ਕੇਜਰੀਵਾਲ ਦੇ 3 ਵੱਡੇ ਐਲਾਨਾਂ ''ਤੇ ਮਜੀਠੀਆ ਦੀ ਚੁਟਕੀ, ''ਦਿੱਲੀ ਵਾਲਾ ਝੂਠ ਪੰਜਾਬ ''ਚ ਚਲਾਉਣ ਨੂੰ ਫਿਰਦੈ''
Tuesday, Jun 29, 2021 - 05:01 PM (IST)
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੀ ਜਨਤਾ ਲਈ ਕੀਤੇ 3 ਵੱਡੇ ਐਲਾਨਾਂ 'ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਚੁਟਕੀ ਲਈ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਕੇਜਰੀਵਾਲ' ਨੇ ਪੰਜਾਬ ਲਈ ਕੀਤੇ 3 ਵੱਡੇ ਐਲਾਨ, ਬਿਜਲੀ ਬਿੱਲਾਂ ਨੂੰ ਲੈ ਕੇ ਕਹੀ ਇਹ ਗੱਲ
ਮਜੀਠੀਆ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਕੇਜਰੀਵਾਲ ਦਿੱਲੀ ਵਾਲਾ ਝੂਠ ਪੰਜਾਬ 'ਚ ਫੈਲਾਉਣ ਨੂੰ ਫਿਰਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ 'ਚ ਦੁਕਾਨਦਾਰਾਂ ਅਤੇ ਇੰਡਸਟਰੀ ਨੂੰ ਮਹਿੰਗੇ ਬਿਜਲੀ ਬਿੱਲ ਦੇਣੇ ਪੈ ਰਹੇ ਹਨ ਅਤੇ ਜੇਕਰ ਕੇਜਰੀਵਾਲ ਇਨ੍ਹਾਂ ਦੇ ਰੇਟ ਘਟਾ ਦੇਵੇ ਤਾਂ ਉਹ ਫਿਰ ਕੇਜਰੀਵਾਲ ਦੇ ਪੰਜਾਬ ਵਾਸੀਆਂ ਲਈ ਕੀਤੇ ਐਲਾਨਾਂ ਨੂੰ ਵੀ ਉਹ ਮੰਨ ਲੈਣਗੇ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਗੰਭੀਰ ਬਿਜਲੀ ਸੰਕਟ ਦੌਰਾਨ 'ਪਾਵਰਕਾਮ' ਨੂੰ ਮਿਲੀ ਵੱਡੀ ਰਾਹਤ
ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਦੇ ਨਵੇਂ ਸਲਾਹਕਾਰ ਉਨ੍ਹਾਂ ਨੂੰ ਸਲਾਹਾਂ ਦਿੰਦੇ ਰਹਿੰਦੇ ਹਨ ਅਤੇ ਇਨ੍ਹਾਂ 'ਚੋਂ ਹੀ ਕਿਸੇ ਨੇ ਕਹਿ ਦਿੱਤਾ ਹੋਵੇਗਾ ਕਿ ਕੈਪਟਨ ਸਰਕਾਰ ਪੰਜਾਬ ਦੀ ਜਨਤਾ ਨੂੰ 200 ਯੂਨਿਟ ਬਿਜਲੀ ਮੁਫ਼ਤ 'ਚ ਦੇਵੇਗੀ।
ਉਨ੍ਹਾਂ ਕਿਹਾ ਕਿ ਇਸ ਦੇ ਤੁਰੰਤ ਬਾਅਦ ਹੀ ਕੇਜਰੀਵਾਲ ਚੰਡੀਗੜ੍ਹ ਪਹੁੰਚ ਗਏ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ 'ਚ ਤਾਂ ਕੇਜਰੀਵਾਲ ਇੱਥੇ ਆਏ ਨਹੀਂ, ਇਸ ਲਈ ਹੁਣ ਵੀ ਸਿਰਫ ਚੋਣ ਵਾਅਦਿਆਂ ਕਾਰਨ ਹੀ ਉਹ ਇੱਥੇ ਆਏ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ 3 ਐਲਾਨ ਕਰਕੇ ਲੋਕਾਂ ਨੂੰ ਮੂਰਖ ਬਣਾਇਆ ਗਿਆ ਹੈ ਅਤੇ ਇਹ ਝੂਠ ਦੇ ਪੁਲੰਦੇ ਤੋਂ ਸਿਵਾਏ ਕੁੱਝ ਨਹੀਂ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ