ਬਿਕਰਮ ਮਜੀਠੀਆ ਦਾ ਨਵਜੋਤ ਸਿੱਧੂ ’ਤੇ ਤਿੱਖਾ ਵਾਰ, ਕਿਹਾ-ਸਿੱਧੂ ਦੀਆਂ ਮਨਮਾਨੀਆਂ ਕਾਂਗਰਸ ਨੂੰ ਲੈ ਡੁੱਬਣਗੀਆਂ

Saturday, Jan 22, 2022 - 10:13 AM (IST)

ਬਿਕਰਮ ਮਜੀਠੀਆ ਦਾ ਨਵਜੋਤ ਸਿੱਧੂ ’ਤੇ ਤਿੱਖਾ ਵਾਰ, ਕਿਹਾ-ਸਿੱਧੂ ਦੀਆਂ ਮਨਮਾਨੀਆਂ ਕਾਂਗਰਸ ਨੂੰ ਲੈ ਡੁੱਬਣਗੀਆਂ

ਰਾਜਾਸਾਂਸੀ/ਚੇਤਨਪੁਰਾ (ਨਿਰਵੈਲ) - ਕਾਂਗਰਸ ਪਾਰਟੀ ਭਾਂਵੇ ਜਿੰਨੀਆਂ ਮਰਜ਼ੀ ਚਾਂਲਾ ਖ਼ੇਡ ਲਵੇ ਪਰ ਫਿਰ ਵੀ ਵਿਧਾਨ ਸਭਾ ਚੋਣਾਂ ’ਚ ਜਿੱਤ ਨਹੀਂ ਸਕਦੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਾਬਕਾ ਸਰਪੰਚ ਦਵਿੰਦਰ ਸਿੰਘ ਜੌਹਲ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਮਜੀਠੀਆ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਇਮਾਨਦਾਰੀ ਦੀਆਂ ਪਰਤਾ ਖੁੱਲਣ ਲੱਗ ਪਈਆਂ ਹਨ। ਉਸ ਦੇ ਰਿਸ਼ਤਦਾਰਾਂ ਤੋਂ ਮੋਟੀਆਂ ਕਰੋੜਾਂ ਦੀਆਂ ਰਕਮਾਂ ਬਰਾਮਦ ਹੋਣ ਲੱਗ ਪਈਆਂ ਹਨ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੇ ਇਸ ਹਲਕੇ ’ਚ ਨੌਜਵਾਨ ਕੁੜੀਆਂ ਵਲੋਂ ਡਾਂਸ ਕਰਕੇ ਕੀਤਾ ਜਾ ਰਿਹੈ ਚੋਣ ਪ੍ਰਚਾਰ, ਵੀਡੀਓ ਵਾਇਰਲ

ਮਜੀਠੀਆ ਨੇ ਕਿਹਾ ਕਿ ਹੁਣ ਹੌਲੀ-ਹੌਲੀ ਸਾਰਾ ਕੁਝ ਸਾਹਮਣੇ ਆ ਜਾਵੇਗਾ, ਜਿਸ ਨੂੰ ਵੇਖ ਕੇ ਸਾਰੀ ਪਿਕਚਰ ਕਲੀਅਰ ਹੋ ਜਾਵੇਗੀ ਕਿ ਕਾਂਗਰਸ ਪਾਰਟੀ ਕਿੰਨੀ ਕਿ ਇਮਾਨਦਾਰੀ ਨਾਲ ਕੰਮ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਠੋਕੋ ਤਾਲੀ ਵਾਲਾ ਵੀ ਆਪਣੇ ਭਾਰ ਨਾਲ ਡਿੱਗਣ ਲਾਗੇ ਪਹੁੰਚ ਗਿਆ ਹੈ। ਇਸ ਦੀਆਂ ਮਨਮਾਨੀਆਂ ਵੀ ਕਾਂਗਰਸ ਪਾਰਟੀ ਨੂੰ ਵੀ ਲੈ ਡੁੱਬਣਗੀਆਂ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ: ਪਤੰਗ ਲੁੱਟਦੇ ਸਮੇਂ ਟਰਾਂਸਫਾਰਮਰ ਦੀ ਲਪੇਟ 'ਚ ਆਇਆ 14 ਸਾਲਾ ਬੱਚਾ, ਤੜਫ਼-ਤੜਫ਼ ਨਿਕਲੀ ਜਾਨ

ਮਜੀਠੀਆ ਨੇ ਅੱਗੇ ਕਿਹਾ ਕਿ 20 ਜਨਵਰੀ ਨੂੰ ਪੈਣ ਵਾਲੀਆਂ ਵੋਟਾਂ ’ਚ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ’ਚ ਫ਼ਤਵਾ ਦੇ ਕੇ ਅਕਾਲੀ ਦਲ ਦੀ ਸਰਕਾਰ ਬਣਾਉਣਗੇ। ਇਸ ਮੌਕੇ ਸ. ਮਜੀਠੀਆ ਨੂੰ ਸਾਬਕਾ ਸਰਪੰਚ ਦਵਿੰਦਰ ਸਿੰਘ ਜੌਹਲ ਵੱਲੋਂ ਗੁਰੂ ਜੀ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਤਾਰ ਸਿੰਘ,ਝਿਰਮਲ ਸਿੰਘ, ਰਤਨ ਸਿੰਘ, ਹਰਪਾਲ ਸਿੰਘ ਆਦਿ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ਤੋਂ ਵੱਡੀ ਖ਼ਬਰ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰ ਦੇ ਘਰ NIA ਨੇ ਮਾਰਿਆ ਛਾਪਾ


author

rajwinder kaur

Content Editor

Related News