''ਬਰਡ ਫਲੂ'' ਦੇ ਖ਼ਤਰੇ ਦਰਮਿਆਨ ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਮੁਲਤਵੀ ਕੀਤੀ ਇਹ ਟੈਸਟਿੰਗ

Monday, Jan 11, 2021 - 12:16 PM (IST)

''ਬਰਡ ਫਲੂ'' ਦੇ ਖ਼ਤਰੇ ਦਰਮਿਆਨ ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਮੁਲਤਵੀ ਕੀਤੀ ਇਹ ਟੈਸਟਿੰਗ

ਚੰਡੀਗੜ੍ਹ (ਸ਼ਰਮਾ) : ਏਵੀਅਨ ਇਨਫਲੂਏਂਜ਼ਾ (ਬਰਡ ਫਲੂ) ਸਬੰਧੀ ਨਿਗਰਾਨੀ ਵਧਾਉਣ ਦੀ ਲੋੜ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅਜਿਹੇ ਸ਼ੱਕੀ ਮਾਮਲਿਆਂ ਦੀ ਜਾਂਚ ਪਸ਼ੂ ਪਾਲਣ ਮਹਿਕਮੇਦੀ ਰੀਜਨਲ ਡਿਸੀਜਿਜ਼ ਡਾਇਗਨੋਸਟਿਕ ਲੈਬਾਰਟਰੀ (ਆਰ. ਡੀ. ਡੀ. ਐੱਲ.) ਜਲੰਧਰ ਵਿਖੇ ਕਰਨ ਦਾ ਫ਼ੈਸਲਾ ਲਿਆ ਹੈ। ਇਸ ਲੈਬਾਰਟਰੀ 'ਚ ਪਹਿਲਾਂ ਕੋਵਿਡ-19 ਦੇ ਟੈਸਟ ਕੀਤੇ ਜਾ ਰਹੇ ਸਨ।

ਇਹ ਵੀ ਪੜ੍ਹੋ : 'ਬਰਡ ਫਲੂ' ਨੂੰ ਲੈ ਕੇ ਪੰਜਾਬ ਵਾਸੀਆਂ ਲਈ ਵੱਡੀ ਰਾਹਤ ਦੀ ਖ਼ਬਰ, ਸਾਰੇ ਟੈਸਟਾਂ ਦੀ ਆਈ ਇਹ ਰਿਪੋਰਟ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਬਰਡ ਫਲੂ ਲਈ ਟੈਸਟਿੰਗ ਵਧਾਉਣ ਵਾਸਤੇ ਆਰ. ਡੀ. ਡੀ. ਐੱਲ ਵਿਖੇ ਕੋਵਿਡ-19 ਟੈਸਟਿੰਗ ਆਰਜ਼ੀ ਤੌਰ ’ਤੇ ਮੁਲਤਵੀ ਕਰ ਦਿੱਤੀ ਗਈ ਹੈ ਕਿਉਂਕਿ ਇਕ ਘੰਟੇ ਦੀ ਦੂਰੀ ’ਤੇ ਕੋਵਿਡ-19 ਟੈਸਟਿੰਗ ਦੀ ਢੁੱਕਵੀਂ ਸਮਰੱਥਾ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਬਰਡ ਫਲੂ ਦਾ ਖ਼ਤਰਾ ਟਲਣ ਉਪਰੰਤ ਆਰ. ਡੀ. ਡੀ. ਐੱਲ. ਵਿਖੇ ਕੋਵਿਡ-19 ਟੈਸਟਿੰਗ ਮੁੜ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ : 'ਮਾਸਟਰ ਕਾਡਰ ਭਰਤੀ ਪ੍ਰੀਖਿਆ' ਲਈ ਹਦਾਇਤਾਂ ਜਾਰੀ, ਦੂਜੇ ਦੀ ਥਾਂ ਪੇਪਰ ਦੇਣ ਵਾਲਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਆਰ. ਡੀ. ਡੀ. ਐੱਲ. ਦੇ ਬੈਕਲਾਗ 'ਚ ਟੈਸਟਿੰਗ ਲਈ ਇਕ ਵੀ ਨਮੂਨਾ ਲੰਬਿਤ ਨਹੀਂ ਹੈ। ਪ੍ਰਮੁੱਖ ਸਕੱਤਰ ਸਿਹਤ ਹੁਸਨ ਲਾਲ ਨੇ ਕਿਹਾ ਕਿ ਬਰਡ ਫਲੂ ਫੈਲਣ ਦੇ ਮੱਦੇਨਜ਼ਰ ਇਸ ਸਬੰਧੀ ਸਾਰੇ ਸਿਵਲ ਸਰਜਨਾਂ ਨੂੰ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨਾਂ ਨੂੰ ਪੋਲਟਰੀ/ਪਰਵਾਸੀ ਪੰਛੀਆਂ ਆਦਿ ਦੀ ਕਿਸੇ ਵੀ ਅਸਧਾਰਣ ਮੌਤ ਦੀ ਜਾਣਕਾਰੀ ਲਈ ਆਪਣੇ ਸਬੰਧਿਤ ਜ਼ਿਲ੍ਹਿਆਂ 'ਚ ਪਸ਼ੂ ਪਾਲਣ ਮਹਿਕਮੇ ਨਾਲ ਬਾਕਾਇਦਾ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਖੇਤਰ 'ਚ ਵੈੱਟਲੈਂਡਜ਼ ਦੀ ਰੋਜ਼ਾਨਾ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਪੈਰ ਪਸਾਰਨ ਲੱਗਾ 'ਬਰਡ ਫਲੂ', ਪੋਲਟਰੀ ਫਾਰਮ 'ਚ 800 ਮੁਰਗੀਆਂ ਦੀ ਮੌਤ

ਵੱਖ-ਵੱਖ ਲੈਬਾਂ 'ਚ ਕੀਤੇ ਜਾ ਰਹੇ ਟੈਸਟਾਂ ਬਾਰੇ ਦੱਸਦਿਆਂ ਬਲਬੀਰ ਸਿੱਧੂ ਨੇ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਫਰੀਦਕੋਟ ਅਤੇ ਪਟਿਆਲਾ ਵਿਖੇ ਕੋਵਿਡ -19 ਟੈਸਟਿੰਗ ਸਮਰੱਥਾ 7000 (ਕੁੱਲ 21000) ਹੈ। ਗਡਵਾਸੂ, ਪੀ. ਬੀ. ਟੀ. ਆਈ. ਅਤੇ ਐੱਫ਼. ਐੱਸ. ਐੱਲ. ਦੀ ਟੈਸਟਿੰਗ ਸਮਰੱਥਾ ਕ੍ਰਮਵਾਰ 1600, 1500 ਅਤੇ 1000 ਹੈ। ਇਸ ਤੋਂ ਇਲਾਵਾ ਸੂਬੇ 'ਚ ਕਈ ਨਿੱਜੀ ਲੈਬਾਰਟਰੀਆਂ ਵੱਲੋਂ ਕੋਵਿਡ-19 ਟੈਸਟਿੰਗ ਸੇਵਾਵਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ। 
ਨੋਟ : ਬਰਡ ਫਲੂ ਦੇ ਖ਼ਤਰੇ ਦਰਮਿਆਨ ਪੰਜਾਬ ਸਰਕਾਰ ਵੱਲੋਂ ਲਏ ਅਹਿਮ ਫ਼ੈਸਲੇ ਬਾਰੇ ਦਿਓ ਰਾਏ


author

Babita

Content Editor

Related News