ਲੋਕਾਂ ਨੇ ਵੱਡੇ ਤੇ ਛੋਟੇ ਕੈਪਟਨ ਨੂੰ ਹਰਾ ਦਿੱਤਾ : ਮਜੀਠੀਆ (ਵੀਡੀਓ)
Thursday, Oct 24, 2019 - 03:34 PM (IST)
ਦਾਖਾ (ਨਰਿੰਦਰ) : ਦਾਖਾ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੀ ਜਿੱਤ 'ਤੇ ਬੋਲਦਿਆਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਲੋਕਾਂ ਨੇ ਅੱਜ ਵੱਡੇ ਕੈਪਟਨ (ਕੈਪਟਨ ਅਮਰਿੰਦਰ ਸਿੰਘ) ਅਤੇ ਛੋਟੇ ਕੈਪਟਨ (ਕੈਪਟਨ ਸੰਦੀਪ ਸੰਧੂ) ਨੂੰ ਹਰਾ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਗੁਰੂ ਜੀ ਦੀ ਕਿਰਪਾ ਹੈ ਅਤੇ ਲੋਕਾਂ ਦੀਆਂ ਦੁਆਵਾਂ ਹਨ, ਜੋ ਉਨ੍ਹਾਂ ਨੂੰ ਇੱਥੇ ਜਿੱਤ ਪ੍ਰਾਪਤ ਹੋਈ ਹੈ। ਮਜੀਠੀਆ ਨੇ ਕਿਹਾ ਕਿ ਜਿਹੜੇ ਅਕਾਲੀ ਦਲ ਨੂੰ ਨਸ਼ੇ ਵੇਚਣ ਵਾਲੀ ਪਾਰਟੀ ਕਹਿੰਦੇ ਸਨ, ਲੋਕਾਂ ਨੇ ਅੱਜ ਉਨ੍ਹਾਂ ਦੇ ਮੂੰੰਹ ਬੰਦ ਕਰਵਾ ਦਿੱਤੇ ਹਨ।
ਦੱਸ ਦੇਈਏ ਕਿ ਦਾਖਾ ਤੋਂ ਮਨਪ੍ਰੀਤ ਸਿੰਘ ਇਆਲੀ ਨੂੰ ਟੱਕਰ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ ਪਰ ਉਨ੍ਹਾਂ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ।