ਉਹ ਦਿਨ ਦੂਰ ਨਹੀਂ ਜਦੋਂ ਨਵਜੋਤ ਸਿੱਧੂ ਫਿਰ ਤੋਂ ਰਾਹੁਲ ਗਾਂਧੀ ਨੂੰ ਕੋਸਣ ਲੱਗ ਪਵੇਗਾ : ਮਜੀਠੀਆ

Thursday, Feb 03, 2022 - 10:31 AM (IST)

ਉਹ ਦਿਨ ਦੂਰ ਨਹੀਂ ਜਦੋਂ ਨਵਜੋਤ ਸਿੱਧੂ ਫਿਰ ਤੋਂ ਰਾਹੁਲ ਗਾਂਧੀ ਨੂੰ ਕੋਸਣ ਲੱਗ ਪਵੇਗਾ : ਮਜੀਠੀਆ

ਅੰਮ੍ਰਿਤਸਰ (ਛੀਨਾ) - ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਅੰਮ੍ਰਿਤਸਰ ਪੂਰਬੀ ਹਲਕੇ ਦੀ ਜੰਗ ਹਲਕੇ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕਰਨ ਦੀ ਜੰਗ ਹੈ, ਜੋ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਲੀਡਰਸ਼ਿਪ ਵਿਚ ਪਿਛਲੇ 18 ਸਾਲਾਂ ਤੋਂ ਰੁਕੇ ਹੋਏ ਹਨ। ਮਜੀਠੀਆ ਨੇ ਮਾਲ ਮੰਡੀ ਤੇ ਜਹਾਜ਼ ਮੰਡੀ ਵਿਚ ਕਰਵਾਏ ਪ੍ਰੋਗਰਾਮਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਵਜੋਤ ਸਿੱਧੂ ਨੇ ਫੋਕੇ ਵਾਅਦਿਆਂ ਨਾਲ ਅੰਮ੍ਰਿਤਸਰ ਪੂਰਬੀ ਹਲਕੇ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ - ਸਿਹਤ ਵਿਭਾਗ ਮਾਨਸਾ ਦਾ ਨਵਾਂ ਕਾਰਨਾਮਾ : ਮ੍ਰਿਤਕ ਵਿਅਕਤੀ ਨੂੰ ਹੀ ਲਗਾ ਦਿੱਤੀ ਕੋਰੋਨਾ ਵੈਕਸੀਨ!

ਉਨ੍ਹਾਂ ਨੇ ਕਿਹਾ ਕਿ ਹਰ ਵਾਰ ਜਦੋਂ ਵੀ ਚੋਣਾਂ ਨੇੜੇ ਹੁੰਦੀਆਂ ਹਨ ਤਾਂ ਉਹ ਨਵੇਂ ਮਾਡਲਾਂ ਦੀ ਗੱਲ ਕਰਨ ਲੱਗ ਜਾਂਦਾ ਹੈ। ਉਹ ਅਚਨਚੇਤ ਖੇਡ ਸਟੇਡੀਅਮਾਂ ਤੇ ਪੁੱਲਾਂ ਦੇ ਨਿਰਮਾਣ ਦੀ ਗੱਲ ਕਰਨ ਲੱਗ ਜਾਂਦਾ ਹੈ ਪਰ ਜਦੋਂ ਚੋਣਾਂ ਹੋ ਜਾਂਦੀਆਂ ਹਨ ਤਾਂ ਉਹ ਲੋਕਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੰਦਾ ਹੈ। ਇਹੀ ਕਾਰਨ ਹੈ ਕਿ ਅੰਮ੍ਰਿਤਸਰ ਪੂਰਬੀ ਵਿਚ ਪੀਣ ਵਾਲੇ ਪਾਣੀ ਤੇ ਆਧੁਨਿਕ ਸੀਵਰੇਜ ਸਿਸਟਮ ਸਮੇਤ ਬੁਨਿਆਦੀ ਸਹੂਲਤਾਂ ਦੀ ਘਾਟ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪੰਜਾਬ ਦੇ ਇਸ ਹਲਕੇ ’ਚੋਂ ਦੋ ਕਾਂਗਰਸੀ ਉਮੀਦਵਾਰਾਂ ਨੇ ਭਰਿਆ ਨਾਮਜ਼ਦਗੀ ਪੱਤਰ (ਵੀਡੀਓ)

ਮਜੀਠੀਆ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਨਵਜੋਤ ਸਿੱਧੂ ਫਿਰ ਤੋਂ ਰਾਹੁਲ ਗਾਂਧੀ ਨੂੰ ਕੋਸਣ ਲੱਗ ਪਵੇਗਾ। ਜੇਕਰ ਕਾਂਗਰਸ ਹਾਈ ਕਮਾਂਡ ਨੇ ਸਿੱਧੂ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚਿਹਰਾ ਨਾ ਐਲਾਨਿਆ ਤਾਂ ਉਹ ਰਾਹੁਲ ਗਾਂਧੀ ਨੂੰ ਮੁੜ ਤੋਂ ਪੱਪੂ ਕਹਿਣ ਲੱਗ ਪਵੇਗਾ। ਉਹ ਕਾਂਗਰਸ ਪਾਰਟੀ ਨੂੰ ਵੀ ਮੁੜ ਕੇ ‘ਮੁੰਨੀ’ ਕਹਿਣ ਲੱਗ ਪਵੇਗਾ। ਮਜੀਠੀਆ ਨੇ ਕਿਹਾ ਕਿ ਇਹੀ ਉਸਦਾ ਅਸਲ ਕਿਰਦਾਰ ਹੈ, ਜੋ ਉਸ ਨੇ ਹਰੇਕ ਦਾ ਅਪਮਾਨ ਕਰ ਕੇ ਅੰਮ੍ਰਿਤਸਰ ਪੂਰਬੀ ਵਿਚ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਲੋਕ ਉਸ ਨੂੰ ਸਿਖਾ ਦੇਣ ਕਿ ਹਲਕੇ ਦੇ ਲੋਕਾਂ ਦੀ ਇੱਜ਼ਤ ਕਿਵੇਂ ਕਰਦੇ ਹਨ ਤੇ ਇਸ ਕੰਮ ਵਿਚ ਮੈਂ ਲੋਕਾਂ ਦੀ ਸਹਾਇਤਾ ਕਰਾਂਗਾ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ਤੋਂ ਭਾਜਪਾ ਦੇ ਉਮੀਦਵਾਰ ਫ਼ਤਹਿਜੰਗ ਬਾਜਵਾ ਖ਼ਿਲਾਫ਼ ਪਰਚਾ ਦਰਜ

ਇਸ ਦੌਰਾਨ ਅਕਾਲੀ ਆਗੂ ਨੇ ਲੋਕਾਂ ਨੂੰ ਇਹ ਭਰੋਸਾ ਦੁਆਇਆ ਕਿ ਕਾਂਗਰਸ ਰਾਜਕਾਲ ਵੇਲੇ ਕੀਤੀਆਂ ਗਲਤੀਆਂ ਨੂੰ ਦਰੁੱਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਰਾਜਕਾਲ ਵਿਚ ਜਿਹੜੇ ਨੀਲੇ ਕਾਰਡ ਰੱਦ ਕੀਤੇ ਗਏ, ਉਹ ਬਹਾਲ ਕੀਤੇ ਜਾਣਗੇ। ਇਸ ਦੌਰਾਨ ਮਾਲ ਮੰਡੀ ਪ੍ਰੋਗਰਾਮ ਵਿਚ ਜ਼ਿਲ੍ਹਾ ਕਾਂਗਰਸ ਸੇਵਾ ਦਲ ਦੇ ਜਨਰਲ ਸਕੱਤਰ ਸਾਹਿਲ ਦੀਵਾਨ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਮੌਕੇ ਭਾਜਪਾ ਦੇ ਕਈ ਆਗੂ ਵੀ ਪਾਰਟੀ ਵਿਚ ਸ਼ਾਮਲ ਹੋਏ।

ਪੜ੍ਹੋ ਇਹ ਵੀ ਖ਼ਬਰ - ਭਾਜਪਾ ’ਚ ਅੰਦੂਰਨੀ ਲੜਾਈ ਖੁੱਲ੍ਹ ਕੇ ਆਈ ਸਾਹਮਣੇ, ਫਤਿਹਜੰਗ ਬਾਜਵਾ ਦੇ ਰੋਡ ਸ਼ੋਅ ’ਚ ਭਿੜੇ ਭਾਜਪਾਈ

ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

rajwinder kaur

Content Editor

Related News