ਤੂਫ਼ਾਨ ਨਾਲ ਸੜਕ ’ਚ ਡਿੱਗੇ ਰੁੱਖ ਨਾਲ ਟਕਰਾਈ ਬਾਈਕ, ਨੌਜਵਾਨ ਦੀ ਮੌਤ

Saturday, Jun 17, 2023 - 10:15 PM (IST)

ਤੂਫ਼ਾਨ ਨਾਲ ਸੜਕ ’ਚ ਡਿੱਗੇ ਰੁੱਖ ਨਾਲ ਟਕਰਾਈ ਬਾਈਕ, ਨੌਜਵਾਨ ਦੀ ਮੌਤ

ਤਲਵਾੜਾ (ਡੀ. ਸੀ.)-ਤਲਵਾੜਾ ਟਾਊਨਸ਼ਿਪ ’ਚੋਂ ਡਿੱਗੇ ਇਕ ਰੁੱਖ ਨਾਲ ਬਾਈਕ ਦੇ ਟਕਰਾ ਜਾਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ, 2 ਵਿਅਕਤੀ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਭੁੰਬੋਤਾੜ ਤੋਂ ਅਜੇ ਕੁਮਾਰ ਪੁੱਤਰ ਸੁਰੇਸ਼ ਕੁਮਾਰ ਦੇ ਰੂਪ ’ਚ ਹੋਈ ਹੈ। ਜ਼ਖ਼ਮੀਆਂ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਕਰੋੜਾਂ ਦੀ ਲੁੱਟ ਮਗਰੋਂ ‘ਡਾਕੂ ਹਸੀਨਾ’ ਤੇ ਪਤੀ ਕਿਉਂ ਗਏ ਸ੍ਰੀ ਹੇਮਕੁੰਟ ਸਾਹਿਬ, ਪੁਲਸ ਕਮਿਸ਼ਨਰ ਨੇ ਕੀਤਾ ਖ਼ੁਲਾਸਾ

ਇਹ ਹਾਦਸਾ ਆਈ. ਟੀ. ਆਈ. ਚੌਕ ਮੁੱਖ ਮਾਰਗ ਤੋਂ ਬੀ. ਬੀ. ਐੱਮ. ਬੀ. ਟਾਊਨਸ਼ਿਪ ਏਰੀਆ ਦੇ ਸੰਪਰਕ ਮਾਰਗ ’ਤੇ ਉਸ ਸਮੇਂ ਹੋਇਆ, ਜਦੋਂ ਉਹ ਤਿੰਨੋਂ ਬਾਈਕ ਤੋਂ ਇਸ ਮਾਰਗ ਤੋਂ ਹੋ ਕੇ ਲੰਘ ਰਹੇ ਸੀ। ਰਸਤੇ ਵਿਚਾਲੇ ਡਿੱਗੇ ਇਕ ਰੁੱਖ ਨਾਲ ਉਨ੍ਹਾਂ ਦੀ ਬਾਈਕ ਟਕਰਾ ਗਈ। ਮ੍ਰਿਤਕ ਅਜੇ ਅਤੇ ਮਾਤਾ-ਪਿਤਾ ਦਾ ਇਕਲੌਤਾ ਬੇਟਾ ਸੀ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ।


author

Manoj

Content Editor

Related News