ਬੀਰ ਦਵਿੰਦਰ ਨੇ ਬੀਬੀ ਜਗੀਰ ਕੌਰ ਅੱਗੇ ਚੁੱਕਿਆ ਬੱਸੀ ਪਠਾਣਾ ਦੀ ਪ੍ਰਾਚੀਨ ਜੇਲ੍ਹ ਦਾ ਮੁੱਦਾ

Saturday, Feb 27, 2021 - 11:21 AM (IST)

ਬੀਰ ਦਵਿੰਦਰ ਨੇ ਬੀਬੀ ਜਗੀਰ ਕੌਰ ਅੱਗੇ ਚੁੱਕਿਆ ਬੱਸੀ ਪਠਾਣਾ ਦੀ ਪ੍ਰਾਚੀਨ ਜੇਲ੍ਹ ਦਾ ਮੁੱਦਾ

ਚੰਡੀਗੜ੍ਹ : ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਵੱਲੋਂ ਸ਼ੁੱਕਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਬੱਸੀ ਪਠਾਣਾ ਦੀ ਪ੍ਰਾਚੀਨ ਜੇਲ੍ਹ ਦੀ ਇਤਿਹਾਸਕ ਮਹੱਤਤਾ ਬਾਰੇ ਵਿਚਾਰ-ਵਟਾਂਦਰਾ ਕੀਤਾ। ਬੀਰ ਦਵਿੰਦਰ ਨੇ ਕਿਹਾ ਕਿ ਇਸ ਜੇਲ੍ਹ ਦਾ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਇਤਿਹਾਸਕ ਸਬੰਧ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਪ੍ਰਾਚੀਨ ਜੇਲ੍ਹ 'ਚ ਸਮਾਰਕ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ। ਇਸ ਮੁਲਾਕਾਤ ਦੌਰਾਨ ਬੀਰ ਦਵਿੰਦਰ ਵੱਲੋਂ ਪ੍ਰਾਚੀਨ ਜੇਲ੍ਹ 'ਚ ਇਕ ਗੁਰਦੁਆਰਾ ਸਥਾਪਿਤ ਕਰਨ ਦੀ ਮੰਗ ਕੀਤੀ ਗਈ, ਜਿੱਥੇ ਮੰਨਿਆ ਜਾਂਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ 4 ਮਹੀਨਿਆਂ ਲਈ ਹਿਰਾਸਤ 'ਚ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਯਾਦ 'ਚ ਇੱਥੇ ਪੁਰਾਣੀ ਜੇਲ੍ਹ ਦੇ ਨਾਲ ਹੀ ਇਕ ਗੁਰਦੁਆਰਾ ਬਣਾਇਆ ਗਿਆ ਸੀ, ਜੋ ਇਨ੍ਹਾਂ ਇਤਿਹਾਸਕ ਤੱਥਾਂ ਨੂੰ ਜਾਇਜ਼ ਠਹਿਰਾਉਂਦਾ ਹੈ।

       


author

Babita

Content Editor

Related News