''ਮਜੀਠੀਆ'' ਨੇ ਧਰਮਸੋਤ ''ਤੇ ਛੱਡੇ ਤਿੱਖੇ ਸਿਆਸੀ ਤੀਰ, ਕੈਪਟਨ ''ਤੇ ਵੀ ਲਾਏ ਰਗੜੇ
Wednesday, Nov 04, 2020 - 01:47 PM (IST)
ਲੁਧਿਆਣਾ : ਪੰਜਾਬ ਦੀ ਕਾਂਗਰਸ ਸਰਕਾਰ ਦੇ ਮੰਤਰੀ ਅਤੇ ਵਿਧਾਇਕਾਂ ਵੱਲੋਂ ਕੀਤੇ ਜਾ ਰਹੇ ਵੱਡੇ ਪੱਧਰ ਦੇ ਘਪਲੇ ਨੂੰ ਜਗ-ਜ਼ਾਹਰ ਕਰਨ ਲਈ ਅੱਜ ਅਕਾਲੀ ਦਲ ਵੱਲੋਂ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵਜ਼ੀਫਾ ਘਪਲੇ ਬਾਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ।
ਇਹ ਵੀ ਪੜ੍ਹੋ : ਦਿੱਲੀ 'ਚ 'ਨਵਜੋਤ ਸਿੱਧੂ' ਦੀ ਧਮਾਕੇਦਾਰ ਸਪੀਚ, ਰੱਜ ਕੇ ਠੋਕੀ ਮੋਦੀ ਸਰਕਾਰ
ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਗੱਲ ਬੜੀ ਅਫ਼ਸੋਸ ਨਾਲ ਕਹਿਣੀ ਪੈ ਰਹੀ ਹੈ ਕਿ ਕਿਸੇ ਵੀ ਸਰਕਾਰ ਦੇ ਕਿਸੇ ਵੀ ਵਜ਼ੀਰ ਦੇ ਖ਼ਿਲਾਫ ਇਸ ਗੱਲ ਦਾ ਵੀ ਧਰਨਾ ਲਾਉਣਾ ਪਿਆ ਹੋਵੇ ਕਿ ਇਹ ਮੰਤਰੀ ਦਲਿਤ ਬੱਚਿਆਂ ਦੇ ਵਜ਼ੀਫੇ ਦੇ ਪੈਸੇ ਖਾ ਗਿਆ। ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਸੀ ਕਿ ਦਲਿਤ ਭਾਈਚਾਰੇ ਦੇ ਬੱਚਿਆਂ ਦਾ ਉੱਜਵਲ ਭਵਿੱਖ ਕਿਵੇਂ ਤਿਆਰ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਦੀਵਾਲੀ ਮੌਕੇ 'ਪਟਾਕਿਆਂ' 'ਤੇ ਲੱਗ ਸਕਦੀ ਹੈ ਪਾਬੰਦੀ
ਉਨ੍ਹਾਂ ਕਾਂਗਰਸ ਸਰਕਾਰ 'ਤੇ ਰਗੜੇ ਲਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਦਲਿਤ ਬੱਚਿਆਂ ਦਾ 2400 ਕਰੋੜ ਰੁਪਿਆ ਘੁੱਟ ਕੇ ਬੈਠੀ ਹੈ ਕਿਉਂਕਿ ਬੱਚਿਆਂ ਨੂੰ ਵਜ਼ੀਫੇ ਨਹੀਂ ਮਿਲ ਸਕੇ।
ਇਹ ਵੀ ਪੜ੍ਹੋ : ਫਿਲਮੀ ਅੰਦਾਜ਼ 'ਚ ਪਤੀ ਸਾਹਮਣੇ ਅਗਵਾ ਕੀਤੀ ਵਿਆਹੁਤਾ, ਕਾਰ 'ਚ ਸੁੱਟ ਲੈ ਗਏ ਅਗਵਾਕਾਰ
ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਰਗੜੇ ਲਾਉਂਦਿਆਂ ਕਿਹਾ ਕਿ ਕੈਪਟਨ ਦਿੱਲੀ 'ਚ ਧਰਨਾ ਦੇਣ ਨਹੀਂ, ਸਗੋਂ ਪਿਕਨਿਕ ਮਨਾਉਣ ਲਈ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸ਼ਾਮ ਨੂੰ 5 ਤਾਰਾ ਹੋਟਲ 'ਚ ਰੋਟੀ ਖਾਣਗੇ ਅਤੇ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਦੀ ਕੋਈ ਪਰਵਾਹ ਨਹੀਂ ਹੈ।