ਮਜੀਠੀਆ ਕਾਰਨ ਲੋਕ ਖੱਜਲ-ਖੁਆਰ, ਟ੍ਰੈਫਿਕ ਪੁਲਸ ਦੀ ਵੀ ਹਾਲਤ ਖਰਾਬ

05/13/2019 2:30:28 PM

ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹੇਸ਼ ਇੰਦਰ ਗਰੇਵਾਲ ਦੇ ਹੱਕ 'ਚ ਪ੍ਰਚਾਰ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਕ ਰੋਡ ਸ਼ੋਅ ਕੱਢਿਆ, ਜਿਸ ਕਾਰਨ ਲੋਕਾਂ ਨੂੰ ਕਾਫੀ ਖੱਜਲ-ਖੁਆਰ ਹੋਣਾ ਪਿਆ ਕਿਉਂਕਿ ਮਜੀਠੀਆ ਦੇ ਰੋਡ ਸ਼ੋਅ ਕਾਰਨ ਟ੍ਰੈਫਿਕ ਵਿਵਸਥਾ ਪੂਰੀ ਤਰ੍ਹਾਂ ਵਿਗੜ ਗਈ ਅਤੇ ਇਕ ਘੰਟੇ ਤੱਕ ਜਾਮ ਲੱਗਿਆ ਰਿਹਾ। ਮੋਟਰਸਾਈਕਲ ਸਵਾਰ, ਗੱਡੀ ਚਾਲਕ ਅਤੇ ਹੋਰ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇੱਥੋਂ ਤੱਕ ਕਿ ਪੀ. ਆਰ. ਟੀ. ਸੀ. ਬੱਸਾਂ ਦੇ ਡਰਾਈਵਰ ਵੀ ਕਾਫੀ ਨਿਰਾਸ਼ ਦਿਖਾਈ ਦਿੱਤੇ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਬੀਤੇ ਇਕ ਘੰਟੇ ਤੋਂ ਜਾਮ 'ਚ ਫਸੇ ਹੋਏ ਹਨ, ਜਿਸ ਕਾਰਨ ਉਨ੍ਹਾਂ ਦੀ ਟਾਈਮਿੰਗ ਖਰਾਬ ਹੋ ਗਈ ਹੈ, ਦੂਜੇ ਪਾਸੇ ਟ੍ਰੈਫਿਕ ਪੁਲਸ ਲਈ ਵੀ ਸ਼ਹਿਰ ਦਾ ਟ੍ਰੈਫਿਕ ਸੰਭਾਲਣਾ ਔਖਾ ਹੋ ਗਿਆ। ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋਂ ਕਿਸੇ ਸਿਆਸੀ ਪਾਰਟੀ ਵਲੋਂ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਲਈ ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਰਵਨੀਤ ਬਿੱਟੂ, ਸਿਮਰਜੀਤ ਬੈਂਸ ਅਤੇ ਹੋਰ ਵੀ ਕਈ ਸਿਆਸੀ ਨੁਮਾਇੰਦੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਲਈ ਲੋਕਾਂ ਨੂੰ ਪਰੇਸ਼ਾਨ ਕਰਦੇ ਰਹੇ ਹਨ।


Babita

Content Editor

Related News