ਮੋਹਾਲੀ ''ਚ ਕਰੋੜਾਂ ਦੇ ਸਟਾਂਪ ਡਿਊਟੀ ਘਪਲੇ ਮਾਮਲੇ ''ਚ ''ਬੀਰ ਦਵਿੰਦਰ'' ਦਾ ਵੱਡਾ ਬਿਆਨ ਆਇਆ ਸਾਹਮਣੇ

Thursday, Jun 10, 2021 - 12:09 PM (IST)

ਮੋਹਾਲੀ ''ਚ ਕਰੋੜਾਂ ਦੇ ਸਟਾਂਪ ਡਿਊਟੀ ਘਪਲੇ ਮਾਮਲੇ ''ਚ ''ਬੀਰ ਦਵਿੰਦਰ'' ਦਾ ਵੱਡਾ ਬਿਆਨ ਆਇਆ ਸਾਹਮਣੇ

ਮੋਹਾਲੀ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਮੋਹਾਲੀ 'ਚ ਕਰੋੜਾਂ ਦੇ ਸਟਾਂਪ ਡਿਊਟੀ ਘਪਲੇ ਮਾਮਲੇ 'ਚ ਕਾਂਗਰਸ ਸਰਕਾਰ 'ਤੇ ਜੰਮ ਕੇ ਨਿਸ਼ਾਨੇ ਲਾਏ ਹਨ। ਬੀਰ ਦਵਿੰਦਰ ਨੇ ਕਿਹਾ ਹੈ ਕਿ ਇਸ ਘਪਲੇ ਦੀ ਜਾਂਚ ਕਿਸ ਤੋਂ ਪੁੱਛੀ ਜਾਵੇ? ਉਨ੍ਹਾਂ ਕਿਹਾ ਕਿ ਪੂਰੇ ਘਪਲੇ 'ਚ ਸੀ. ਐਮ. ਓ. ਅਤੇ ਐਫ. ਸੀ. ਆਰ. ਦਫ਼ਤਰ ਦੀ ਮਿਲੀ-ਭੁਗਤ ਸਾਹਮਣੇ ਆ ਰਹੀ ਹੈ ਤਾਂ ਅਜਿਹੇ 'ਚ ਮਾਮਲੇ ਦੀ ਜਾਂਚ ਕੌਣ ਕਰੇਗਾ?

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਬਦਲੀਆਂ/ਤਾਇਨਾਤੀਆਂ 'ਤੇ ਇਸ ਤਾਰੀਖ਼ ਤੱਕ ਲੱਗੀ ਰੋਕ

ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਇਹ ਇਕ ਵੱਡਾ ਚਿੰਤਾ ਦਾ ਵਿਸ਼ਾ ਹੈ। ਬੀਰ ਦਵਿੰਦਰ ਨੇ ਕਿਹਾ ਹੈ ਕਿ ਮੋਹਾਲੀ ਦੇ ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਪਰ ਇਹ ਸਿਰਫ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਟਾਂਪ ਫ਼ੀਸ ਦਾ ਭੁਗਤਾਨ ਕੀਤੇ ਬਿਨਾਂ ਅਧਿਕਾਰੀਆਂ ਨੇ ਮਿਲੀ-ਭੁਗਤ ਨਾਲ ਜਾਇਦਾਦ ਦਾ ਗ਼ੈਰ ਕਾਨੂੰਨੀ ਢੰਗ ਨਾਲ ਤਬਾਦਲਾ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਭਿਆਨਕ 'ਲੂ' ਤੇ ਗਰਮੀ ਝੱਲ ਰਹੇ ਲੋਕਾਂ ਲਈ ਬੁਰੀ ਖ਼ਬਰ, ਅਜੇ ਨਹੀਂ ਮਿਲੇਗੀ ਰਾਹਤ

ਉਨ੍ਹਾਂ ਨੇ ਦੋਸ਼ ਲਾਇਆ ਕਿ ਜਦੋਂ ਤਤਕਾਲੀ ਤਹਿਸੀਲਦਾਰ ਨੇ ਸਟਾਂਪ ਫ਼ੀਸ ਦਾ ਭੁਗਤਾਨ ਨਾ ਕਰਨ 'ਤੇ ਫਾਈਲ 'ਤੇ ਇਤਰਾਜ਼ਯੋਗ ਟਿੱਪਣੀਆਂ ਕਰਕੇ ਇਸ ਮਾਮਲੇ 'ਚ ਕਾਨੂੰਨੀ ਸਲਾਹ ਮੰਗੀ ਤਾਂ ਤਹਿਸੀਲਦਾਰ ਵੱਲੋਂ ਚੁੱਕੇ ਸਵਾਲਾਂ ਕਾਰਨ ਸਰਕਾਰ ਨੇ ਤੁਰੰਤ 7 ਅਪ੍ਰੈਲ, 2021 ਨੂੰ ਉਸ ਦਾ ਤਬਾਦਲਾ ਕਰ ਦਿੱਤਾ।

ਇਹ ਵੀ ਪੜ੍ਹੋ : ਗੈਂਗਸਟਰ ਜੈਪਾਲ ਭੁੱਲਰ ਤੱਕ ਇੰਝ ਪੁੱਜੀ ਸੀ ਪੰਜਾਬ ਪੁਲਸ, DGP ਨੇ ਕੀਤਾ ਖ਼ੁਲਾਸਾ (ਵੀਡੀਓ)

ਉਸ ਦੀ ਥਾਂ ਆਪਣੀ ਪਸੰਦ ਦੇ ਅਧਿਕਾਰੀ ਨੂੰ ਨਿਯੁਕਤ ਕਰ ਦਿੱਤਾ। ਨਵੇਂ ਤਹਿਸੀਲਦਾਰ ਵੱਲੋਂ ਫਾਈਲ 'ਤੇ ਕੀਤੀਆਂ ਟਿੱਪਣੀਆਂ ਨੂੰ ਦਰਕਿਨਾਰ ਕਰਕੇ ਉਕਤ ਮਾਮਲੇ ਨੂੰ ਠੰਡੇ ਬਸਤੇ 'ਚ ਪਾ ਦਿੱਤਾ ਗਿਆ ਅਤੇ ਸੂਬਾ ਸਰਕਾਰ ਨੂੰ ਸਟਾਂਪ ਡਿਊਟੀ ਦੇ ਰੂਪ 'ਚ ਹੋਏ ਵਿੱਤੀ ਨੁਕਸਾਨ 'ਤੇ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News