ਬਰਡ ਫਲੂ : ਪਟਿਆਲਾ ਦੇ ਪਿੰਡ ''ਚ ਮਰੀਆਂ ਮੁਰਗੀਆਂ ਦੀ ਰਿਪੋਰਟ ਆਈ ਸਾਹਮਣੇ, ਲੈਬ ''ਚ ਹੋਇਆ ਇਹ ਖ਼ੁਲਾਸਾ

01/14/2021 10:27:10 AM

ਪਟਿਆਲਾ : ਪਟਿਆਲਾ ਦੇ ਪਿੰਡ ਰੱਖੜਾ 'ਚ ਬੀਤੇ ਦਿਨ ਸੈਂਕੜੇ ਮਰੀਆਂ ਹੋਈਆਂ ਮੁਰਗੀਆਂ ਪਾਈਆਂ ਗਈਆਂ ਸਨ। ਬਰਡੂ ਫਲੂ ਦੇ ਖ਼ਤਰੇ ਨੂੰ ਦੇਖਦਿਆਂ ਇਨ੍ਹਾਂ ਦੇ ਨਮੂਨੇ ਜਾਂਚ ਲਈ ਜਲੰਧਰ ਸਥਿਤ ਲੈਬ 'ਚ ਭੇਜੇ ਗਏ ਸਨ। ਹੁਣ ਇਨ੍ਹਾਂ ਨਮੂਨਿਆਂ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਵਾਸੀਆਂ ਨੂੰ ਰਾਹਤ ਮਿਲੀ ਹੈ ਕਿਉਂਕਿ ਪਿੰਡ ਰੱਖੜਾ 'ਚ ਮਰੀਆਂ ਮੁਰਗੀਆਂ 'ਚ ਬਰਡ ਫਲੂ ਦੇ ਲੱਛਣ ਨਹੀਂ ਪਾਏ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 'ਮਾਘੀ ਮੇਲੇ' 'ਤੇ ਸ੍ਰੀ ਮੁਕਤਸਰ ਸਾਹਿਬ 'ਚ ਛੁੱਟੀ ਦਾ ਐਲਾਨ

ਲੈਬਾਰਟਰੀ 'ਚ ਮਰੀਆਂ ਮੁਰਗੀਆਂ ਦੇ ਨਮੂਨਿਆਂ ਦੀ ਜਾਂਚ ਦੌਰਾਨ ਇਹ ਖ਼ੁਲਾਸਾ ਹੋਇਆ ਹੈ। ਇਸ ਤੋਂ ਇਲਾਵਾ ਪਿੰਡ ਰੱਖੜਾ ਦੇ ਨੇੜਲੇ ਪਿੰਡਾਂ 'ਚੋਂ ਵੀ ਪੰਛੀਆਂ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ 'ਚ ਬਰਡ ਫਲੂ ਦੇ ਕੋਈ ਲੱਛਣ ਨਹੀਂ ਪਾਏ ਗਏ। ਇਕ ਰਾਹਤ ਭਰੀ ਖ਼ਬਰ ਇਹ ਵੀ ਹੈ ਕਿ ਪੌਂਗ ਝੀਲ ਦੇ ਪਾਣੀ 'ਚ ਕਿਸੇ ਤਰ੍ਹਾਂ ਦੀ ਕੋਈ ਇੰਫੈਕਸ਼ਨ ਨਹੀਂ ਹੈ।

ਇਹ ਵੀ ਪੜ੍ਹੋ : ਲੋਹੜੀ ਵਾਲੇ ਦਿਨ ਘਰ 'ਚ ਪਏ ਵੈਣ, ਪਤਨੀ ਦੀ ਲਾਵਾਂ ਵਾਲੀ ਚੁੰਨੀ ਨਾਲ ਪਤੀ ਨੇ ਲਿਆ ਫ਼ਾਹਾ

ਦੱਸ ਦੇਈਏ ਕਿ ਪਿੰਡ ਰੱਖੜਾ ਨੇੜੇ ਦਿਨ-ਦਿਹਾੜੇ ਕੋਈ ਅਣਪਛਾਤਾ ਵਿਅਕਤੀ ਸੈਂਕੜੇ ਮਰੀਆਂ ਹੋਈਆਂ ਮੁਰਗੀਆਂ ਸੁੱਟ ਕੇ ਫਰਾਰ ਹੋ ਗਿਆ ਸੀ।

ਇਹ ਵੀ ਪੜ੍ਹੋ : '26 ਜਨਵਰੀ' ਦਾ ਪ੍ਰੋਗਰਾਮ ਜਾਰੀ, ਜਾਣੋ ਕਿਹੜਾ ਆਗੂ ਕਿੱਥੇ ਲਹਿਰਾਵੇਗਾ 'ਤਿਰੰਗਾ'

ਜਿਵੇਂ ਹੀ ਇਹ ਖ਼ਬਰ ਪਿੰਡ ਅਤੇ ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗੀ ਤਾਂ ਇਲਾਕੇ ’ਚ ਦਹਿਸ਼ਤ ਫੈਲ ਗਈ। ਨਵਾਂ ਰੱਖੜਾ ਪਿੰਡ ਦੀ ਪੰਚਾਇਤ ਨੇ ਫੌਰੀ ਤੌਰ ’ਤੇ ਇਸ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ। ਸੂਚਨਾ ਮਿਲਣ ’ਤੇ ਇਲਾਕੇ ਦੀ ਵੈਟਰਨਰੀ ਡਾਕਟਰ ਅਤੇ ਪਸ਼ੂ ਪਾਲਣ ਮਹਿਕਮੇ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਤੁਰੰਤ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਸੀ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਸਾਂਝੀ ਕਰੋ ਆਪਣੀ ਰਾਏ
 


Babita

Content Editor

Related News