ਮਜੀਠੀਆ ਨੇ ਸਿੱਧੂ ਦਾ ਉਡਾਇਆ ਮਜ਼ਾਕ, ਕਾਂਗਰਸ ਨੂੰ ਵੀ ਰਗੜਿਆ

Saturday, Jun 08, 2019 - 01:41 PM (IST)

ਮਜੀਠੀਆ ਨੇ ਸਿੱਧੂ ਦਾ ਉਡਾਇਆ ਮਜ਼ਾਕ, ਕਾਂਗਰਸ ਨੂੰ ਵੀ ਰਗੜਿਆ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ 'ਤੇ ਵੱਡਾ ਹਮਲਾ ਕਰਦੇ ਹੋਏ ਕਾਂਗਰਸ 'ਤੇ ਵੀ ਰਗੜੇ ਲਾਏ ਹਨ। ਜਦੋਂ ਮਜੀਠੀਆ ਤੋਂ ਸਿੱਧੂ ਦੇ ਵਿਭਾਗ ਬਦਲੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਿੱਧੂ ਤਾਂ ਇੰਨਾ ਕਾਬਲ ਮੰਤਰੀ ਹੈ ਕਿ ਇਸ ਨੂੰ 'ਆਲ ਇੰਡੀਆ ਕਾਂਗਰਸ' ਦਾ ਪ੍ਰਧਾਨ ਬਣਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤਾਂ ਲੋਕ ਸਭਾ ਚੋਣਾਂ 'ਚ ਹੋਈ ਹਾਰ ਕਾਰਨ ਪਹਿਲਾਂ ਹੀ ਸੋਗ 'ਚ ਹਨ ਅਤੇ ਜੇਕਰ ਸਿੱਧੂ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ ਸਿੱਧੂ ਦੇ ਹਾਸੇ-ਮਜ਼ਾਕ ਨਾਲ ਹਾਰ ਕਾਰਨ ਆਈ. ਸੀ. ਯੂ. 'ਚ ਗਈ ਕਾਂਗਰਸ ਦੀ ਹਾਲਤ ਸੁਧਰ ਸਕੇ।


author

Babita

Content Editor

Related News