ਬਲੈਰੋ ਗੱਡੀ ਤੇ ਆਈ ਟਵੰਟੀ ਕਾਰ ਦੀ ਟੱਕਰ, 1 ਜ਼ਖਮੀ

11/23/2017 5:33:02 PM

ਫਤਿਹਗੜ੍ਹ ਚੂੜੀਆਂ (ਬਿਕਰਮਜੀਤ) – ਬੀਤੀ ਰਾਤ 11 ਵਜੇ ਦੇ ਕਰੀਬ ਕਸਬੇ ਦੇ ਅਜਨਾਲਾ ਰੋਡ ਮੁੱਖ ਚੌਕ ਵਿਚਕਾਰ ਬਲੈਰੋ ਗੱਡੀ ਤੇ ਆਈ ਟਵੰਟੀ ਦੇ ਆਪਸ 'ਚ ਟਕਰਾ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਆਈ ਟਵੰਟੀ ਗੱਡੀ ਜਿਸ ਨੂੰ ਵਿਕਾਸ ਭਾਟੀਆ ਪੁੱਤਰ ਸਤੀਸ਼ ਭਾਟੀਆ ਵਾਸੀ ਫਤਿਹਗੜ੍ਹ ਚੂੜੀਆਂ ਚਲਾ ਰਿਹਾ ਸੀ, ਜੋ ਕਿ ਅੰਮ੍ਰਿਤਸਰ ਤੋਂ ਫਤਿਹਗੜ੍ਹ ਚੂੜੀਆਂ ਨੂੰ ਆ ਰਿਹਾ ਸੀ ਤੇ ਜਦੋਂ ਉਹ ਸਥਾਨਕ ਕਸਬੇ ਦੇ ਅਜਨਾਲਾ ਰੋਡ ਚੌਕ ਵਿਚਕਾਰ ਪਹੁੰਚਿਆ ਤਾਂ ਬਟਾਲਾ ਰੋਡ ਵੱਲੋਂ ਆ ਰਹੀ ਮਹਿੰਦਰਾ ਬਲੈਰੋ ਗੱਡੀ ਜਿਸ ਨੂੰ ਮਨਿੰਦਰ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਮੱਤੇਵਾਲ ਥਾਣਾ ਰਾਮਦਾਸ ਚਲਾ ਰਿਹਾ ਸੀ, ਜਿਨ੍ਹਾਂ ਦੀ ਚੌਕ ਪਾਰ ਕਰਨ ਲੱਗਿਆਂ ਆਪਸ 'ਚ ਭਿਆਨਕ ਟੱਕਰ ਹੋ ਗਈ, ਜਿਸ ਨਾਲ ਤੇਜ਼ ਰਫਤਾਰ ਬਲੈਰੋ ਗੱਡੀ ਦਾ ਸੰਤੁਲਨ ਵਿਗੜਣ ਕਾਰਨ ਉਹ ਸੜਕ ਉੱਪਰ ਲੱਗੇ ਇਕ ਸਾਈਨ ਬੋਰਡ ਨਾਲ ਜਾ ਟਕਰਾਈ ਤੇ ਦੂਜੇ ਪਾਸੇ ਆਈ ਟਵੰਟੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਚਾਲਕ ਵਿਕਾਸ ਭਾਟੀਆ ਨੂੰ ਸੱਟਾਂ ਲੱਗੀਆਂ ਹਨ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਕਤ ਆਈ ਟਵੰਟੀ ਗੱਡੀ ਦੇ ਚਾਲਕ ਵਿਕਾਸ ਭਾਟੀਆ ਨੂੰ ਫਤਿਹਗੜ੍ਹ ਚੂੜੀਆਂ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News