟਿਡ ਐਲਾਨਿਆ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਦੀ ਅਗਵਾਈ ਖੰਨਾ ਦੇ ਏ. ਡੀ. ਸੀ. ਸਤਿਕਾਰ ਸਿੰਘ ਬਾਦਲ ਨੂੰ ਸੌਂਪੀ ਗਈ ਹੈ, ਜੋ ਕਿ ਕਮੇਟੀ ਦੇ ਚੇਅਰਮੈਨ ਹੋਣਗੇ।

ਇਹ ਵੀ ਪੜ੍ਹੋ : ਕੋਰੋਨਾ ਕਹਿਰ ਦੌਰਾਨ ਲੁਧਿਆਣਾ 'ਚ ਆਇਆ 'ਬਰਡ ਫਲੂ' ਦਾ ਕੇਸ, ਵਿਭਾਗਾਂ 'ਚ ਮਚੀ ਹਫੜਾ-ਦਫੜੀ

ਸਤਿਕਾਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਰਡ ਫਲੂ ਤੋਂ ਨਾ ਘਬਰਾਉਣ। ਸਤਿਕਾਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਕਿਲ੍ਹਾ ਰਾਏਪੁਰ ਸਥਿਤ ਪਿੰਡ ਵਿੱਚ ਬਰਡ ਫਲੂ ਦੇ ਸੈਂਪਲ ਮਿਲਣ ਤੋਂ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਬਰਡ ਫਲੂ ਦਾ ਅਸਰ ਮਨੁੱਖੀ ਸਰੀਰ ਤੇ ਨਾਂ ਮਾਤਰ ਹੀ ਹੁੰਦਾ ਹੈ ਉਨ੍ਹਾਂ ਨੇ ਵੀ ਕਿਹਾ ਕਿ ਪੂਰੇ ਵਿਸ਼ਵ ਭਰ 'ਚ ਬਹੁਤ ਘੱਟ ਕੇਸ ਆਏ ਹਨ, ਜਦੋਂ ਬਰਡ ਫਲੂ ਦਾ ਮਨੁੱਖੀ ਸਰੀਰ 'ਤੇ ਕੋਈ ਅਸਰ ਹੋਇਆ ਹੋਵੇ।

ਇਹ ਵੀ ਪੜ੍ਹੋ : ਅਹਿਮ ਖ਼ਬਰ : 'ਕੋਰੋਨਾ ਕਹਿਰ' ਦਰਮਿਆਨ ਪੰਜਾਬ ਸਰਕਾਰ ਨੇ ਜਾਰੀ ਕੀਤੀ ਨਵੀਂ ਐਡਵਾਈਜ਼ਰੀ

ਉਨ੍ਹਾਂ ਕਿਹਾ ਕਿ ਲੋਕ ਕੋਰੋਨਾ ਮਹਾਮਾਰੀ ਅਤੇ ਬਰਡ ਫਲੂ ਨੂੰ ਜੋੜ ਕੇ ਨਾ ਵੇਖਣ ਕਿਉਂਕਿ ਸਮਾਜ ਵਿਚ ਰਹਿੰਦਿਆਂ ਅਜਿਹੀਆਂ ਬੀਮਾਰੀਆਂ ਦਾ ਅਕਸਰ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿਹਾ ਕਿ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਸਤਿਕਾਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਸਬੰਧਿਤ ਵਿਭਾਗਾਂ ਦੇ ਨਾਲ ਇੱਕ ਬੈਠਕ ਵੀ ਹੋਈ ਹੈ। ਉਨ੍ਹਾਂ ਇਲਾਕਾ ਵਾਸੀਆਂ ਨੂੰ ਕਿਹਾ ਕਿ ਲੋਕ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖਣ ਅਤੇ ਇਸ ਤੋਂ ਨਾ ਘਬਰਾਉਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 


author

Babita

Content Editor

Related News