ਯੂ-ਟਰਨ ਦੇ ਇਲਜ਼ਾਮਾਂ 'ਤੇ ਮਜੀਠੀਆ ਦਾ ਕੈਪਟਨ ਨੂੰ ਠੋਕਵਾਂ ਜਵਾਬ (ਵੀਡੀਓ)
Monday, Oct 26, 2020 - 05:32 PM (IST)
ਜਲੰਧਰ/ਚੰਡੀਗੜ੍ਹ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਏ ਗਏ ਯੂ-ਟਰਨ ਦੇ ਇਲਜ਼ਾਮਾਂ ਦਾ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਠੋਕਵਾਂ ਜਵਾਬ ਦਿੱਤਾ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿਹੜੇ ਮੁੱਦੇ ਮੈਂ ਬਾਹਰ ਚੁੱਕੇ ਸਨ, ਉਹੀ ਮੁੱਦੇ ਵਿਧਾਨ ਸਭਾ 'ਚ ਵੀ ਚੁੱਕੇ ਹਨ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਿਰਫ਼ ਹੱਥ 'ਚ ਘੁਟਕਾ ਸਾਹਿਬ ਨੂੰ ਫੜ ਕੇ ਝੂਠੀ ਸਹੁੰ ਹੀ ਨਹੀਂ ਖਾਂਦੇ ਸਗੋਂ ਹਰ ਮੌਕੇ 'ਤੇ ਝੂਠ ਬੋਲਦੇ ਹਨ।
ਇਹ ਵੀ ਪੜ੍ਹੋ: ਪਤੀ-ਪਤਨੀ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ, ਭੋਪਾਲ ਪੁਲਸ ਨੇ ਜਲੰਧਰ 'ਚੋਂ ਇੰਝ ਕੀਤਾ ਕਾਬੂ
ਉਨ੍ਹਾਂ ਕੈਪਟਨ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਕੈਪਟਨ ਅਮਰਿੰਦ ਸਿੰਘ ਹਰ ਮੌਕੇ 'ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ 'ਚ ਕੋਈ ਕਸਰ ਨਹੀਂ ਛੱਡਦੇ ਹਨ। ਦਿੱਲੀ ਦਰਬਾਰ ਨਾਲ ਕੈਪਟਨ 'ਤੇ ਫਿਕਸ ਮੈਚਾਂ ਦੇ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਦਿੱਲੀ ਦੀ ਦਰਬਾਰ ਨਾਲ ਜਿਹੜਾ ਫਿਕਸ ਮੈਚ ਚੱਲ ਰਿਹਾ ਸੀ, ਉਸ ਦਾ ਨਤੀਜਾ ਇਹ ਰਿਹਾ ਕਿ ਹਾਊਸ ਦਾ ਜੋ ਸੈਸ਼ਨ ਸੀ, ਉਸ ਨੂੰ ਮੀਡੀਆ ਤੋਂ ਬਲੈਕ ਆਊਟ ਰੱਖਿਆ ਗਿਆ।
ਇਹ ਵੀ ਪੜ੍ਹੋ: ਤਲਾਕ ਦਿੱਤੇ ਬਿਨਾਂ ਪਤੀ ਨੇ ਰਚਾਇਆ ਦੂਜਾ ਵਿਆਹ, ਪਾਸਪੋਰਟ ਵੇਖਦਿਆਂ ਹੀ ਪਤਨੀ ਦੇ ਉੱਡੇ ਹੋਸ਼
ਲਿਖਤੀ ਸਪੀਚ ਵਿਖਾਉਂਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ 15 ਅਕਤੂਬਰ ਨੂੰ ਮੈਂ ਸਪੀਕਰ ਨੂੰ ਇਕ ਰੈਜ਼ੁਲੈਸ਼ਨ ਦੇ ਕੇ ਆਇਆ ਸੀ, ਜਿਸ 'ਚ ਪੰਜਾਬ ਨੂੰ ਮੰਡੀ ਐਲਾਨਣ ਲਈ ਕਿਹਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਵੀ ਅਸੀਂ ਉਹੀ ਮੰਗ ਲੈ ਕੇ ਚੱਲ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਹ ਮੰਗ ਇਸ ਕਰਕੇ ਮੰਗੀ ਸੀ ਕਿਉਂਕਿ ਇਸ ਦੀ ਮਨਜ਼ੂਰੀ ਰਾਸ਼ਟਰਪਤੀ ਤੋਂ ਲੈਣ ਦੀ ਕੋਈ ਲੋੜ ਨਹੀਂ ਸੀ। ਉਹ ਏ. ਪੀ. ਐੱਮ. ਸੀ. ਐਕਟ 1961 ਦਾ ਸੀ, ਇਸ ਨੂੰ ਲੀਗਲੀ ਅਤੇ ਹਰ ਪੱਧਰ 'ਤੇ ਕੋਈ ਸਵਾਲ ਨਹੀਂ ਚੁੱਕੇ ਗਏ ਸਨ। ਇਸ 'ਚ ਕੋਈ ਸਮੱਸਿਆ ਨਹੀਂ ਆਉਣੀ ਸੀ ਪਰ ਕੈਪਟਨ ਅਮਰਿੰਦਰ ਸਿੰਘ ਦਾ ਤਾਂ ਦਿੱਲੀ ਨਾਲ ਫ਼ਿਕਸ ਮੈਚ ਚੱਲਦਾ ਹੈ ਅਤੇ ਉਨ੍ਹਾਂ ਨੇ ਸਾਡੀ ਗੱਲ ਨੂੰ ਨਾਮਨਜ਼ੂਰ ਕਰਵਾਇਆ। ਦੂਜਾ ਰੈਜ਼ੁਲੈਸ਼ਨ ਸ਼ਰਨਜੀਤ ਸਿੰਘ ਢਿੱਲੋਂ ਲੈ ਕੇ ਆਏ ਸਨ ਕਿ ਪੰਜਾਬ ਕਾਂਗਰਸ ਨੇ ਜਿਹੜੇ 2017 'ਚ ਐਕਟ ਪਾਸ ਕਰਵਾਏ ਸਨ, ਉਹ ਵਾਪਸ ਹੋਣੇ ਚਾਹੀਦੇ ਹਨ, ਜੋਕਿ ਇਹ ਵੀ ਰਿਕਾਰਡ ਹੈ।
ਉਨ੍ਹਾਂ ਕਿਹਾ ਕਿ ਮੈਂ ਹਾਊਸ 'ਚ ਇਹ ਗੱਲ ਕਹੀ ਸੀ ਕਿ ਤੁਸੀਂ ਜਿਹੜੇ ਰੈਜ਼ੂਲੈਸ਼ਨ ਲੈ ਕੇ ਆਏ ਹੋ, ਅਸੀਂ ਉਨ੍ਹਾਂ ਦੇ ਨਾਲ ਹਾਂ ਪਰ ਸਾਡੇ ਕੁਝ ਸੁਝਾਅ ਸਨ, ਜਿਨ੍ਹਾਂ ਦੇ ਨਾਲ ਕਿਸਾਨਾਂ ਦੇ ਹਿੱਤ ਸੁਰੱਖਿਅਤ ਰੱਖੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਦੂਜੀ ਗੱਲ ਇਹ ਸੀ ਕਿ ਜਿਹੜੇ ਕਿਸਾਨ ਕੀਮਤੀ ਜਾਨਾਂ ਗਵਾ ਗਏ ਹਨ, ਉਨ੍ਹਾਂ ਬਜ਼ੁਰਗਾਂ ਨੂੰ, ਉਨ੍ਹਾਂ ਦੀਆਂ ਮਾਵਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜਿੱਥੇ ਮੈਂ ਸ਼ਰਧਾਂਜਲੀ ਦਿੰਦਾ ਹਾਂ, ਮੈਂ ਸਮਝਦਾ ਹਾਂ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਨੇ ਪੰਜਾਬ ਨੂੰ ਪੂਰੇ ਦੇਸ਼ ਖਾਸ ਕਰਕੇ ਪੰਜਾਬ ਦੇ ਇਸ ਇਜਲਾਸ ਨੂੰ ਬੁਲਾਉਣ ਲਈ ਬਹੁਤ ਵੱਡੀ ਛਾਪ ਛੱਡੀ ਹੈ। ਜਿਹੜੇ ਕਹਿੰਦੇ ਹਨ ਕਿ ਇਨ੍ਹਾਂ ਨੇ ਵਿਧਾਨ ਸਭਾ 'ਚ ਕੋਈ ਗੱਲ ਨਹੀਂ ਕੀਤੀ, ਉਨ੍ਹਾਂ ਦਾ ਪਰਦਾਫਾਸ਼ ਹੋ ਰਿਹਾ ਹੈ।
ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਮੁਲਜ਼ਮ ਦੀ CCTV ਫੁਟੇਜ਼ ਆਈ ਸਾਹਮਣੇ