ਬਿਹਾਰੀਆਂ ਦੀ ਗੁੰਡਾਗਰਦੀ, ਪੰਜਾਬੀ ਨੌਜਵਾਨਾਂ ''ਤੇ ਕੀਤਾ ਰਾਡਾਂ ਨਾਲ ਹਮਲਾ, ਇਕ ਦੀ ਬਾਂਹ ਤੋੜੀ

Thursday, Mar 09, 2023 - 12:50 AM (IST)

ਬਿਹਾਰੀਆਂ ਦੀ ਗੁੰਡਾਗਰਦੀ, ਪੰਜਾਬੀ ਨੌਜਵਾਨਾਂ ''ਤੇ ਕੀਤਾ ਰਾਡਾਂ ਨਾਲ ਹਮਲਾ, ਇਕ ਦੀ ਬਾਂਹ ਤੋੜੀ

ਹੁਸ਼ਿਆਰਪੁਰ (ਅਮਰੀਕ) : ਬੁੱਧਵਾਰ ਬਾਅਦ ਦੁਪਹਿਰ ਕਰੀਬ 4 ਵਜੇ ਹੁਸ਼ਿਆਰਪੁਰ ਦੇ ਮੁਹੱਲਾ ਕੀਰਤੀ ਨਗਰ ਵਿਖੇ ਮੌਜੂਦ ਅਹਾਤੇ ਦੇ ਬਾਹਰ ਸ਼ਰਾਬ ਦੇ ਨਸ਼ੇ 'ਚ ਟੱਲੀ ਹੋ ਕੇ ਨੱਚ ਰਹੇ ਕੁਝ ਬਿਹਾਰੀਆਂ ਵੱਲੋਂ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਿਹਾਰੀਆਂ ਨੇ ਸੜਕ ਤੋਂ ਲੰਘ ਰਹੇ ਇਕ ਮੋਟਰਸਾਈਕਲ ਸਵਾਰ 2 ਪੰਜਾਬੀ ਨੌਜਵਾਨਾਂ 'ਤੇ ਪਹਿਲਾਂ ਧੱਕੇ ਨਾਲ ਰੰਗ ਪਾਇਆ ਤੇ ਜਦੋਂ ਉਕਤ ਨੌਜਵਾਨਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਸ਼ਰਾਬੀ ਹਾਲਤ 'ਚ ਬਿਹਾਰੀਆਂ ਨੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੋਵੇਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਵੱਲੋਂ ਜ਼ਖ਼ਮੀ ਨੌਜਵਾਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਹੋਲੀ ਮੌਕੇ ਸ਼ਰਾਬ ਪੀਂਦਿਆਂ ਦੋਸਤਾਂ 'ਚ ਖੜਕੀ, ਸਾਥੀ ਦਾ ਕਰ 'ਤਾ ਕਤਲ

ਘਟਨਾ ਦੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਨੌਜਵਾਨ ਰਮਨ ਨੇ ਦੱਸਿਆ ਕਿ ਉਹ ਕਰੀਬ 4 ਵਜੇ ਮੁਹੱਲਾ ਕੀਰਤੀ ਨਗਰ ਤੋਂ ਕੰਮ ਕਰਕੇ ਆਪਣੇ ਘਰ ਵਾਪਸ ਜਾ ਰਹੇ ਸੀ। ਇਸ ਦੌਰਾਨ ਰੇਲਵੇ ਫਾਟਕ ਨੇੜੇ ਸਥਿਤ ਅਹਾਤੇ ਦੇ ਬਾਹਰ ਕੁਝ ਪ੍ਰਵਾਸੀ ਸ਼ਰਾਬ ਪੀ ਕੇ ਨੱਚ ਰਹੇ ਸਨ, ਜਿਵੇਂ ਹੀ ਉਹ ਉਥੋਂ ਲੰਘਣ ਲੱਗੇ ਤਾਂ ਸ਼ਰਾਬੀਆਂ ਨੇ ਉਨ੍ਹਾਂ 'ਤੇ ਰੰਗ ਪਾ ਦਿੱਤਾ। ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਸਾਰਿਆਂ ਨੇ ਮਿਲ ਕੇ ਉਨ੍ਹਾਂ ਉਪਰ ਰਾਡਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਉਸ ਦੀ ਬਾਂਹ ਟੁੱਟ ਗਈ ਤੇ ਉਸ ਦਾ ਸਾਥੀ ਵੀ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਰਹੀਰਾਂ ਪੁਲਸ ਚੌਕੀ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਤੇ ਕੁਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News