ਕੈਪਟਨ ਮਹਿਲਾਂ ’ਚ ਆਰਾਮ ਫਰਮਾ ਰਿਹੈ ਤੇ ਅਫ਼ਸਰਸ਼ਾਹੀ ਹੋ ਚੁੱਕੀ ਏ ਬੇਲਗਾਮ : ਮਜੀਠੀਆ
Thursday, Aug 12, 2021 - 06:05 PM (IST)
ਅੰਮ੍ਰਿਤਸਰ (ਛੀਨਾ): ਮੁੱਖ ਮੰਤਰੀ ਦੀ ਸੂਬੇ ਦੇ ਲੋਕਾਂ ਪ੍ਰਤੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਿਸ ਕਾਰਨ ਉਸ ਨੂੰ ਤਾਂ ਰਾਤ ਵੇਲੇ ਵੀ ਨੀਂਦ ਨਹੀਂ ਆਉਂਦੀ ਤੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਵਿਸਾਰ ਕੇ ਆਪਣੇ ਮਹਿਲਾਂ ’ਚ ਹੀ ਆਰਾਮ ਫਰਮਾਉਂਦੇ ਰਹਿੰਦੇ ਹਨ। ਇਹ ਵਿਚਾਰ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਯੂਥ ਅਕਾਲੀ ਦਲ ਦੇ ਨਵ-ਨਿਯੁਕਤ ਕੌਮੀ ਮੀਤ ਪ੍ਰਧਾਨ ਗੁਰਜੀਤ ਸਿੰਘ ਗੁਮਾਨਪੁਰਾ ਨੂੰ ਸਨਮਾਨਿਤ ਕਰਨ ਤੋਂ ਬਾਅਦ ਗੱਲਬਾਤ ਪ੍ਰਗਟਾਏ। ਉਨ੍ਹਾਂ ਕਿਹਾ ਕਿ ਕੈਪਟਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਪੰਜਾਬ ਦੀ ਅਫ਼ਸਰਸ਼ਾਹੀ ਪੂਰੀ ਤਰ੍ਹਾਂ ਨਾਲ ਬੇਲਗਾਮ ਹੋ ਚੁੱਕੀ ਹੈ ਜਿਸ ਕਾਰਨ ਲੋਕ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾ ਖਾਹ ਰਹੇ ਹਨ। ਮਜੀਠੀਆ ਨੇ ਕਿਹਾ ਕਿ ਕਾਂਗਰਸੀ ਲੀਡਰਸ਼ਿਪ ਦੀਆਂ ਮੰਨਮਾਨੀਆਂ ਦਾ ਲੋਕ ਅਗਾਮੀ ਚੋਣਾ ’ਚ ਮੂੰਹ ਤੋੜਵਾਂ ਜਵਾਬ ਦੇਣਗੇ।
ਇਹ ਵੀ ਪੜ੍ਹੋ : ਸਾਨੂੰ ਸਸਪੈਂਡ ਦੀ ਕੋਈ ਪ੍ਰਵਾਹ ਨਹੀਂ, ਚਾਹੇ ਫਾਂਸੀ ਲੱਗ ਜਾਵੇ ਅਸੀਂ ਸਦਨ ਨਹੀਂ ਚੱਲਣ ਦੇਵਾਂਗੇ: ਪ੍ਰਤਾਪ ਬਾਜਵਾ
ਇਸ ਮੌਕੇ ’ਤੇ ਮਜੀਠੀਆ ਨੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਗੁਰਜੀਤ ਸਿੰਘ ਗੁਮਾਨਪੁਰਾ ਨੂੰ ਪਾਰਟੀ ਦੀ ਮਜ਼ਬੂਤੀ ਲਈ ਵੱਧ ਚੜ੍ਹ ਕੇ ਕੰਮ ਕਰਨ ਦਾ ਥਾਪੜਾ ਵੀ ਦਿੱਤਾ। ਇਸ ਮੌਕੇ ’ਤੇ ਗੁਰਜੀਤ ਗੁਮਾਨਪੁਰਾ ਨੇ ਵੀ ਜਿੰਮੇਵਾਰੀ ਦ੍ਰਿੜਤਾ ਨਾਲ ਨਿਭਾਉਣਾ ਦਾ ਭਰੋਸਾ ਦਿਵਾਇਆ। ਇਸ ਸਮੇਂ ਹਲਕਾ ਦੱਖਣੀ ਦੇ ਮੁੱਖ ਸੇਵਾਦਾਰ ਤਲਬੀਰ ਸਿੰਘ ਗਿੱਲ, ਬਾਵਾ ਸਿੰਘ ਗੁਮਾਨਪੁਰਾ, ਭਾਈ ਰਾਮ ਸਿੰਘ, ਹਰਜਾਪ ਸਿੰਘ ਸੁਲਤਾਨਵਿੰਡ (ਤਿੰਨੇ) ਮੈਂਬਰ ਸ਼੍ਰੋਮਣੀ ਕਮੇਟੀ, ਅਵਤਾਰ ਸਿੰਘ ਟਰੱਕਾਂ ਵਾਲੇ, ਪੂਰਨ ਸਿੰਘ ਮੱਤੇਵਾਲ, ਮਨਪ੍ਰੀਤ ਸਿੰਘ ਮਾਹਲ ਤੇ ਹੋਰ ਵੀ ਆਗੂ ਹਾਜ਼ਰ ਸਨ।
ਇਹ ਵੀ ਪੜ੍ਹੋ : ਮੋਟਰਸਾਈਕਲ-ਪਿੱਕਅਪ ਦੀ ਟੱਕਰ ’ਚ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ,ਘਰ ’ਚ ਵਿਛੇ ਸੱਥਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ?