ਪੁੱਤਾਂ ਨੂੰ ਭਾਵੁਕ ਹੁੰਦਿਆਂ ਦੇਖ ਬੋਲੇ ਮਜੀਠੀਆ ‘ਐਂ ਥੋੜ੍ਹੀ ਹੁੰਦਾ, ਸ਼ੇਰਾਂ ਦੇ ਪੁੱਤ ਇੰਝ ਨਹੀਂ ਕਰਦੇ’

Friday, Aug 12, 2022 - 06:40 PM (IST)

ਪੁੱਤਾਂ ਨੂੰ ਭਾਵੁਕ ਹੁੰਦਿਆਂ ਦੇਖ ਬੋਲੇ ਮਜੀਠੀਆ ‘ਐਂ ਥੋੜ੍ਹੀ ਹੁੰਦਾ, ਸ਼ੇਰਾਂ ਦੇ ਪੁੱਤ ਇੰਝ ਨਹੀਂ ਕਰਦੇ’

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸਾਢੇ 5 ਮਹੀਨਿਆਂ ਦੀ ਹਵਾਲਾਤ ਕੱਟਣ ਮਗਰੋਂ ਜ਼ਮਾਨਤ ’ਤੇ ਰਿਹਾਅ ਹੋ ਕੇ ਜਦੋਂ ਲੰਘੀ ਸ਼ਾਮ ਆਪਣੇ ਘਰ ਪੁੱਜੇ ਤਾਂ ਉਨ੍ਹਾਂ ਦੀ ਧਰਮ ਪਤਨੀ ਅਤੇ ਦੋਵੇਂ ਪੁੱਤ ਉਨ੍ਹਾਂ ਨੂੰ ਵੇਖ ਕੇ ਰੋਣ ਲੱਗ ਪਏ। ਇਸ ਮੌਕੇ ਭਾਵੁਕ ਦ੍ਰਿਸ਼ ਦੇਖ ਕੇ ਉਥੇ ਖੜ੍ਹੇ ਸੁਰੱਖਿਆ ਮੁਲਾਜ਼ਮਾਂ ਅਤੇ ਹੋਰਨਾਂ ਦੇ ਅੱਖਾਂ ’ਚ ਪਾਣੀ ਆ ਗਿਆ। ਜਦੋਂ ਉਨ੍ਹਾਂ ਦੀ ਭੈਣ ਹਰਸਿਮਰਤ ਕੌਰ ਬਾਦਲ ਅਤੇ ਧਰਮ ਪਤਨੀ ਗਨੀਵ ਕੌਰ ਨੇ ਜ਼ਰੂਰ ਦਿਲ ਕਰੜਾ ਕਰ ਕੇ ਫੁੱਲਾਂ ਦੀ ਵਰਖਾ ਕੀਤੀ ਅਤੇ ਉਨ੍ਹਾਂ ਦਾ ਸਵਾਗਤ ਕੀਤਾ।

ਇਹ ਵੀ ਪੜ੍ਹੋ : ਪਟਿਆਲਾ ਦੇ ਡੀ. ਐੱਸ. ਪੀ. ’ਤੇ ਜਬਰ-ਜ਼ਿਨਾਹ ਦਾ ਦੋਸ਼, ਪੀੜਤਾ ਦੇ ਖੁਲਾਸਿਆਂ ਨੇ ਉਡਾਏ ਹੋਸ਼

ਮਜੀਠੀਆ ਘਰ ਦੇ ਬਾਹਰ ਜਦੋਂ ਖੜ੍ਹੇ ਸਨ ਤਾਂ ਉਸ ਦੇ ਪੁੱਤਰ ਰੋਣ ਲੱਗ ਪਏ ਤਾਂ ਮਜੀਠੀਆ ਨੇ ਵੀ ਭਾਵੁਕ ਹੋ ਕੇ ਕਿਹਾ ਕਿ ‘ਐਂ ਥੋੜ੍ਹੀ ਹੁੰਦਾ, ਸ਼ੇਰ ਦੇ ਪੁੱਤ ਏਦਾਂ ਨਹੀਂ ਕਰਦੇ’ ਤੇ ਉਨ੍ਹਾਂ ਨੇ ਪੁੱਤਰਾਂ ਨੂੰ ਗਲਵੱਕੜੀ ਵਿਚ ਲੈ ਕੇ ਪਿਆਰ ਦਿੱਤਾ ਅਤੇ ਆਪਣੀ ਧਰਮ ਪਤਨੀ ਨੂੰ ਵੀ ਗੱਲ ਲਗਾ ਕੇ ਮਿਲੇ। ਇਹ ਦ੍ਰਿਸ਼ ਬਹੁਤ ਭਾਵੁਕ ਸੀ ਕਿਉਂਕਿ ਮਜੀਠੀਆ 5 ਮਹੀਨਿਆਂ ਬਾਅਦ ਆਪਣੇ ਘਰ ਪੁੱਜੇ ਸਨ।

ਇਹ ਵੀ ਪੜ੍ਹੋ : ਜੇ ਤੁਸੀਂ ਵੀ ਜਾ ਰਹੇ ਹੋ ਫਗਵਾੜਾ ਨੈਸ਼ਨਲ ਹਾਈਵੇ ’ਤੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਸਾਢੇ ਪੰਜ ਮਹੀਨੇ ਬਾਅਦ ਜੇਲ ’ਚੋਂ ਰਿਹਾਅ ਹੋਏ ਮਜੀਠੀਆ

ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਬੁੱਧਵਾਰ ਕੇਂਦਰੀ ਜੇਲ ਪਟਿਆਲਾ ਤੋਂ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਉਹ ਪਿਛਲੇ ਸਾਢੇ 5 ਮਹੀਨੇ ਤੋਂ ਡਰੱਗ ਮਾਮਲੇ ’ਚ ਕੇਂਦਰੀ ਜੇਲ ਪਟਿਆਲਾ ’ਚ ਬੰਦ ਸਨ। ਬੁੱਧਵਾਰ ਨੂੰ ਬਿਕਰਮ ਮਜੀਠੀਆ ਦੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਮਨਜ਼ੂਰ ਕਰ ਲਈ ਸੀ। ਉਸ ਤੋਂ ਬਾਅਦ ਸ਼ਾਮ ਨੂੰ ਉਨ੍ਹਾਂ ਨੂੰ ਜੇਲ ’ਚੋਂ ਰਿਹਾਅ ਕਰ ਦਿੱਤਾ ਗਿਆ। ਜੇਲ ਦੇ ਬਾਹਰ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਜਿਥੇ ਵੱਡੀ ਗਿਣਤੀ ’ਚ ਦੁਪਹਿਰ ਤੋਂ ਹੀ ਅਕਾਲੀ ਆਗੂ ਅਤੇ ਵਰਕਰ ਉਨ੍ਹਾਂ ਦਾ ਬਾਹਰ ਆਉਣ ਲਈ ਇੰਤਜ਼ਾਰ ਕਰ ਰਹੇ ਸਨ। ਜਿਉਂ ਹੀ ਮਜੀਠੀਆ ਦਾ ਕਾਫਲਾ ਜੇਲ ’ਚੋਂ ਬਾਹਰ ਆਇਆ ਤਾਂ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਫੁੱਲਾਂ ਦੀ ਵਰਖਾ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਵੱਡੀ ਗਿਣਤੀ ’ਚ ਪਹੁੰਚੇ ਆਗੂ ਅਤੇ ਵਰਕਰ ਉਨ੍ਹਾਂ ਨੂੰ ਮਿਲਣ ਲਈ ਉਮੜ ਪਏ। ਇਸ ਦੌਰਾਨ ਮਜੀਠੀਆ ਨੇ ਵੀ ਸਾਰਿਆਂ ਦੀ ਗਰਮਜੋਸ਼ੀ ਨਾਲ ਕੀਤੇ ਸਵਾਗਤ ਦਾ ਵਧੀਆ ਜਵਾਬ ਦਿੱਤਾ ਅਤੇ ਬੜੇ ਸਹਿਜ ਸੁਭਾਅ ਨਾਲ ਸਾਰਿਆਂ ਨੂੰ ਮਿਲੇ।

ਇਹ ਵੀ ਪੜ੍ਹੋ : ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਆਨੰਦਪੁਰ ਸਾਹਿਬ ਦਾ ਨਾਇਬ ਤਹਿਸੀਲਦਾਰ, ਕਰਤੂਤ ਸੁਣ ਰਹਿ ਜਾਓਗੇ ਹੈਰਾਨ

ਜੇਲ ’ਚੋਂ ਬਾਹਰ ਆਉਂਦੇ ਹੀ ਬਿਕਰਮ ਸਿੰਘ ਮਜੀਠੀਆ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜੇਲ ’ਚ ਬੰਦ ਆਪਣੀਆ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਅ ਕਰੇ। ਮਜੀਠੀਆ ਨੇ ਕਿਹਾ ਕਿ ਸਿਆਸੀ ਕਿੜਾਂ ਨੂੰ ਦੁਸ਼ਮਣੀਆਂ ’ਚ ਨਾ ਬਦਲਿਆ ਜਾਵੇ ਅਤੇ ਸਾਫ-ਸੁੱਥਰੀ ਮੁੱਦਿਆਂ ਦੀ ਰਾਜਨੀਤੀ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਰਾਜਨੀਤੀ ਲੋਕਾਂ ਦੀ ਸੇਵਾ ਲਈ ਹੈ ਅਤੇ ਜਿਸ ਨੂੰ ਲੋਕ ਸੇਵਾ ਸੌਂਪਦੇ ਹਨ, ਉਹ ਉਸ ਸੇਵਾ ਨੂੰ ਤਨਦੇਹੀ ਨਾਲ ਨਿਭਾਏ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਮੇਰੇ ਖ਼ਿਲਾਫ ਬਦਲਾਖੋਰੀ ਦੀ ਰਾਜਨੀਤੀ ਕੀਤੀ ਸੀ, ਉਹ ਅੱਜ ਘਰ ਬੈਠੇ ਹਨ ਕਿਉਂਕਿ ਕਾਂਗਰਸ ਚਾਹੁੰਦੀ ਸੀ ਕਿ ਮੈਂ ਇਲੈਕਸ਼ਨ ’ਚ ਨਾ ਜਾਵਾਂ, ਇਹੀ ਕਾਰਨ ਸੀ ਕਿ ਉਨ੍ਹਾਂ ਦੇ ਖ਼ਿਲਾਫ ਦਸੰਬਰ ’ਚ ਹੀ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਕਾਂਗਰਸ ਦੀਆਂ ਸਮੁੱਚੀਆਂ ਸਾਜ਼ਿਸ਼ਾਂ ਦਾ ਮਾਣਯੋਗ ਅਦਾਲਤ ਵੱਲੋਂ ਕਰਾਰਾ ਜਵਾਬ ਦਿੱਤਾ ਗਿਆ ਹੈ। ਅਕਾਲੀ ਦਲ ਦੇ ਜਨਰਲ ਸਕੱਤਰ ਨੇ ਕਿਹਾ ਕਿ ਮੇਰੇ ਖਿਲਾਫ ਸਾਜ਼ਿਸ਼ ਕਰਨ ਵਾਲਿਆਂ ’ਚੋਂ ਇਕ ਸਾਜ਼ਿਸ਼ਕਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੱਭ ਨਹੀਂ ਰਿਹਾ ਅਤੇ ਦੂਜਾ ਸਾਜ਼ਿਸ਼ਕਾਰ ਅੱਜ ਖੁਦ ਜੇਲ ’ਚ ਬੈਠਾ ਹੈ। ਵਾਹਿਗੁਰੂ ਨੇ ਉਨ੍ਹਾਂ ਨਾਲ ਇਨਸਾਫ ਕੀਤਾ ਹੈ, ਸਾਜ਼ਿਸ਼ ਕਰਨ ਵਾਲੇ ਲੱਭ ਨਹੀਂ ਰਹੇ ਅਤੇ ਅੱਜ ਉਹ ਫਿਰ ਲੋਕਾਂ ਦੀ ਸੇਵਾ ’ਚ ਹਨ।

ਇਹ ਵੀ ਪੜ੍ਹੋ : ਮਜੀਠੀਆ ਨੂੰ ਜ਼ਮਾਨਤ ਦੇਣ ਲੱਗਿਆਂ ਹਾਈਕੋਰਟ ਨੇ ਰੱਖੀਆਂ ਸਖ਼ਤ ਸ਼ਰਤਾਂ, ਸਾਢੇ ਪੰਜ ਮਹੀਨੇ ਬਾਅਦ ਮਿਲੀ ਬੇਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 

 


author

Gurminder Singh

Content Editor

Related News