ਕਲਾਨੌਰ ’ਚ ਭੇਤਭਰੇ ਹਾਲਤ ’ਚ ਮਰੇ ਮਿਲੇ ਕਾਂ ਤੇ ਬਗਲੇ, ‘ਬਰਡ ਫ਼ਲੂ’ ਦਾ ਖ਼ਦਸ਼ਾ

01/07/2021 3:21:35 PM

ਕਲਾਨੌਰ (ਵਤਨ): ਜਿੱਥੇ ਲੋਕ ਪਹਿਲਾਂ ਹੀ ਕੋਰੋਨਾ ਦੀ ਮਹਾਮਾਰੀ ਦੇ ਦੌਰ ’ਚ ਗੁਜ਼ਰ ਰਹੇ ਹਨ ਉਥੇ ਹੀ ਹੁਣ ‘ਬਰਡ ਫਲੂ’ ਦੀ ਦਸਤਕ ਨੇ ਵੀ ਲੋਕਾਂ ਦੇ ਸਾਹ ਸੂਤੇ ਹੋਏ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਭਿੰਡੀ ਸੈਦਾਂ ’ਚ ਭੇਤਭਰੀ ਹਾਲਤ ’ਚ ਮਰੇ ਕਾਂ ਤੇ ਬਤਖ ਮਿਲਣ ਤੋਂ ਬਾਅਦ ਲੋਕਾਂ ’ਚ ‘ਬਰਡ ਫਲੂ’ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਵੀਰਵਾਰ ਨੂੰ ਪਿੰਡ ਪਿੰਡੀ ਸੈਦਾਂ ਦੇ ਸਰਪੰਚ ਰਵੇਲ ਸਿੰਘ ਪਿੰਡੀਆਂ, ਅੰਤਰਰਾਸ਼ਟਰੀ ਰਾਗੀ ਭਾਈ ਜਗਜੀਤ ਸਿੰਘ, ਸਰਦੂਲ ਸਿੰਘ, ਦਲਜੀਤ ਸਿੰਘ ਮੈਂਬਰ ਪੰਚਾਇਤ ਆਦਿ ਨੇ ਦੱਸਿਆ ਕਿ ਪਿੰਡ ਦੇ ਖੇਤਾਂ ’ਚ ਦਲਜੀਤ ਸਿੰਘ ਪੰਚ ਸਰਦੂਲ ਸਿੰਘ ਵੱਡੇ ਪੱਧਰ ’ਤੇ ਕਾਂ ਤੇ ਬਗਲੇ ਮਿ੍ਰਤਕ ਹਾਲਤ ’ਚ ਵੇਖੇ ਗਏ।

ਇਹ ਵੀ ਪੜ੍ਹੋ : ਦਿਲਜੀਤ ਦੁਸਾਂਝ ਨੂੰ ਟੈਗ ਕਰ ਨਵਜੋਤ ਸਿੱਧੂ ਨੇ ਕੀਤਾ ਟਵੀਟ, ਕਿਹਾ ‘ਜੁੱਗ-ਜੁੱਗ ਜੀਓ’

ਉਨ੍ਹਾਂ ਕਿਹਾ ਕਿ ਜਿੱਥੇ ਲੋਕ ਪਹਿਲਾਂ ਹੀ ਕੋਰੋਨਾ ਦੀ ਮਹਾਮਾਰੀ ਨਾਲ ਜੂਝ ਰਹੇ ਹਨ ਉੱਥੇ ਹੀ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ‘ਬਰਡ ਫਲੂ’ ਦੀ ਦਸਤਕ ਤੋਂ ਬਾਅਦ ਉਨ੍ਹਾਂ ਦੇ ਪਿੰਡ ’ਚ ਵੱਡੇ ਪੱਧਰ ’ਤੇ ਮਰੇ ਪੰਛੀਆਂ ਕਾਰਨ ਪਿੰਡ ਦੇ ਲੋਕਾਂ ਸਹਿਮੇ ਹੋਏ ਹਨ। ਇਸ ਮੌਕੇ ’ਤੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਵਰਲਡ ਲਾਈਫ਼ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ’ਚ ਮਰੇ ਪੰਛੀਆਂ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਮਰੇ ਪੰਛੀਆਂ ਦੀ ਮੌਤ ਦਾ ਕਾਰਨ ਦਾ ਪਤਾ ਲੱਗ ਸਕੇ। ਦੂਸਰੇ ਪਾਸੇ ਵਾਈਲਡ ਲਾਈਫ਼ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਤੁਰੰਤ ਟੀਮਾਂ ਸਮੇਤ ਮਰੇ ਪੰਛੀਆਂ ਦੀ ਜਾਂਚ ਲਈ ਮੌਕੇ ਦਾ ਜਾਇਜ਼ਾ ਲੈ ਰਹੇ ਹਨ। ਇੱਥੇ ਦੱਸਣਯੋਗ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਦੇ ਪਿੰਡ ਪਿੰਡੀ ਸੈਦਾਂ ’ਚ ਬਰਡ ਫਲੂ ਦੀ ਦਸਤਕ ਤੋਂ ਬਾਅਦ ਪੰਛੀ ਮਰਨ ਦਾ ਪਹਿਲਾ ਮਾਮਲਾ ਹੈ।

ਇਹ ਵੀ ਪੜ੍ਹੋ :  32 ਸਾਲ ਪਹਿਲਾਂ ਬੰਬ ਧਮਾਕੇ ਦੀ ਸ਼ਿਕਾਰ ਜਨਾਨੀ ਦੇ ਸਰੀਰ ’ਚੋਂ ਮਿਲੀ ਅਜਿਹੀ ਚੀਜ਼, ਉੱਡੇ ਸਭ ਦੇ ਹੋਸ਼
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 
 


Baljeet Kaur

Content Editor

Related News