ਬਿਕਰਮ ਮਜੀਠੀਆ ਦੀ ਜ਼ਮਾਨਤ 'ਤੇ ਸੁਣਵਾਈ ਅੱਜ, ਦੋ ਜੱਜ ਖ਼ੁਦ ਨੂੰ ਕੇਸ ਤੋਂ ਕਰ ਚੁੱਕੇ ਨੇ ਵੱਖ

Friday, Jul 22, 2022 - 09:21 AM (IST)

ਬਿਕਰਮ ਮਜੀਠੀਆ ਦੀ ਜ਼ਮਾਨਤ 'ਤੇ ਸੁਣਵਾਈ ਅੱਜ, ਦੋ ਜੱਜ ਖ਼ੁਦ ਨੂੰ ਕੇਸ ਤੋਂ ਕਰ ਚੁੱਕੇ ਨੇ ਵੱਖ

ਚੰਡੀਗੜ੍ਹ : ਡਰੱਗਜ਼ ਮਾਮਲੇ 'ਚ ਫਸੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਵੇਗੀ। ਇਸ ਸਮੇਂ ਉਹ ਪਟਿਆਲਾ ਜੇਲ੍ਹ 'ਚ ਬੰਦ ਹਨ। ਅਜੇ ਤੱਕ ਹਾਈਕੋਰਟ ਦੇ 2 ਜੱਜ ਨਿੱਜੀ ਕਾਰਨਾਂ ਦੇ ਚੱਲਦਿਆਂ ਮਜੀਠੀਆ ਦੀ ਸੁਣਵਾਈ ਵਾਲੇ ਕੇਸ ਤੋਂ ਵੱਖ ਹੋ ਚੁੱਕੇ ਹਨ। ਮੁੱਖ ਜੱਜ ਵੱਲੋਂ ਹੁਣ ਇਹ ਕੇਸ ਨਵੀਂ ਬੈਂਚ ਨੂੰ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਗੈਂਗਸਟਰਾਂ ਦੇ ਐਨਕਾਊਂਟਰ ਬਾਰੇ ਪੰਜਾਬ DGP ਦੇ ਵੱਡੇ ਖ਼ੁਲਾਸੇ, ਮੀਡੀਆ ਨੂੰ ਦਿੱਤੀ ਇਹ ਜਾਣਕਾਰੀ

ਦਰਅਸਲ ਪਹਿਲਾਂ ਇਸ ਕੇਸ ਨੂੰ ਲੈ ਕੇ ਅਦਾਲਤ ਵੱਲੋਂ ਬਹਿਸ ਪੂਰੀ ਕਰ ਲਈ ਗਈ ਸੀ ਅਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ ਪਰ ਜਸਟਿਸ ਮਸੀਹ ਨੇ ਫ਼ੈਸਲਾ ਸੁਣਾਉਣ ਦੀ ਬਜਾਏ ਸੁਣਵਾਈ ਤੋਂ ਹੀ ਇਨਕਾਰ ਕਰ ਦਿੱਤਾ ਅਤੇ ਕੇਸ ਦੂਜੀ ਅਦਾਲਤ 'ਚ ਰੈਫ਼ਰ ਕੀਤੇ ਜਾਣ ਦੀ ਗੱਲ ਕਹੀ। ਇਸ ਤੋਂ ਬਾਅਦ ਚੀਫ਼ ਜਸਟਿਸ ਨੇ ਇਸ ਮਾਮਲੇ ਨੂੰ ਜਸਟਿਸ ਅਨੂਪ ਚਿਤਕਾਰਾ ਅਤੇ ਜਸਟਿਸ ਰਾਮਾਚੰਦਰ ਰਾਓ ਦੀ ਅਦਾਲਤ ਨੂੰ ਰੈਫ਼ਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ : Orange Alert : ਪੰਜਾਬ 'ਚ ਲਗਾਤਾਰ ਪੈ ਰਿਹਾ ਭਾਰੀ ਮੀਂਹ, ਤਸਵੀਰਾਂ 'ਚ ਦੇਖੋ ਵੱਖ-ਵੱਖ ਜ਼ਿਲ੍ਹਿਆਂ ਦੇ ਤਾਜ਼ਾ ਹਾਲਾਤ

ਫਿਰ ਜਸਟਿਸ ਅਨੂਪ ਚਿਤਕਾਰਾ ਨੇ ਵੀ ਖ਼ੁਦ ਨੂੰ ਇਸ ਮਾਮਲੇ ਤੋਂ ਵੱਖ ਕਰ ਲਿਆ ਹੈ। ਇਕ ਵਾਰ ਫਿਰ ਤੋਂ ਇਹ ਮਾਮਲਾ ਚੀਫ਼ ਜਸਟਿਸ ਕੋਲ ਪੁੱਜਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਕੇਸ ਨੂੰ ਇਕ ਨਵੀਂ ਬੈਂਚ ਨੂੰ ਰੈਫ਼ਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਡਰੱਗਜ਼ ਮਾਮਲੇ 'ਚ ਦੋਸ਼ੀ ਬਿਕਰਮ ਮਜੀਠੀਆ ਨੇ ਜ਼ਮਾਨਤ ਪਟੀਸ਼ਨ ਲਈ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੋਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News