ਮੋਹਾਲੀ ’ਚ ਦੀਵਾਲੀ ਦੀ ਪੂਰਬਲੀ ਸ਼ਾਮ ਜਗਾਇਆ ਦੁਨੀਆ ਦਾ ਸਭ ਤੋਂ ਵੱਡਾ ਦੀਵਾ
Sunday, Oct 23, 2022 - 11:07 AM (IST)
ਮੋਹਾਲੀ (ਪਰਦੀਪ, ਨਿਆਮੀਆ) : ਦੀਵਾਲੀ ਦੇ ਇਕ ਵਿਲੱਖਣ ਅਤੇ ਮਹੱਤਵਪੂਰਨ ਜਸ਼ਨ 'ਚ ਰੰਗੇ ਹੋਏ ਮੋਹਾਲੀ 'ਚ ‘ਹੀਰੋ ਹੋਮਜ਼’ ਨੇ ਵਿਸ਼ਵ ਸ਼ਾਂਤੀ, ਧਰਮ ਨਿਰਪੱਖਤਾ ਅਤੇ ਮਨੁੱਖਤਾਵਾਦ ਦਾ ਸੰਦੇਸ਼ ਫੈਲਾਉਣ ਲਈ ਦੁਨੀਆ ਦਾ ਸਭ ਤੋਂ ਵੱਡਾ ਦੀਵਾ ਜਗਾਇਆ। ‘ਹੀਰੋ ਹੋਮਜ਼’ ਦੇ 4000 ਨਿਵਾਸੀਆਂ ਸਮੇਤ 10,000 ਤੋਂ ਵੱਧ ਨਾਗਰਿਕਾਂ ਨੇ ਸ਼ਾਂਤੀ ਦੇ ਇਸ ਵਿਲੱਖਣ ਪ੍ਰਤੀਕ ਨੂੰ ਬਣਾਉਣ ਲਈ 3560 ਲਿਟਰ ਜੈਵਿਕ ਅਤੇ ਦੀਵਾ ਢੁੱਕਵੇਂ ਤੇਲ 'ਚ ਪੂਲ ਕੀਤਾ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ 5G ਸੇਵਾ ਜਲਦ ਹੋਵੇਗੀ ਸ਼ੁਰੂ, ਤਿਆਰੀ 'ਚ ਲੱਗੀਆਂ ਦੂਰਸੰਚਾਰ ਕੰਪਨੀਆਂ
ਗਿੰਨੀਜ਼ ਬੁੱਕ ਆਫ਼ ਰਿਕਾਰਡਜ਼ ਅਨੁਸਾਰ ਇਸ 'ਚ 3560 ਲੀਟਰ ਜੈਵਿਕ ਤੇਲ ਹੈ ਅਤੇ ਇਹ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਦੀਵਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਦੀਵਾਲੀ 'ਤੇ ਪਟਾਕੇ ਚਲਾਉਣ ਨੂੰ ਲੈ ਕੇ ਜਾਰੀ ਹੋਏ ਇਹ ਹੁਕਮ
ਲੈਫਟੀਨੈਂਟ ਜਨਰਲ (ਸੇਵਾਮੁਕਤ) ਕੇ. ਜੇ. ਸਿੰਘ ਪੀ. ਵੀ. ਐੱਸ. ਐੱਮ., ਏ. ਵੀ. ਐੱਸ. ਐੱਮ., ਸਾਬਕਾ ਜੀ. ਓ. ਸੀ. ਪੱਛਮੀ ਕਮਾਂਡ ਨੇ ਇਸ ਮੌਕੇ ਸ਼ਿਰੱਕਤ ਕੀਤੀ ਅਤੇ ਦੀਵਾ ਜਗਾ ਕੇ ਕਿਹਾ ਕਿ ਇਹ ਇਕ ਗੈਰ-ਰਵਾਇਤੀ ਸਮਾਗਮ ਹੈ, ਜੋ ਪਰੰਪਰਾ ਅਨੁਸਾਰ ਦੀਵਾਲੀ ਮਨਾਉਣ ਦੇ ਦੋਹਰੇ ਇਰਾਦੇ ਨੂੰ ਜੋੜਦਾ ਹੈ ਅਤੇ ਇਕ ਮਹੱਤਵਪੂਰਨ ਪ੍ਰਸਾਰਨ ਦਾ ਪ੍ਰਬੰਧ ਵੀ ਕਰਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ