''ਆਪ'' ਘਰੇ ''ਤਮਾਸ਼ਾ'', ਮਜੀਠੀਏ ਦੇ ''ਹਾਸਾ''!

03/20/2018 5:49:51 AM

ਲੁਧਿਆਣਾ(ਮੁੱਲਾਂਪੁਰੀ)-ਪੰਜਾਬ 'ਚ ਆਮ ਆਦਮੀ ਪਾਰਟੀ ਦੇ ਸਿਆਸੀ ਵਿਹੜੇ ਵਿਚ ਅੱਜਕੱਲ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਵੱਲੋਂ ਸਾਬਕਾ ਅਕਾਲੀ ਵਜ਼ੀਰ ਬਿਕਰਮ ਸਿੰਘ ਮਜੀਠੀਆ ਨੂੰ ਬਿਨਾਂ ਸ਼ਰਤ ਮੁਆਫੀ ਦੇਣ 'ਤੇ ਸਿਆਸੀ ਤਮਾਸ਼ਾ ਮਚਿਆ ਹੋਇਆ ਹੈ। ਸਾਰੀਆਂ ਪਾਰਟੀਆਂ 'ਆਪ' ਨੂੰ ਪਾਣੀ ਪੀ ਪੀ ਕੇ ਕੋਸ ਰਹੀਆਂ ਹਨ। ਇਥੋਂ ਤੱਕ ਕਿ 'ਆਪ' ਦੀ ਲੀਡਰਸ਼ਿਫ ਦੋਫਾੜ ਅਤੇ ਪਾਰਟੀ ਖੇਰੂੰ-ਖੇਰੂੰ ਹੋਣ ਦੇ ਕਿਨਾਰੇ ਪੁੱਜ ਚੁੱਕੀ ਹੈ।  ਪਿਛਲੇ ਚਾਰ ਦਿਨਾਂ ਤੋਂ ਜਿੰਨੀ ਮਾੜੀ ਤਰਸਯੋਗ ਹਾਸੋਹੀਣੀ ਹਾਲਤ 'ਆਪ' ਵਾਲਿਆਂ ਦੀ ਹੋਈ ਹੈ, ਸ਼ਾਇਦ ਹੀ ਪਹਿਲਾਂ ਕਿਸੇ ਪਾਰਟੀ ਦੀ ਹੋਈ ਹੋਵੇਗੀ। ਪੰਜਾਬ ਵਿਚ ਜਿੰਨੇ ਮੂੰਹ ਓਨੀਆਂ ਗੱਲਾਂ ਉਨ੍ਹਾਂ ਨੂੰ ਸੁਣਨੀਆਂ ਪੈ ਰਹੀਆਂ। ਸੋਸ਼ਲ ਮੀਡੀਆ 'ਤੇ ਧੂੰਆਂਧਾਰ ਪ੍ਰਚਾਰ ਉਨ੍ਹਾਂ ਖਿਲਾਫ ਸ਼ੁਰੂ ਹੋ ਚੁੱਕਾ ਹੈ। ਵਿਦੇਸ਼ਾਂ ਵਿਚ ਬੈਠੇ ਪੰਜਾਬੀ ਮੱਥੇ 'ਤੇ ਹੱਥ ਮਾਰ ਕੇ ਆਪਣੇ ਤੋਂ ਹੋਈ ਗਲਤੀ ਦਾ ਪਛਤਾਵਾ ਕਰ ਰਹੇ ਹਨ।  ਉਧਰ ਮੁਆਫੀ ਲੈ ਕੇ ਚੁੱਕੇ ਸਾਬਕਾ ਵਜ਼ੀਰ ਬਿਕਰਮ ਸਿੰਘ ਮਜੀਠੀਆ ਦੇ ਘਰ ਦੀਵਾਲੀ ਤੇ ਹੋਲੀ ਵਾਲਾ ਮਾਹੌਲ ਹੈ। ਉਨ੍ਹਾਂ ਨੂੰ ਪਿਛਲੇ ਤਿੰਨ ਦਿਨਾਂ ਤੋਂ ਵਧਾਈ ਦੇਣ ਵਾਲਿਆਂ ਅਤੇ ਉਨ੍ਹਾਂ ਦੀ ਪਿੱਠ ਥਾਪੜਨ ਦਾ ਤਾਂਤਾ ਲੱਗਿਆ ਹੋਇਆ ਹੈ। ਇਕ ਬਜ਼ੁਰਗ ਆਗੂ ਨੇ ਚੁਟਕੀ ਲੈਂਦਿਆਂ ਕਿਹਾ ਕਿ ਸਾਲ ਪਹਿਲਾਂ ਸਰਕਾ


Related News