ਬਿਕਰਮ ਸਿੰਘ ਮਜੀਠੀਆ ਨੇ ਰੰਧਾਵਾ ਤੋਂ ਮੰਗਿਆ ਅਸਤੀਫਾ

02/09/2019 6:03:06 PM

ਗੋਰਾਇਆ (ਮੁਨੀਸ਼)— ਕੈਬਨਿਟ ਮੰਤਰੀ ਸੁਖਜਿੰਦਰ ਸਿਘ ਰੰਧਾਵਾ ਵੱਲੋਂ ਕਿਸਾਨ ਬੁੱਧ ਸਿੰਘ ਦੇ ਕਰਜ਼ੇ ਅਤੇ ਪੈਸੇ ਦੀ ਜਾਂਚ ਦੇ ਚੁੱਕੇ ਗਏ ਸਵਾਲਾਂ 'ਤੇ ਬੋਲਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਰੰਧਾਵਾ ਨੂੰ ਚੈਲੇਂਜ ਦਿੰਦੇ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਕਿ ਅਤੇ ਉਹ ਅਸਤੀਫਾ ਦੇਣ। ਮਜੀਠੀਆ ਨੇ ਕਿਹਾ ਮੈਨੂੰ ਦੁੱਖ ਹੈ ਕਿ ਇਕ ਤਾਂ ਇਨ੍ਹਾਂ ਨੇ ਪਹਿਲਾਂ ਕਿਸਾਨ ਨੂੰ ਝੂਠਾ ਲਾਰਾ ਲਗਾਇਆ, ਫਿਰ ਦੋ ਸਾਲ ਇਨ੍ਹਾਂ ਦਾ ਦਰਦ ਹੀ ਨਹੀਂ ਸਮਝਿਆ। ਉਨ੍ਹਾਂ ਨੇ ਕਿਹਾ ਕਿ ਇਹ ਕੈਬਨਿਟ ਮੰਤਰੀ ਦਾ ਗੁਆਂਢੀ ਸੀ, ਜਿਸ ਦਾ ਉਨ੍ਹਾਂ ਨੇ ਹਾਲ ਵੀ ਨਹੀਂ ਪੁੱਛਿਆ। ਜਦੋਂ ਆਪਣੇ ਕਰਜ਼ੇ ਮੁਆਫੀ ਦਾ ਪੁੱਛਣ ਜਾਂਦੇ ਸਨ ਅਤੇ ਉਨ੍ਹਾਂ ਨੂੰ ਕੋਈ ਮਿਲਦਾ ਨਹੀਂ ਸੀ। 

ਉਨ੍ਹਾਂ ਨੇ ਕਿਹਾ ਕਿ ਮੈਂ ਤਾਂ ਸੋਚਦਾ ਸੀ ਕਿ ਕਾਂਗਰਸੀ ਮੈਨੂੰ ਵਧਾਈ ਦੇਣਗੇ ਕਿ ਜਿਹੜਾ ਕੰਮ ਉਨ੍ਹਾਂ ਤੋਂ ਨਹੀਂ ਹੋਇਆ ਉਹ ਅਸੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਸੁਖਜਿੰਦਰ ਰੰਧਾਵਾ ਨੂੰ ਚੈਲੇਂਜ ਕਰਦਾ ਹਾਂ ਕਿ ਉਹ ਅਸਤੀਫਾ ਦੇਣ ਕਿ ਉਨ੍ਹਾਂ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਬੇਸ਼ਰਤ ਸਾਡੀ ਇਨਕੁਆਰੀ ਕਰਵਾ ਲਵੇ। ਨਵੇਂ ਲੱਗੇ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਡੀ. ਜੀ. ਪੀ. ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੁਲਸ ਸਿਰਫ ਈਮਾਨਦਾਰੀ ਨਾਲ ਆਪਣਾ ਕੰਮ ਕਰੇ। 

ਉਨ੍ਹਾਂ ਨੇ ਕਿਹਾ ਕਿ ਬੁੱਧ ਸਿੰਘ ਦੇ ਘਰੋਂ ਹੀ ਕਿਸਾਨਾਂ ਦੇ ਕਰਜ਼ ਮੁਆਫੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ, ਜੋ ਦੋ ਸਾਲ ਤੋਂ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਸੀ। ਉਸ ਦਾ ਸਭ ਕੁਝ ਵਿੱਕ ਗਿਆ ਸੀ। ਬੈਂਕ ਦੀ ਕੁਰਕੀ ਦੇ ਆਡਰ ਆ ਚੁਕੇ ਸਨ। ਇਲਾਕੇ ਦੇ ਦੋ ਨੋਜਵਾਨਾਂ ਨੇ ਰਲ ਮਿਲ ਕੇ 10, 20,100, 500 ਰੁਪਏ ਇਕੱਠੇ ਕਰਕੇ ਬੁਧ ਸਿੰਘ ਦਾ 3 ਲੱਖ 86 ਹਜਾਰ ਰੁਪਏ ਦਾ ਲੋਨ ਅਦਾ ਕੀਤਾ ਅਤੇ ਬੁੱਧ ਸਿੰਘ ਦਾ ਡਿਫਾਲਟਰ ਹੋਣ ਤੋਂ ਬਚਾਇਆ। ਉਨ੍ਹਾਂ ਨੇ ਕਿਹਾ ਕਿ ਮੈਂ ਉਨ੍ਹਾਂ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦੀ ਹਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ।


shivani attri

Content Editor

Related News